GTA News Media

Top Info Bar
22.1°C Toronto Loading date...
Punjab

ਪੰਜਾਬ ਦਾ ਤਾਜ਼ਾ ਸਰਵੇਖਣ, ਜਾਣੋ ਪੰਜਾਬ ‘ਚ ਕਿਸ ਪਾਰਟੀ ਦੀ ਬਣ ਸਕਦੀ ਹੈ ਸਰਕਾਰ

ਪੰਜਾਬ ਦਾ ਤਾਜ਼ਾ ਸਰਵੇਖਣ, ਜਾਣੋ ਪੰਜਾਬ ‘ਚ ਕਿਸ ਪਾਰਟੀ ਦੀ ਬਣ ਸਕਦੀ ਹੈ ਸਰਕਾਰ
Share this post via:

ਸਰਵੇ ਮੁਤਾਬਕ ਜਦੋਂ ਲੋਕਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛਿਆ ਗਿਆ ਤਾਂ 32 % ਲੋਕਾਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਪਸੰਦ ਕੀਤਾ। ਪੰਜਾਬ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਾਣੋ ਪੰਜਾਬ ਵਿੱਚ ਅਗਲੇ ਸਾਲ ਕਾਂਗਰਸ, ਭਾਜਪਾ ਤੇ ‘ਆਪ’ ਵਿੱਚ ਕਿਸ ਦੀ ਸਰਕਾਰ ਬਣ ਸਕਦੀ ਹੈ ਅਤੇ ਕੌਣ ਹੈ ਲੋਕਾਂ ਦਾ ਚਹੇਤਾ ਸੀਐੱਮ।

ਸਰਵੇ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਕਿ ਪੰਜਾਬ ਵਿੱਚ ਕੌਣ ਜਿੱਤੇਗਾ ਚੋਣਾਂ?

27 % ਲੋਕਾਂ ਨੇ ਕਾਂਗਰਸ ਦੇ ਹੱਕ ‘ਚ ਵੋਟ ਪਾਈ।

29 % ਲੋਕਾਂ ਨੇ ‘ਆਪ’ ਦੇ ਹੱਕ ਵਿੱਚ ਵੋਟਾਂ ਪਾਈਆਂ।

10 % ਲੋਕ ਚਾਹੁੰਦੇ ਹਨ ਕਿ ਅਕਾਲੀ ਦਲ ਦੀ ਸਰਕਾਰ ਬਣੇ।

ਪਰ ਸਿਰਫ਼ 1 % ਲੋਕਾਂ ਦਾ ਮੰਨਣਾ ਹੈ ਕਿ ਪੰਜਾਬ ‘ਚ ਭਾਜਪਾ ਚੋਣਾਂ ਜਿੱਤੇਗੀ।

25%ਲੋਕਾ ਨੇ ਕੁਝ ਨਹੀਂ ਕਿਹਾ।

ਦੱਸ ਦਈਏ ਕਿ ਸਰਵੇ ਵਿੱਚ 1 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਸੂਬੇ ਵਿੱਚ ਹੋਰ ਚੋਣਾਂ ਜਿੱਤਣਗੇ ਤੇ 7 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਤ੍ਰਿਸ਼ੂਲ ਵਿਧਾਨ ਸਭਾ ਬਣੇਗੀ।

ਮੁੱਖ ਮੰਤਰੀ ਦੀ ਚੋਣ ਕਿਸ ਦੀ?

ਸਰਵੇ ਅਨੁਸਾਰ ਜਦੋਂ ਲੋਕਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛਿਆ ਗਿਆ ਤਾਂ 32 % ਲੋਕਾਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਪਸੰਦ ਕੀਤਾ। ਦੂਜੇ ਪਾਸੇ 24 % ਨੇ ਅਰਵਿੰਦ ਕੇਜਰੀਵਾਲ ਤੇ 2 % ਨੇ ਕੈਪਟਨ ਅਮਰਿੰਦਰ ਸਿੰਘ ਤੇ 17 % ਨੇ ਸੁਖਬੀਰ ਬਾਦਲ ਤੇ 13 % ਲੋਕਾ ਨੇ ਭਗਵੰਤ ਮਾਨ ਅਤੇ 5 % ਨੇ ਨਵਜੋਤ ਸਿੱਧੂ ਤੇ ਅਤੇ 7 % ਲੋਕਾ ਨੇ ਹੋਰਨਾਂ ਤੇ ਭਰੋਸਾ ਜਤਾਇਆ ਹੈ। ਪੰਜਾਬ ਬਾਰੇ ਇਹ ਸਰਵੇਖਣ 7 ਦਸੰਬਰ ਤੋਂ 16 ਦਸੰਬਰ ਦਰਮਿਆਨ ਕੀਤਾ ਗਿਆ ਸੀ, ਜਿਸ ‘ਚ 5687 ਲੋਕਾਂ ਦੀ ਰਾਏ ਲਈ ਗਈ ਸੀ।