Ottawa
1…ਫੈਡਰਲ ਸਰਕਾਰ ਵੱਲੋਂ ਕੋਵਿਡ-19 ਖਿਲਾਫ ਲੜਾਈ ਨੂੰ ਖਤਮ ਕਰਨ ਲਈ 8.1 ਬਿਲੀਅਨ ਡਾਲਰ ਵਾਧੂ ਖਰਚ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਹੈ ਤੇ ਇਸ ਦੇ ਨਾਲ ਹੀ ਕੌਮੀ ਪੱਧਰ ਉੱਤੇ ਘਾਟੇ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਮੰਗਲਵਾਰ ਨੂੰ ਦੇਸ਼ ਦੀ ਵਿੱਤੀ ਸਥਿਤੀ ਉੱਤੇ ਚਾਨਣਾ ਪਾਇਆ ਗਿਆ ਤੇ ਆਰਥਿਕ ਤੇ ਵਿੱਤੀ ਅਪਡੇਟ ਦਿੱਤੀ ਗਈ।ਓਹਨਾਂ ਦਸਿਆ ਕਿ ਅਗਲੇ ਸੱਤ ਸਾਲਾਂ ਵਿੱਚ ਬਾਰਡਰ ਉੱਤੇ 71.2 ਬਿਲੀਅਨ ਡਾਲਰ ਖਰਚਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ 28.4 ਬਿਲੀਅਨ ਡਾਲਰ ਨਾਲ 2021-22 ਵਿੱਤੀ ਵਰ੍ਹੇ ਦੌਰਾਨ ਹੋਵੇਗੀ, 4.5 ਬਿਲੀਅਨ ਡਾਲਰ ਓਮੀਕ੍ਰੋਨ ਵੇਰੀਐਂਟ ਨਾਲ ਸਿੱਝਣ ਲਈ ਰੱਖੇ ਗਏ ਹਨ ਤੇ 5 ਬਿਲੀਅਨ ਡਾਲਰ ਹੋਰ ਬੀਸੀ ਦੇ ਹੜ੍ਹਾਂ ਲਈ ਕੀਤੇ ਜਾਣ ਵਾਲੇ ਯਤਨਾਂ ਵਾਸਤੇ ਰੱਖੇ ਗਏ ਹਨ।
Ottawa
2…ਫੈਡਰਲ ਸਰਕਾਰ ਦੇ ਵਿੱਤੀ ਅੱਪਡੇਟ ਉੱਤੇ ਵਿਰੋਧੀ ਧਿਰਾਂ ਵਲੋਂ ਵੀ ਪ੍ਰਤੀਕਿਿਰਆ ਦਿੱਤੀ ਗਈ। ਐਨ ਡੀ ਪੀ ਦੇ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਇਹ ਵਿੱਤੀ ਅਪਡੇਟ ਨਿਰਾਸ਼ਾਜਨਕ ਹੈ ਕਿਉਂਕਿ ਇਸ ਅਪਡੇਟ ਵਿੱਚ ਰਿਹਾਇਸ਼ੀ ਸੰਕਟ ਨੂੰ ਦੂਰ ਕਰਨ ਦਾ ਕੋਈ ਉਪਰਾਲਾ ਨਹੀਂ ਹੈ ਅਤੇ ਨਾਂ ਹੀ ਇਹ ਬਜ਼ੁਰਗਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਲਈ ਕੋਈ ਹੱਲ ਪੇਸ਼ ਕਰਦਾ ਹੈ।
Ottawa
3…ਤੇ ਓਧਰ ਦੂਜੇ ਪਾਸੇ ਕੰਜ਼ਰਵੇਟਿਵ ਲੀਡਰ ਐਰਿਨ ਓ’ਟੂਲ ਨੇ ਵੀ ਲਿਬਰਲ ਸਰਕਾਰ ਉੱਤੇ ਨਿਸ਼ਾਨੇ ਸਾਧੇ, ਓਹਨਾਂ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਦਾ ਵਿੱਤੀ ਅਪਡੇਟ ਆਰਥਿਕਤਾ ‘ਤੇ ਕੇਂਦ੍ਰਿਤ ਨਹੀਂ ਹੈ।ਇਸ ਦੇ ਨਾਲ ਹੀ ਓਹਨਾਂ ਫੈਡਰਲ ਸਰਕਾਰ ਉੱਤੇ ਦੇਸ਼ ਅੰਦਰ ਮਹਿੰਗਾਈ ਦਰ ਵਿੱਚ ਲਗਾਤਾਰ ਵਾਧਾ ਕਰਨ ਦਾ ਦੋਸ਼ ਵੀ ਲਗਾਇਆ। ਓਹਨਾਂ ਕਿਹਾ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਟਰੂਡੋ ਸਰਕਾਰ ਵਲੋਂ ਇਸ ਨੂੰ ਕੰਟਰੋਲ ਕਰਨ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ।
Ottawa
4…ਕੈਨੇਡਾ ਵੱਲੋਂ ਓਮੀਕ੍ਰੋਨ ਵੇਰੀਐਂਟ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਕਮਰ ਕੱਸ ਲਈ ਗਈ ਹੈ। ਫੈਡਰਲ ਸਰਕਾਰ ਨੇ ਇੱਕ ਵਾਰੀ ਫਿਰ ਕੈਨੇਡੀਅਨਜ਼ ਨੂੰ ਹੋਰਨਾਂ ਦੇਸ਼ਾਂ ਦੇ ਗੈਰ ਜ਼ਰੂਰੀ ਸਫਰ ਤੋਂ ਬਚਣ ਦੀ ਅਪੀਲ ਕੀਤੀ ਹੈ।ਸਰਕਾਰ ਦਾ ਕਹਿਣਾ ਹੈ ਕਿ ਟਰੈਵਲਰਜ਼ ਮੁਸ਼ਕਿਲਾਂ ਤੋਂ ਬਚਣ ਲਈ ਟਰੈਵਲ ਸੰਬੰਧੀ ਗਾਈਡਲਾਈਨਸ ਨੂੰ ਹਮੇਸ਼ਾ ਧਿਆਨ ਵਿੱਚ ਰੱਖਣ। ਇਸ ਦੇ ਨਾਲ ਹੀ ਸਰਕਾਰ ਵਲੋਂ ਲੋਕਾਂ ਨੂੰ ਜਲਦ ਤੋਂ ਜਲਦ ਵੈਕਸੀਨ ਲਵਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਇਹ ਕਿਆਸਅਰਾਈਆਂ ਵੀ ਲਾਈਆਂ ਜਾ ਰਹੀਆਂ ਹਨ ਕਿ ਕੈਨੇਡਾ-ਅਮਰੀਕਾ ਸਰਹੱਦ ਉੱਤੇ ਇੱਕ ਵਾਰੀ ਫਿਰ ਪਾਬੰਦੀਆਂ ਲੱਗ ਸਕਦੀਆਂ ਹਨ ਤੇ ਗੈਰ ਜ਼ਰੂਰੀ ਟਰੈਵਲ ਉੱਤੇ ਵੀ ਪਾਬੰਦੀ ਲਾਈ ਜਾ ਸਕਦੀ ਹੈ।
Ottawa
5…ਗਵਰਨਮੈਂਟ ਹਾਊਸ ਦੇ ਨੇਤਾ ਮਾਰਕ ਹੌਲੈਂਡ ਨੇ ਓਟਵਾ ਵਿੱਚ ਪੱਤਰਕਾਰਾਂ ਨਾਲ ਕੋਵਿਡ-19 ਓਮਿਕਰੋਨ ਵੇਰੀਐਂਟ ਅਤੇ ਸੰਸਦ ਮੈਂਬਰਾਂ ਦੇ ਨਿਰੰਤਰ ਕੰਮ ਲਈ ਇਸ ਦੇ ਪ੍ਰਭਾਵਾਂ ਬਾਰੇ ਗੱਲਬਾਤ ਕੀਤੀ।ਓਹਨਾਂ ਘੋਸ਼ਣਾ ਕੀਤੀ ਕਿ ਅੱਜ ਤੋਂ, ਲਿਬਰਲ ਵਰਚੁਅਲ ਕਾਕਸ ਮੀਟਿੰਗਾਂ ਦਾ ਆਯੋਜਨ ਹੀ ਕਰਨਗੇ,,,ਅਤੇ ਹਾਊਸ ਆਫ ਕਾਮਨਜ਼ ਵਿੱਚ ਵੀ ਲਿਬਰਲ ਸੰਸਦ ਮੈਂਬਰਾਂ ਦੀ ਮੌਜੂਦਗੀ ਘਟੇਗੀ।
Ontario
6… ਓਨਟਾਰੀਓ ਵਿੱਚ 1400 ਤੋਂ ਵੱਧ ਨਵੇਂ ਕੋਵਿਡ -19 ਕੇਸ ਅਤੇ ਪੰਜ ਹੋਰ ਵਾਇਰਸ ਨਾਲ ਸਬੰਧਤ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ, ਟੈਸਟ ਸਕਾਰਾਤਮਕਤਾ ਦਰ ਲਗਭਗ ਸੱਤ ਮਹੀਨਿਆਂ ਵਿੱਚ ਉੱਚ ਪੱਧਰ ‘ਤੇ ਪਹੁੰਚ ਗਈ ਹੈ।ਵੱਧ ਰਹੇ ਕੇਸਾਂ ਦੀ ਗਿਣਤੀ ਦੇ ਨਾਲ, ਸੱਤ ਦਿਨਾਂ ਦੀ ਰੋਲੰਿਗ ਔਸਤ ਵਧਦੀ ਜਾ ਰਹੀ ਹੈ ਅਤੇ ਅੱਜ 1,400 ਤੱਕ ਪਹੁੰਚ ਗਈ ਹੈ, ਜੋ ਇੱਕ ਹਫ਼ਤੇ ਪਹਿਲਾਂ 975 ਸੀ।ਓਨਟਾਰੀਓ ਦੇ ਮੁੱਖ ਪਬਲਿਕ ਹੈਲਥ ਅਫਸਰ ਡਾ. ਕੀਰਨ ਮੂਰ ਦਾ ਕਹਿਣਾ ਹੈ ਕਿ ਸੂਬੇ ਅੰਦਰ ਵੱਧ ਰਹੇ ਓਮੀਕ੍ਰੋਨ ਦੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਵਿੱਚ ਲੌਂਗ ਟਰਮ ਕੇਅਰ ਹੋਮ ਅਤੇ ਰਿਟਾਇਰਮੈਂਟ ਹੋਮ ਲਈ ਪਾਬੰਦੀਆਂ ਨੂੰ ਸਖਤ ਕੀਤਾ ਜਾ ਰਿਹਾ ਹੈ।
File
7… ਓਨਟਾਰੀਓ ਇੱਕ ਪ੍ਰੋਗਰਾਮ ਦੇ ਤਹਿਤ ਅਗਲੇ ਦੋ ਸਾਲਾਂ ਵਿੱਚ 100 ਪ੍ਰਵਾਸੀਆਂ ਨੂੰ ਸਵੀਕਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਨਾਲ ਵਿਦੇਸ਼ੀ ਉੱਦਮੀਆਂ ਨੂੰ ਆਪਣੀ ਆਰਥਿਕਤਾ ਵਿੱਚ ਘੱਟੋ-ਘੱਟ 200,000 ਡਾਲਰ ਦਾ ਨਿਵੇਸ਼ ਕਰਨ ਤੋਂ ਬਾਅਦ ਪ੍ਰਾਂਤ ਵਿੱਚ ਇਮੀਗ੍ਰੇਸ਼ਨ ਲਈ ਅਰਜ਼ੀ ਦੇਣ ਦੀ ਇਜਾਜ਼ਤ ਦਿੱਤੀ ਜਾਵੇਗੀ।ਕਿਰਤ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਗ੍ਰੇਟਰ ਟੋਰਾਂਟੋ ਏਰੀਆ ਤੋਂ ਬਾਹਰ ਓਨਟਾਰੀਓ ਵੱਲ ਅੰਤਰਰਾਸ਼ਟਰੀ ਉੱਦਮੀਆਂ ਨੂੰ ਆਕਰਸ਼ਿਤ ਕਰਨ ‘ਤੇ ਧਿਆਨ ਕੇਂਦਰਿਤ ਕਰੇਗੀ।ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਉੱਦਮੀਆਂ ਨੂੰ ਓਨਟਾਰੀਓ ਵਿੱਚ ਨਵਾਂ ਕਾਰੋਬਾਰ ਸ਼ੁਰੂ ਕਰਨ ਜਾਂ ਮੌਜੂਦਾ ਕਾਰੋਬਾਰ ਖਰੀਦਣ ਤੋਂ ਬਾਅਦ ਪ੍ਰੋਵਿੰਸ ਦੇ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਤਹਿਤ ਇਮੀਗ੍ਰੇਸ਼ਨ ਲਈ ਨਾਮਜ਼ਦ ਕੀਤਾ ਜਾਵੇਗਾ।ਮੈਕਨੌਟਨ ਦਾ ਕਹਿਣਾ ਹੈ ਕਿ ਨਵੀਂ ਪਹਿਲਕਦਮੀ ‘ਤੇ ਸਰਕਾਰ ਨੂੰ 6 ਮਿਲੀਅਨ ਡਾਲਰ ਦਾ ਖਰਚਾ ਆਵੇਗਾ, ਪਰ ਇਹ ਉਹਨਾਂ ਪ੍ਰਵਾਸੀਆਂ ਦੁਆਰਾ ਅਦਾ ਕੀਤੀ ਫੀਸਾਂ ਰਾਹੀਂ ਵਸੂਲਿਆ ਜਾਵੇਗਾ, ਜੋ ਕਾਰੋਬਾਰ ਸ਼ੁਰੂ ਕਰਨ ਜਾਂ ਖਰੀਦਣ ਲਈ ਸੂਬੇ ਵਿੱਚ ਆ ਰਹੇ ਹਨ।ਪ੍ਰਾਂਤ ਨੂੰ ਇਸ ਇਮੀਗ੍ਰੇਸ਼ਨ ਸਟ੍ਰੀਮ ਦੁਆਰਾ ਪੈਦਾ ਹੋਏ ਵਪਾਰਕ ਨਿਵੇਸ਼ ਵਿੱਚ ਘੱਟੋ ਘੱਟ 20 ਮਿਲੀਅਨ ਡਾਲਰ ਦੀ ਉਮੀਦ ਹੈ।
Geneva
8… ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਕੋਵਿਡ-19 ਦੇ ਨਵੇਂ ਰੂਪ ਓਮੀਕ੍ਰੋਨ ਨਾਲ ਹਸਪਤਾਲ ‘ਚ ਦਾਖਲ ਹੋਣ ਵਾਲੇ ਮਰੀਜ਼ਾਂ ਅਤੇ ਮ੍ਰਿਤਕਾਂ ਦੀ ਗਿਣਤੀ ‘ਚ ਵਾਧਾ ਹੋ ਸਕਦਾ ਹੈ।ਡਬਲਯੂ.ਐੱਚ.ਓ. ਨੇ ਦੱਸਿਆ ਕਿ ਗਲੋਬਲ ਤੌਰ ‘ਤੇ ਇਸ ਵੇਰੀਐਂਟ ਨਾਲ ਜੁੜੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਨਾਲ ਹਸਪਤਾਲ ‘ਚ ਦਾਖਲ ਹੋਣ ਵਾਲੇ ਮਰੀਜ਼ਾਂ ਅਤੇ ਮ੍ਰਿਤਕਾਂ ਦੀ ਗਿਣਤੀ ‘ਚ ਵਾਧਾ ਹੋ ਸਕਦਾ ਹੈ।ਡਬਲਯੂ.ਐੱਚ.ਓ. ਨੇ ਕਿਹਾ ਕਿ ਕਈ ਦੇਸ਼ਾਂ ‘ਚ ਲਗਾਤਾਰ ਸਾਰੇ ਮਾਮਲਿਆਂ ਅਤੇ ਮੌਤ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਦੀ ਸਮਰਥਾ ਨਹੀਂ ਹੈ, ਜਿਸ ਨਾਲ ਕਿਸੇ ਵਿਸ਼ੇਸ਼ ਰੂਪ ਨਾਲ ਮੌਤਾਂ ਦੀ ਸਹੀ ਜਾਣਕਾਰੀ ਪ੍ਰਾਪਤ ਕਰਨਾ ਕਾਫੀ ਮੁਸ਼ਕਲ ਹੈ।