GTA News Media

Top Info Bar
22.1°C Toronto Loading date...
Punjab

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਿਆਸੀ ਪਾਰਟੀ ਦਾ ਕੀਤਾ ਐਲਾਨ, ਜਾਣੋ ਪਾਰਟੀ ਦਾ ਨਾਂ

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਿਆਸੀ ਪਾਰਟੀ ਦਾ ਕੀਤਾ ਐਲਾਨ, ਜਾਣੋ ਪਾਰਟੀ ਦਾ ਨਾਂ
Share this post via:

ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸਿਆਸਤ ਵਿੱਚ ਐਂਟਰੀ ਕਰ ਲਈ ਹੈ। ਗੁਰਨਾਮ ਸਿੰਘ ਚੜੂਨੀ ਵੱਲੋਂ ਅੱਜ ਆਪਣੀ ਸਿਆਸੀ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਗੁਰਨਾਮ ਚੜੂਨੀ ਨੇ ਆਪਣੀ ਪਾਰਟੀ ਦਾ ਨਾਂ ‘ਸੰਯਕੁਤ ਸੰਘਰਸ਼ ਪਾਰਟੀ’ ਰੱਖਿਆ ਹੈ।
ਉਹਨਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਮਕਸਦ ਸਿਆਸਤ ਵਿੱਚ ਆ ਕੇ ਅਮੀਰ ਹੋਣਾ ਨਹੀਂ, ਸਗੋਂ ਆਮ ਲੋਕਾਂ ਲਈ ਸਰਕਾਰ ਬਣਾਉਣਾ ਹੈ।

ਉਨ੍ਹਾਂ ਨੇ ਕਿਹਾ ਕਿ ਸਾਡੀ ਇਹ ਪਾਰਟੀ ਧਰਮ ਨਿਰਪੱਖ ਤੇ ਜਾਤੀ ਨਿਰਪੱਖ ਹੋਵੇਗੀ ਤੇ ਸਾਡੀ ਪਾਰਟੀ ਲੋਕਾਂ ਲਈ ਨਵੀਂ ਸੋਚ ਲੈ ਕੇ ਆਵੇਗੀ। ਗੁਰਨਾਮ ਚੜੂਨੀ ਨੇ ਕਿਹਾ ਕਿ ਸਾਡਾ ਮਕਸਦ ਦੇਸ਼ ਨੂੰ ਅੱਗੇ ਲਿਜਾਣਾ ਅਤੇ ਭ੍ਰਿਸ਼ਟ ਹੱਥਾਂ ਵਿੱਚੋਂ ਬਾਹਰ ਕੱਢਣਾ ਹੈ।