ਇਜ਼ਰਾਈਲ ਨੇ ਕੋਵਿਡ-19 ਦੀ ਚੌਥੀ ਵੈਕਸੀਨ ਦਾ ਟ੍ਰਾਇਲ ਕੀਤਾ ਸ਼ੁਰੂ
ਇਜ਼ਰਾਈਲ ਨੇ ਕੋਵਿਡ-19 ਤੋਂ ਬਚਾਅ ਦੇ ਲਈ ਟੀਕੇ ਦੀ ਚੌਥੀ ਡੋਜ਼ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਰਾਜਧਾਨੀ ਤੇਲ ਅਵੀਵ ਦੇ ਬਾਹਰੀ ਇਲਾਕੇ ‘ਚ ਸਥਿਤ ਸ਼ਿਬਾ ਮੈਡੀਕਲ ਸੈਂਟਰ ਵਿਖੇ 150 ਮੈਡੀਕਲ ਕਰਮਚਾਰੀਆਂ ਤੇ ਟ੍ਰਾਇਲ ਸ਼ੁਰੂ ਹੋਇਆ, ਜਿਨ੍ਹਾਂ ਨੂੰ ਅਗਸਤ ‘ਚ ਬੂਸਟਰ ਡੋਜ਼ ਲੱਗੀ ਸੀ ਤੇ ਹੁਣ ਉਹਨਾਂ ਨੂੰ ਫਾਈਜ਼ਰ/ਬਾਇਓਨਟੈਕ ਵੈਕਸੀਨ ਦੀ ਚੌਥੀ ਡੋਜ਼ ਦਿੱਤੀ ਜਾ ਰਹੀ ਹੈ।
ਕਰਮਚਾਰੀਆਂ ਨੂੰ ਦਿੱਤੀਆਂ ਗਈਆਂ ਵਾਧੂ ਖੁਰਾਕਾਂ ਦੀ ਜਾਂਚ ਕੀਤੀ ਗਈ ਤੇ ਪਾਇਆ ਗਿਆ ਕਿ ਉਨ੍ਹਾਂ ਦੇ ਸਰੀਰ ‘ਚ ਐਂਟੀਬਾਡੀਜ਼ ਦੇ ਘੱਟ ਪੱਧਰ ਹਨ। ਇਹ ਟ੍ਰਾਇਲ ਅਜਿਹੇ ਸਮੇਂ ਸ਼ੁਰੂ ਹੋਇਆ ਹੈ ਜਦੋਂ ਇਜ਼ਰਾਈਲੀ ਅਧਿਕਾਰੀ ਦੇਸ਼ ਦੀ ਆਬਾਦੀ ਨੂੰ ਚੌਥੀ ਖੁਰਾਕ ਦੇਣ ਤੇ ਵਿਚਾਰ ਕਰ ਰਹੇ ਹਨ ਕਿਉਂਕਿ ਓਮੀਕਰੋਨ ਵੇਰੀਐਂਟ ਦੇ ਕਾਰਨ ਦੇਸ਼ ‘ਚ ਲਾਗ ਵੱਧਦੀ ਜਾ ਰਹੀ ਹੈ। ਸ਼ਿਬਾ ਮੈਡੀਕਲ ਸੈਂਟਰ ‘ਚ ਕਾਰਡੀਓਵੈਸਕੁਲਰ ਟ੍ਰਾਂਸਪਲਾਂਟੇਸ਼ਨ ਵਿਭਾਗ ਦੇ ਸਾਬਕਾ ਨਿਰਦੇਸ਼ਕ ਪ੍ਰੋਫੈਸਰ ਜੈਕਬ ਲਵੀ ਨੇ ਕਿਹਾ ਕਿ ਸਾਨੂੰ ਇਹ ਉਮੀਦ ਹੈ ਕਿ ਅਸੀਂ ਇਹ ਸਾਬਤ ਕਰਨ ਦੇ ਯੋਗ ਹੋਵਾਂਗੇ ਕਿ ਚੌਥੀ ਡੋਜ਼ ਅਸਲ ‘ਚ ਓਮੀਕਰੋਨ ਵਿਰੁੱਧ ਸੁਰੱਖਿਆ ਪ੍ਰਦਾਨ ਕਰਦੀ ਹੈ।