GTA News Media

Top Info Bar
22.1°C Toronto Loading date...
Punjab

ਬੱਬੂ ਮਾਨ ਨੇ ਮੁੜ ਕਿਸਾਨਾਂ ਨੂੰ ਦਿੱਤੀ ਸਲਾਹ

ਬੱਬੂ ਮਾਨ ਨੇ ਮੁੜ ਕਿਸਾਨਾਂ ਨੂੰ ਦਿੱਤੀ ਸਲਾਹ
Share this post via:

ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਸੋਸ਼ਲ ਮੀਡੀਆ ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਕਿਸੇ ਨਾ ਕਿਸੇ ਮੁੱਦੇ ਤੇ ਆਪਣੇ ਵਿਚਾਰ ਆਪਣੇ ਫੈਨਜ਼ ਨਾਲ ਸਾਂਝੇ ਕਰਦੇ ਹੀ ਰਹਿੰਦੇ ਹਨ। ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ਵਿੱਚ ਪੋਸਟ ਪਾਈ ਹੈ। ਬੱਬੂ ਮਾਨ ਨੇ ਆਪਣੀ ਇਸ ਇੰਸਟਾਗ੍ਰਾਮ ਪੋਸਟ ਵਿੱਚ ਬੰਦੀ ਸਿੰਘਾਂ ਬਾਰੇ ਗੱਲ ਕੀਤੀ ਹੈ। ਬੱਬੂ ਮਾਨ ਨੇ ਆਪਣੀ ਪੋਸਟ ਵਿੱਚ ਲਿਿਖਆ, “ਜਦੋਂ ਵੀ ਨੇਤਾ ਪਿੰਡ ਵਿੱਚ ਆਉਂਦਾ, ਤੁਸੀਂ ਵੀ ਕਿਹਾ ਕਰੋ। ਬੰਦੀ ਸਿੰਘ ਜੋ ਜੇਲ੍ਹਾਂ ਵਿੱਚ ਬੰਦ ਨੇ ਉਨ੍ਹਾਂ ਨੂੰ ਰਿਹਾ ਕਰੋ। ਤੁਸੀਂ ਤਾਂ ਵਾਰੀ-ਵਾਰੀ ਸਰਕਾਰ ਬਣਾ ਲਈ, ਉਨ੍ਹਾਂ ਦਾ ਕੀ ਜਿਨ੍ਹਾਂ ਦੀ ਜਵਾਨੀ ਖਾ ਲਈ ਐ। ਬੇਈਮਾਨ!”

ਦੱਸ ਦਈਏ ਕਿ ਮਾਨ ਦੀ ਇਹ ਪੋਸਟ ਕਿਸਾਨਾਂ ਦੇ ਪ੍ਰਤੀ ਉਨ੍ਹਾਂ ਦੇ ਫ਼ਿਕਰ ਨੂੰ ਦਰਸਾਉਂਦੀ ਹੈ। ਇਥੇ ਬੱਬੂ ਮਾਨ ਕਿਸਾਨ ਅੰਦੋਲਨ ਦੇ ਦੌਰਾਨ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਹਨ। ਜਦੋਂ ਕਿਸਾਨ ਆਪਣੇ ਹੱਕਾਂ ਦੇ ਲਈ ਦਿੱਲੀ ਬਾਰਡਰਾਂ ਤੇ ਬੈਠੇ ਸਨ, ਉਸ ਸਮੇਂ ਬੱਬੂ ਮਾਨ, ਹਰਭਜਨ ਮਾਨ, ਕੰਵਰ ਗਰੇਵਾਲ, ਹਰਫ ਚੀਮਾ, ਸੋਨੀਆ ਮਾਨ ਸਣੇ ਕਈ ਪੰਜਾਬੀ ਗਾਇਕਾਂ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਇਸ ਦੌਰਾਨ ਬੱਬੂ ਮਾਨ ਵੀ ਬਹੁਤ ਵਾਰ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਕਿਸਾਨਾਂ ਨਾਲ ਮੁਲਾਕਾਤ ਕਰਨ ਪਹੁੰਚੇ ਸਨ।