GTA News Media

Top Info Bar
22.1°C Toronto Loading date...
Punjab World

ਓਮੀਕਰੋਨ ਦਾ ਡਰ: ਅਮਰੀਕਾ ਅਤੇ ਕੈਨੇਡਾ ਦੀ ਯਾਤਰਾ ਕਰਨ ’ਤੇ ਇਹ ਦੇਸ਼ ਲਗਾਏਗਾ ਪਾਬੰਦੀ

ਓਮੀਕਰੋਨ ਦਾ ਡਰ: ਅਮਰੀਕਾ ਅਤੇ ਕੈਨੇਡਾ ਦੀ ਯਾਤਰਾ ਕਰਨ ’ਤੇ ਇਹ ਦੇਸ਼ ਲਗਾਏਗਾ ਪਾਬੰਦੀ
Share this post via:

ਦੁਨੀਆ ਭਰ ਵਿਚ ਓਮੀਕਰੋਨ ਵੇਰੀਐਂਟ ਦੇ ਫ਼ੈਲਣ ’ਤੇ ਇਜ਼ਰਾਇਲੀ ਮੰਤਰੀਆਂ ਨੇ ਅਮਰੀਕਾ ਅਤੇ ਕੈਨੇਡਾ ਨੂੰ ਯਾਤਰਾ ਦੀ ‘ਰੈਡ ਸੂਚੀ’ ਵਿਚ ਰੱਖਣ ਦੀ ਸੋਮਵਾਰ ਨੂੰ ਇਜਾਜ਼ਤ ਦੇ ਦਿੱਤੀ ਹੈ।  ਸੰਕ੍ਰਮਣ ਦੇ ਮਾਮਲੇ ਵਧਣ ਦਰਮਿਆਨ ਇਹ ਕਦਮ ਚੁੱਕਿਆ ਗਿਆ ਹੈ। ਇਸ ਨਾਲ ਅਮਰੀਕਾ ਅਤੇ ਕੈਨੇਡਾ, ਉਨ੍ਹਾਂ ਯੂਰਪੀ ਦੇਸ਼ਾਂ ਅਤੇ ਹੋਰ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋਏਗਾ, ਜਿੱਥੇ ਇਜ਼ਰਾਇਲੀ ਨਾਗਰਿਕਾਂ ਦੇ ਯਾਤਰਾ ਕਰਨ ’ਤੇ ਪਾਬੰਦੀ ਹੈ ਅਤੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਇਕਾਂਤਵਾਸ ਵਿਚ ਰਹਿਣਾ ਹੋਵੇਗਾ।

ਸੰਸਦ ਤੋਂ ਇਸ ਕਦਮ ਨੂੰ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਮਨਜ਼ੂਰੀ ਮਿਲਣ ’ਤੇ ਯਾਤਰਾ ਪਾਬੰਦੀ ਬੁੱਧਵਾਰ ਨੂੰ ਅੱਧੀ ਰਾਤ ਤੋਂ ਲਾਗੂ ਹੋ ਜਾਏਗੀ। ਛੂਤਕਾਰੀ ਵੇਰੀਐਂਟ ਦੇ ਨਵੇਂ ਮਾਮਲੇ ਵਧਣ ਕਾਰਨ ਇਜ਼ਰਾਇਲ ਨੇ ਨਵੰਬਰ ਵਿਚ ਯਾਤਰਾ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਬੈਲਜ਼ੀਅਮ, ਕੈਨੇਡਾ, ਜਰਮਨੀ, ਹੰਗਰੀ, ਇਟਲੀ, ਮੋਰੱਕੋ, ਪੁਰਤਗਾਲ, ਸਵਿਟਜ਼ਰਲੈਂਡ ਅਤੇ ਤੁਰਕੀ ਯਾਤਰਾ ਪਾਬੰਦੀਆਂ ਦੀ ਸੂਚੀ ਵਿਚ ਸ਼ਾਮਲ ਹੋਰ ਦੇਸ਼ ਹਨ।