ਓਨਟਾਰੀਓ ਵਿੱਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 3,124 ਨਵੇਂ ਕੇਸ ਦਰਜ ਕੀਤੇ ਗਏ, ਜੋ ਕਿ ਸੱਤ ਮਹੀਨਿਆਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਧ ਹਨ ਅਤੇ ਪਿਛਲੇ ਹਫ਼ਤੇ ਵਿੱਚ 115 ਪ੍ਰਤੀਸ਼ਤ ਦਾ ਵਾਧਾ ਹੈ।
ਰੋਜ਼ਾਨਾ ਕੇਸਾਂ ਦੀ ਸੱਤ ਦਿਨਾਂ ਦੀ ਔਸਤ 1,914 ਹੋ ਗਈ ਹੈ, ਜੋ ਕਿ ਪਿਛਲੇ ਸ਼ੁੱਕਰਵਾਰ ਨਾਲੋਂ 72 ਪ੍ਰਤੀਸ਼ਤ ਵੱਧ ਹੈ।
ਅੱਪਡੇਟ ਕੀਤੇ ਗਏ ਅੰਕੜੇ ਵਿੱਚ ਓਨਟਾਰੀਓ ਦੇ ਕੋਵਿਡ ਸਾਇੰਸ ਟੇਬਲ ਨੇ ਕਿਹਾ ਹੈ ਕਿ ਬਹੁਤ ਜ਼ਿਆਦਾ ਛੂਤ ਵਾਲਾ ਓਮੀਕਰੋਨ ਵੇਰੀਐਂਟ, ਆਉਣ ਵਾਲੇ ਹਫ਼ਤਿਆਂ ਵਿੱਚ ਹਸਪਤਾਲਾਂ ਨੂੰ ਭਰਨ ਕਰਨ ਦਾ ਖ਼ਤਰਾ ਹੈ।
Omicron ਨਾਲ ਜੁੜੇ ਕੇਸ ਹਰ ਦੋ ਦਿਨਾਂ ਵਿੱਚ ਦੁੱਗਣੇ ਹੋ ਰਹੇ ਹਨ।