ਸਰਦੀਆਂ ਵਿੱਚ ਪਿਆਸ ਬਹੁਤ ਘੱਟ ਲੱਗਦੀ ਹੈ, ਜਿਸ ਦੇ ਕਾਰਨ ਪਾਣੀ ਘੱਟ ਪੀਤਾ ਜਾਂਦਾ ਹੈ। ਘੱਟ ਪਾਣੀ ਪੀਣ ਨਾਲ ਸਰੀਰ ਵਿੱਚ ਹਾਈਡ੍ਰੇਸ਼ਨ ਦੀ ਸਮੱਸਿਆ ਹੋਣ ਲੱਗਦੀ ਹੈ। ਸਕਿਨ ਦਾ ਰੁੱਖਾਪਨ, ਜਲਣ ਤੇ ਲਾਲ ਹੋਣਾ ਪਾਣੀ ਦੀ ਕਮੀ ਦੇ ਕਾਰਨ ਹੀ ਹੁੰਦਾ ਹੈ। ਜੇ ਤੁਸੀਂ ਵੀ ਠੰਡ ਵਿੱਚ ਘੱਟ ਪਾਣੀ ਪੀਂਦੇ ਹੋ ਤਾਂ ਆਪਣੀ ਡਾਈਟ ਵਿੱਚ ਨਾਰੀਅਲ ਪਾਣੀ ਸ਼ਾਮਲ ਕਰੋ। ਇਹ ਪਾਣੀ ਸਭ ਤੋਂ ਵੱਧ ਸੁਰੱਖਿਅਤ ਤੇ ਬਿਨਾਂ ਮਿਲਾਵਟ ਵਾਲਾ ਤਰਲ ਹੈ। ਨਾਰੀਅਲ ਪਾਣੀ ਪੀਣ ਨਾਲ ਇਮਊਨਿਟੀ ਵੱਧਦੀ ਹੈ ਤੇ ਲੀਵਰ ਵੀ ਤੰਦਰੁਸਤ ਰਹਿੰਦਾ ਹੈ।
ਨਾਰੀਅਲ ਪਾਣੀ ‘ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਨੂੰ ਪੀਣ ਨਾਲ ਸਰੀਰ ਵਿੱਚੋਂ ਕਈ ਤਰ੍ਹਾਂ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਨਾਰੀਅਲ ਪਾਣੀ ਕੋਰੋਨਾ ਤੋਂ ਬਚਣ ਲਈ ਬਹੁਤ ਕਾਰਗਰ ਸਾਬਤ ਹੋ ਰਿਹਾ ਹੈ। ਜਾਣੋ ਨਾਰੀਅਲ ਪਾਣੀ ਪੀਣ ਦੇ ਫਾਇਦੇ.
1- ਇਮਿਊਨਿਟੀ ਵਧਦੀ ਹੈੈ – ਨਾਰੀਅਲ ਪਾਣੀ ਪੀਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇੱਕ ਨਾਰੀਅਲ ‘ਚ ਲਗਭਗ 600 ਮਿਲੀਗ੍ਰਾਮ ਪੋਟਾਸ਼ੀਅਮ ਪਾਇਆ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਮਰੀਜ਼ਾਂ ਨੂੰ ਨਾਰੀਅਲ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਨਾਰੀਅਲ ਪਾਣੀ ਆਮ ਤਾਪਮਾਨ ਤੇ ਹੀ ਹੋਣਾ ਚਾਹੀਦਾ ਹੈ।
2- ਬਲੱਡ ਪ੍ਰੈਸ਼ਰ ਰਹੇਗਾ ਕੰਟਰੋਲ ਵਿੱਚ- ਜੇ ਤੁਸੀਂ ਦਿਨ ਵਿੱਚ ਇਕ ਜਾਂ ਦੋ ਵਾਰ ਨਾਰੀਅਲ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿੱਚ ਰਹਿੰਦਾ ਹੈ। ਨਾਰੀਅਲ ਪਾਣੀ ‘ਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਬਲੱਡ ਪ੍ਰੈਸ਼ਰ ਨੂੰ ਨੌਰਮਲ ਰੱਖਣ ‘ਚ ਮਦਦ ਕਰਦਾ ਹੈ।
3- ਦਿਲ ਦੇ ਲਈ ਫਾਇਦੇਮੰਦ- ਨਾਰੀਅਲ ਪਾਣੀ ਕੋਲੈਸਟ੍ਰੌਲ ਤੇ ਟ੍ਰਾਈ-ਗਲਾਈਸਰਾਈਡ ਦੇ ਪੱਧਰ ਨੂੰ ਘੱਟ ਕਰਦਾ ਹੈ। ਇਸ ਨੂੰ ਨਿਯਮਿਤ ਤੌਰ ਤੇ ਪੀਣ ਨਾਲ ਖੂਨ ਜੰਮਣ , ਹਾਰਟ ਅਟੈਕ ਜਾਂ ਸਟ੍ਰੋਕ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
4- ਪਾਚਣ ਕਿਿਰਆ ਠੀਕ ਰੱਖਦਾ – ਕਰੋਨਾ ਦੇ ਨਵੇਂ ਲੱਛਣਾਂ ‘ਚ ਉਲਟੀਆਂ ਵੀ ਸ਼ਾਮਲ ਹਨ। ਅਜਿਹੇ ਵਿੱਚ ਜੇ ਤੁਸੀਂ ਨਾਰੀਅਲ ਪਾਣੀ ਪੀਓਗੇ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ। ਨਾਰੀਅਲ ਪਾਣੀ ਪੀਣ ਨਾਲ ਉਲਟੀ, ਦਸਤ, ਪੇਟ ‘ਚ ਜਲਣ, ਅੰਤੜੀਆਂ ਦੀ ਸੋਜ ਤੇ ਅਲਸਰ ਦੀ ਸਮੱਸਿਆ ਵੀ ਦੂਰ ਹੁੰਦੀ ਹੈ।