GTA News Media

Top Info Bar
22.1°C Toronto Loading date...
World

37 ਸਾਲਾ ਵਿਅਕਤੀ ਨੇ ਜੰਮਿਆ ਬੱਚਾ, ਲੋਕਾ ਦੇ ‘ਮਾ’ ਕਹਿਣ ਤੇ ਕੀਤਾ ਗੁੱਸਾ

37 ਸਾਲਾ ਵਿਅਕਤੀ ਨੇ ਜੰਮਿਆ ਬੱਚਾ, ਲੋਕਾ ਦੇ ‘ਮਾ’ ਕਹਿਣ ਤੇ ਕੀਤਾ ਗੁੱਸਾ
Share this post via:

ਅਮਰੀਕਾ ਦੇ ਲਾਸ ਏਂਜਲਸ ‘ਚ ਰਹਿਣ ਵਾਲਾ 37 ਸਾਲਾ ਬੇਨੇਟ ਕਾਸਪਰ-ਵਿਲੀਅਮਸ ਇੱਕ ਟਰਾਂਸਜੈਂਡਰ ਪੁਰਸ਼ ਹੈ। ਉਹ 7 ਸਾਲ ਪਹਿਲਾਂ ਤੱਕ ਇੱਕ ਔਰਤ ਸੀ ਫਿਰ ਉਸ ਨੇ ਆਪਣੀ ਛਾਤੀ ਦੀ ਸਰਜਰੀ ਕਰਵਾਈ ਸੀ। ਪਰ ਉਸ ਨੇ ਆਪਣੇ ਫੀਮੇਲ ਪ੍ਰਾਈਵੇਟ ਪਾਰਟ ਨੂੰ ਨਹੀਂ ਬਦਲਿਆ ਕਿਉਂਕਿ ਉਹ ਮਾਂ ਬਣਨ ਦਾ ਆਨੰਦ ਵੀ ਲੈਣਾ ਚਾਹੁੰਦਾ ਸੀ। 2017 ਵਿੱਚ ਉਸ ਦੀ ਮੁਲਾਕਾਤ ਮਲਿਕ ਨਾਂ ਦੇ ਵਿਅਕਤੀ ਨਾਲ ਹੋਈ। ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਤਾਂ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ।

2020 ‘ਚ ਉਹਨਾਂ ਆਪਣੇ ਬੇਟੇ ਹਡਸਨ ਨੂੰ ਜਨਮ ਦਿੱਤਾ। ਹਾਲ ਹੀ ਬੇਨੇਟ ਨੇ ਬੱਚੇ ਦੇ ਜਨਮ ਦੌਰਾਨ ਇਕ ਅਜੀਬ ਅਨੁਭਵ ਬਾਰੇ ਸ਼ੇਅਰ ਕੀਤਾ ਤੇ ਸੋਸ਼ਲ ਮੀਡੀਆ ਤੇ ਆਪਣਾ ਗੁੱਸਾ ਵੀ ਕੱਢਿਆ। ਬੇਨੇਟ ਨੇ ਕਿਹਾ ਕਿ ਹਸਪਤਾਲ ਵਿੱਚ ਲੋਕ ਉਸ ਨੂੰ ਬੱਚੇ ਦੇ ਪਿਤਾ ਦੀ ਬਜਾਏ ਬੱਚੇ ਦੀ ਮਾਂ ਕਹਿਣ ਲੱਗੇ।

ਪਰ ਉਸ ਨੂੰ ਇਸ ਗੱਲ ਤੇ ਇਤਰਾਜ਼ ਸੀ ਕਿਉਂਕਿ ਉਸ ਦਾ ਮੰਨਣਾ ਹੈ ਕਿ ਮਾਂ ਬਣਨ ਦੀ ਭਾਵਨਾ ਸਿਰਫ਼ ਔਰਤਾਂ ‘ਚ ਹੀ ਨਹੀਂ ਸਗੋਂ ਮਰਦਾਂ ‘ਚ ਵੀ ਪੈਦਾ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮਾਂ ਬਣਨ ਤੇ ਔਰਤ ਬਣਨ ‘ਚ ਫਰਕ ਹੁੰਦਾ ਹੈ,ਪਰ ਇਸ ਬਾਰੇ ਲੋਕ ਸਮਝ ਨਹੀਂ ਪਾਉਂਦੇ। ਸਾਲਾਂ ਤੋਂ ਲੋਕਾਂ ਦੇ ਮਨਾਂ ਵਿੱਚ ਇਹ ਭਾਵਨਾ ਰਹੀ ਹੈ ਕਿ ਜਿਹੜੀ ਔਰਤ ਹੈ, ਉਹ ਮਾਂ ਬਣ ਸਕਦੀ ਹੈ ਤੇ ਉਸ ‘ਚ ਮਾਂ ਬਣਨ ਦਾ ਅਹਿਸਾਸ ਜ਼ਰੂਰ ਹੋਵੇਗਾ।ਉਨ੍ਹਾਂ ਨੇ ਕਿਹਾ ਕਿ “ਸਾਨੂੰ ਮਾਂ ਤੇ ਔਰਤ ਨੂੰ ਵੱਖ ਕਰਨਾ ਹੋਵੇਗਾ। ਸਾਨੂੰ ਇਹ ਸਮਝਣਾ ਹੋਵੇਗਾ ਜੋ ਵੀ ਵਿਅਕਤੀ ਬੱਚੇ ਨੂੰ ਜਨਮ ਦੇ ਸਕਦਾ ਹੈ, ਉਸ ਮਾਂ ਹੁੰਦੀ ਹੈ। ਇੱਕਲੀਆ ਔਰਤਾਂ ਹੀ ਮਾਂ ਨਹੀਂ ਬਣ ਸਕਦੀਆਂ।” ਦੱਸ ਦਈਏ ਕਿ ਬੇਨੇਟ ਨੂੰ ਇੰਸਟਾਗ੍ਰਾਮ ਤੇ 20 ਹਜ਼ਾਰ ਤੋਂ ਜ਼ਿਆਦਾ ਲੋਕ ਫੋਲੋ ਕਰਦੇ ਹਨ, ਜੋ ਕਿ ਹਮੇਸ਼ਾ ਉਸ ਨੂੰ ਸਪੋਰਟ ਕਰਦੇ ਹਨ।