GTA News Media

Top Info Bar
22.1°C Toronto Loading date...
World

ਮਨੀ ਲਾਂਡਰਿੰਗ ਦੇ ਦੋਸ਼ ‘ਚ 5 ਪਾਕਿਸਤਾਨੀ ਵਿਅਕਤੀ ਗ੍ਰਿਫ਼ਤਾਰ

ਮਨੀ ਲਾਂਡਰਿੰਗ ਦੇ ਦੋਸ਼ ‘ਚ 5 ਪਾਕਿਸਤਾਨੀ ਵਿਅਕਤੀ ਗ੍ਰਿਫ਼ਤਾਰ
Share this post via:

ਸਾਊਦੀ ਅਧਿਕਾਰੀਆਂ ਨੇ ਮਨੀ ਲਾਂਡਰਿੰਗ ਦੇ ਦੋਸ਼ ‘ਚ ਪੰਜ ਪਾਕਿਸਤਾਨੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਸ ਨੇ ਸ਼ਨੀਵਾਰ ਨੂੰ ਮਦੀਨਾ ‘ਚ ਪ੍ਰਵਾਸੀਆਂ ਨੂੰ ਰਾਜ ਤੋਂ ਬਾਹਰ ਅਣ-ਨਿਰਧਾਰਤ ਮਾਤਰਾ ‘ਚ ਰਾਸ਼ੀ ਇਕੱਠੀ ਕਰਨ ਅਤੇ ਤਸਕਰੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ। ਇਸ ਤੋਂ ਬਿਨਾ, ਅਧਿਕਾਰੀਆਂ ਨੇ ਸ਼ੱਕੀ ਵਿਅਕਤੀਆਂ ਤੋਂ ਨਕਦੀ ਵੀ ਜ਼ਬਤ ਕੀਤੀ, ਜੋ ਪੁਲਸ ਅਨੁਸਾਰ ਗੈਰ-ਕਾਨੂੰਨੀ ਤਰੀਕਿਆਂ ਨਾਲ ਦੇਸ਼ ਤੋਂ ਬਾਹਰ ਲਿਜਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ।

ਇੱਕ ਪੁਲਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਪੁਲਸ ਨੂੰ ਉਨ੍ਹਾਂ ਦੇ ਕਬਜ਼ੇ ‘ਚੋਂ ਅਣਪਛਾਤੇ ਮੂਲ ਦੀ ਨਕਦੀ ਵੀ ਮਿਲੀ ਹੈ।ਸਾਊਦੀ ਪੁਲਸ ਅਨੁਸਾਰ ਸ਼ੱਕੀਆਂ ਵੱਲੋਂ ਦਿੱਤੇ ਗਏ ਬਿਆਨਾਂ ‘ਚ ਵਿਰੋਧਾਭਾਸ ਸੀ। ਪਰਵਾਸੀਆਂ ਪੁੱਛ-ਗਿੱਛ ਲਈ ਜਨਤਕ ਮੁਕੱਦਮੇ ਦੇ ਹਵਾਲੇ ਕਰ ਦਿੱਤਾ ਗਿਆ ਹੈ।