GTA News Media

Top Info Bar
22.1°C Toronto Loading date...
Health

ਤੜਕੇ ਲਈ ਤੇਲ ਜਾਂ ਘਿਓ ਦੀ ਕਰੀਏ ਵਰਤੋ? ਕਿਸਦਾ ਸਿਹਤ ਤੇ ਕਿ ਪੈਂਦਾ ਹੈ ਅਸਰ

ਤੜਕੇ ਲਈ ਤੇਲ ਜਾਂ ਘਿਓ ਦੀ ਕਰੀਏ ਵਰਤੋ? ਕਿਸਦਾ ਸਿਹਤ ਤੇ ਕਿ ਪੈਂਦਾ ਹੈ ਅਸਰ
Share this post via:

ਸਿਹਤ ਨੂੰ ਬਣਾਉਣ ਜਾਂ ਖਰਾਬ ਕਰਨ ‘ਚ ਖਾਣਾ ਪਕਾਉਣ ਵਾਲੇ ਤੇਲ ਦੀ ਅਹਿਮ ਭੂਮਿਕਾ ਹੁੰਦੀ ਹੈ। ਖਾਣ ਵਾਲੇ ਤੇਲ ਦੇ ਸਬੰਧ ‘ਚ ਹਰ ਇੱਕ ਦੀ ਆਪਣੀ –ਆਪਣੀ ਪਸੰਦ ਹੁੰਦੀ ਹੈ ਅਤੇ ਇਸ ਦੀ ਵਰਤੋਂ ਵੀ ਖੇਤਰ ਤੇ ਉਪਲਬਧਤਾ ਦੇ ਅਧਾਰ ਤੇ ਕੀਤੀ ਜਾਂਦੀ ਹੈ। ਇਸ ਤੋ ਇਲਾਵਾ, ਕਈ ਵਾਰ ਲੋਕਾਂ ਦੇ ਦਿਮਾਗ ‘ਚ ਇਹ ਪ੍ਰਸ਼ਨ ਵੀ ਆਉਂਦਾ ਹੈ ਕਿ ਉਨ੍ਹਾਂ ਲਈ ਕਿਹੜਾ ਖਾਣਾ ਪਕਾਉਣ ਵਾਲਾ ਤੇਲ ਸਭ ਤੋਂ ਵਧੀਆ ਹੈ। ਆਓ ਇਸ ਪ੍ਰਸ਼ਨ ਤੇ ਵਿਚਾਰ ਕਰੀਏ।

ਕੈਲੋਰੀ ਦੇ ਪੱਖੋਂ

 

ਕੈਲੋਰੀ ਦੇ ਰੂਪ ‘ਚ ਜ਼ੈਤੂਨ ਦਾ ਤੇਲ, ਨਾਰੀਅਲ ਤੇਲ ਤੇ ਘਿਓ ‘ਚ ਤਿੰਨਾਂ ਵਿੱਚ ਲਗਪਗ ਇੱਕੋ ਜਿਹੀ ਕੈਲੋਰੀ ਹੁੰਦੀ ਹੈ। ਇੱਕ ਚਮਚ ਨਾਰੀਅਲ ਤੇਲ ‘ਚ ਲਗਪਗ 117 ਕੈਲੋਰੀਆਂ ਹੁੰਦੀਆਂ ਹਨ, ਜੈਤੂਨ ਦੇ ਤੇਲ ਦੀ ਇੱਕੋ ਮਾਤਰਾ ਵਿੱਚ 119 ਕੈਲੋਰੀ ਤੇ ਘਿਓ ਵਿੱਚ ਤਕਰੀਬਨ 120 ਕੈਲੋਰੀਜ਼ ਹੁੰਦੀਆਂ ਹਨ।

ਪੋਸ਼ਣ ਦੇ ਪੱਖੋਂ

ਜੇ ਪੌਸ਼ਟਿਕ ਤੱਤਾਂ ਬਾਰੇ ਗੱਲ ਕਰਦੇ ਹਾਂ, ਤਾਂ ਜੈਤੂਨ ਦਾ ਤੇਲ ‘ਚ ਸਿਰਫ ਸੈਚੁਰੇਟਡ ਤੇ ਮੋਨੋਸੈਚੁਰੇਟਿਡ ਚਿਕਨਾਈ ਨਹੀ ਹੁੰਦੀ, ਸਗੋਂ ਇਸ ‘ਚ ਵਿਟਾਮਿਨ ਈ ਤੇ ਕੇ ਵੀ ਹੁੰਦੇ ਹਨ। ਪਰ ਜ਼ੈਤੂਨ ਦੇ ਤੇਲ ਦੇ ਮੁਕਾਬਲੇ ਨਾਰੀਅਲ ਦੇ ਤੇਲ ‘ਚ ਘੱਟ ਪੌਸ਼ਟਿਕ ਤੱਤ ਹੁੰਦੇ ਹਨ।ਇਸੇ ਤਰ੍ਹਾਂ ਹੀ ਘਿਓ ‘ਚ ਇੰਨੀ ਹੀ ਸੈਚੁਰੇਟਡ ਤੇ ਮੋਨੋਸੈਚੁਰੇਟਿਡ ਚਿਕਨਾਈ ਦੇ ਨਾਲ ਨਾਲ ਵਿਟਾਮਿਨ ਏ ਵੀ ਹੁੰਦਾ ਹੈ। ਘਿਓ ‘ਚ ਵੀ ਵਿਟਾਮਿਨ ਕੇ ਤੇ ਈ ਵੀ ਪਾਏ ਜਾਂਦੇ ਹਨ।

ਕਿਹੜਾ ਤੇਲ ਸਭ ਤੋਂ ਵਧੀਆ

ਘਿਓ ਵਿੱਚ ਸਭ ਤੋਂ ਵੱਧ ਪੌਸ਼ਟਿਕ ਤੱਤ ਹੁੰਦੇ ਹਨ ਪਰ ਇਸ ‘ਚ ਕੈਲੋਰੀ ਜ਼ਿਆਦਾ ਹੁੰਦੀ ਹੈ। ਇਹ ਪੌਸ਼ਟਿਕ ਤੱਤ ਫਲਾਂ ਤੇ ਸਬਜ਼ੀਆਂ ਤੋਂ ਵੀ ਮਿਲ ਸਕਦੇ ਹਨ। ਕਿਉਂਕਿ ਤੇਲ ‘ਚ ਮੌਜੂਦ ਚਰਬੀ ਕੋਲੈਸਟ੍ਰੋਲ ਨੂੰ ਵਧਾਉਂਦੀ ਹੈ, ਜਿਸ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਡਰ ਵੀ ਰਹਿੰਦਾ ਹੈ।

ਇਸ ਲਈ ਜੈਤੂਨ ਦੇ ਤੇਲ ਦੀ ਵਰਤੋਂ ਦਿਲ ਲਈ ਵਧੀਆ ਹੈ। ਇੱਕ ਖੋਜ ਤੋਂ ਪਤਾ ਲੱਗਿਆ ਹੈ ਕਿ ਇਸ ਦੀ ਵਰਤੋਂ ਦਿਲ ਦੇ ਰੋਗਾਂ ਦਾ ਖ਼ਤਰਾ 5 % ਤੱਕ ਘਟਾਉਂਦੀ ਹੈ। ਨਤੀਜੇ ਵਜੋ, ਕੁਝ ਮਾਤਰਾ ‘ਚ ਘਿਓ ਦਾ ਸੇਵਨ ਕਰਨ ਤੋਂ ਇਲਾਵਾ, ਜ਼ੈਤੂਨ ਦਾ ਤੇਲ ਸਿਹਤ ਲਈ ਚੰਗਾ ਹੁੰਦਾ ਹੈ।