GTA News Media

Top Info Bar
22.1°C Toronto Loading date...
Canada Punjab Toronto/GTA

ਲਾਰੈਂਸ ਹਾਈਟਸ ਵਿੱਚ ਗੋਲੀਬਾਰੀ ਤੋਂ ਬਾਅਦ ਜ਼ਖਮੀ ਵਿਅਕਤੀ ਦੀ ਮੌਤ: ਪੁਲਿਸ

ਲਾਰੈਂਸ ਹਾਈਟਸ ਵਿੱਚ ਗੋਲੀਬਾਰੀ ਤੋਂ ਬਾਅਦ ਜ਼ਖਮੀ ਵਿਅਕਤੀ ਦੀ ਮੌਤ: ਪੁਲਿਸ
Share this post via:

ਟੋਰਾਂਟੋ ਦੇ ਲਾਰੈਂਸ ਹਾਈਟਸ ਖੇਤਰ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਇਮਾਰਤ ਦੀਆਂ ਪੌੜੀਆਂ ਵਿੱਚ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ ਹੋ ਗਈ।

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੋਲੀਬਾਰੀ ਦੀਆਂ ਰਿਪੋਰਟਾਂ ਲਈ ਸ਼ੁੱਕਰਵਾਰ ਰਾਤ 9:14 ਵਜੇ ਫਲੇਮਿੰਗਟਨ ਰੋਡ ਦੇ ਦੱਖਣ ਅਤੇ ਐਲਨ ਦੇ ਪੂਰਬ ਵੱਲ ਬੁਲਾਇਆ ਗਿਆ ਸੀ।

ਐਮਰਜੈਂਸੀ ਅਮਲੇ ਨੇ 20 ਸਾਲਾਂ ਦੇ ਇੱਕ ਵਿਅਕਤੀ ਨੁੰ ਬੰਦੂਕ ਦੀ ਗੋਲੀ ਤੋਂ ਪੀੜਤ ਪਾਇਆ।

ਉਸ ਨੂੰ ਐਮਰਜੈਂਸੀ ਰਾਹੀਂ ਹਸਪਤਾਲ ਦੇ ਟਰੌਮਾ ਸੈਂਟਰ ਲਿਜਾਇਆ ਗਿਆ ਅਤੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ।

ਡਿਊਟੀ ਇੰਸਪੈਕਟਰ ਮਾਈਕਲ ਵਿਲੀਅਮਜ਼ ਨੇ ਦੱਸਿਆ ਕਿ ਕਾਲੇ ਕੱਪੜੇ ਪਹਿਨੇ ਸ਼ੱਕੀ ਪੁਰਸ਼ਾਂ ਦਾ ਇੱਕ ਸਮੂਹ ਰੇਪਲਿਨ ਰੋਡ ‘ਤੇ ਇਮਾਰਤ ਕੋਲ ਪਹੁੰਚਿਆ ਅਤੇ ਗੋਲੀਬਾਰੀ ਕੀਤੀ।

ਪੀੜਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਰੈਪਲਿਨ ਰੋਡ ਦੀ ਇਮਾਰਤ ਦੇ ਅੰਦਰ ਜਖ਼ਮੀ ਹਾਲਤ ‘ਚ ਡਿੱਗ ਗਿਆ।

ਵਿਲੀਅਮਜ਼ ਨੇ ਕਿਹਾ ਕਿ ਸ਼ੱਕੀ ਪੈਦਲ ਹੀ ਰੇਪਲਿਨ ਰੋਡ ‘ਤੇ ਦੱਖਣ ਵੱਲ ਭੱਜ ਗਏ, ਉਨ੍ਹਾਂ ਦਾ ਮੰਨਣਾ ਹੈ ਕਿ ਇਹ ਘਟਨਾ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਸੀ।

ਜਿਸ ਕਿਸੇ ਨੇ ਵੀ ਸ਼ੱਕੀਆਂ ਨੂੰ ਭੱਜਦੇ ਦੇਖਿਆ ਜਾਂ ਜਿਸ ਕੋਲ ਘਟਨਾ ਦੀ ਵੀਡੀਓ ਹੈ, ਉਸ ਨੂੰ ਪੁਲਿਸ ਨੂੰ ਫ਼ੋਨ ਕਰਨ ਲਈ ਕਿਹਾ ਜਾਂਦਾ ਹੈ।