ਨਵਾਂ ਡੇਟਾ ਦਰਸਾਉਂਦਾ ਹੈ ਕਿ ਓਨਟਾਰੀਓ ਦੇ ਕਾਨੂੰਨੀ ਕੈਨਾਬਿਸ ਚੈਨਲਾਂ ਦੁਆਰਾ ਕੀਤੀ ਗਈ ਵਿਕਰੀ ਨੇ ਪਹਿਲੀ ਵਾਰ ਗੈਰ-ਕਾਨੂੰਨੀ ਮਾਰਕੀਟ ਦੁਆਰਾ ਕੀਤੀ ਗਈ ਵਿਕਰੀ ਨੂੰ ਪਛਾੜ ਦਿੱਤਾ ਹੈ।
ਓਨਟਾਰੀਓ ਕੈਨਾਬਿਸ ਸਟੋਰ ਨੇ ਆਪਣੀ ਦੂਜੀ ਤਿਮਾਹੀ ਦੀ ਰਿਪੋਰਟ ਵਿੱਚ ਕਿਹਾ ਹੈ ਕਿ ਪ੍ਰੋਵਿੰਸ ਵਿੱਚ ਜੁਲਾਈ ਅਤੇ ਸਤੰਬਰ ਦੇ ਵਿਚਕਾਰ ਕੀਤੀ ਗਈ 54.2 ਪ੍ਰਤੀਸ਼ਤ ਖਰੀਦਦਾਰੀ ਕਾਨੂੰਨੀ ਰਿਟੇਲਰਾਂ ਨਾਲ ਜੁੜੀ ਹੋਈ ਸੀ।
ਪ੍ਰੋਵਿੰਸ਼ੀਅਲ ਪੋਟ ਡਿਸਟ੍ਰੀਬਿਊਟਰ ਦਾ ਕਹਿਣਾ ਹੈ ਕਿ ਇਸ ਤਿਮਾਹੀ ਲਈ ਕਾਨੂੰਨੀ ਮਾਧਿਅਮਾਂ ਰਾਹੀਂ ਕੁੱਲ $394 ਮਿਲੀਅਨ ਦੀ ਵਿਕਰੀ ਹੋਈ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ $204.3 ਮਿਲੀਅਨ ਸੀ।
ਰਿਕਾਰਡ 56 ਮਿਲੀਅਨ ਗ੍ਰਾਮ ਕੈਨਾਬਿਸ ਦੀ ਵਿਕਰੀ ਹੋਈ।
ਕਨੂੰਨੀਕਰਣ ਤੋਂ ਲੈ ਕੇ, ਓਨਟਾਰੀਓ ਕਾਨੂੰਨੀ ਚੈਨਲਾਂ ਦੁਆਰਾ ਵੇਚੇ ਜਾਣ ਵਾਲੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਟੌਤੀ ਕਰਕੇ ਅਤੇ ਗੈਰ-ਲਾਇਸੈਂਸੀ ਡਿਸਪੈਂਸਰੀਆਂ ‘ਤੇ ਛਾਪੇਮਾਰੀ ਕਰਕੇ ਨਾਜਾਇਜ਼ ਮਾਰਕੀਟ ਨੂੰ ਘੱਟ ਕਰਨ ਲਈ ਕੰਮ ਕਰ ਰਿਹਾ ਹੈ।