ਵੀਰਵਾਰ ਸਵੇਰੇ ਬਰੈਂਪਟਨ ਵਿੱਚ ਇੱਕ 12 ਸਾਲਾ ਲੜਕੀ ਨੂੰ ਇੱਕ ਸਕੂਲ ਬੱਸ ਦੁਆਰਾ ਟੱਕਰ ਮਾਰਨ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ।
ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਟੱਕਰ ਦੀ ਰਿਪੋਰਟ ਲਈ ਸਵੇਰੇ 8:05 ਵਜੇ ਮੇਨ ਸਟ੍ਰੀਟ ਦੇ ਪੱਛਮ ਵੱਲ ਐਲਗਿਨ ਡਰਾਈਵ ‘ਤੇ ਬੁਲਾਇਆ ਗਿਆ ਸੀ।
ਜਿਥੇ ਉਨ੍ਹਾਂ ਇੱਕ 12 ਸਾਲਾ ਲੜਕੀ ਨੂੰ ਜਖਮੀ ਹਾਲਤ ‘ਚ ਪਾਇਆ।
ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਲੜਕੀ ਹੋਸ਼ ਵਿੱਚ ਸੀ ਅਤੇ ਸਾਹ ਲੈ ਰਹੀ ਸੀ।
ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ।