ਫਾਇਰਫਾਈਟਰਜ਼ ਨੇ ਐਤਵਾਰ ਨੂੰ ਦੱਖਣੀ ਅਫ਼ਰੀਕਾ ਦੇ ਰਾਸ਼ਟਰੀ ਸੰਸਦ ਕੰਪਲੈਕਸ ਵਿੱਚ ਲੱਗੀ ਅੱਗ ‘ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ।
ਲੋਕ ਨਿਰਮਾਣ ਅਤੇ ਬੁਨਿਆਦੀ ਢਾਂਚਾ ਮੰਤਰੀ ਪੈਟਰੀਸ਼ੀਆ ਡੀ ਲੀਲੇ ਨੇ ਕਿਹਾ ਕਿ ਅੱਗ ਇਕ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਸ਼ੁਰੂ ਹੋਈ, ਜਿਸ ਵਿਚ ਦਫਤਰ ਹਨ ਅਤੇ ਨੈਸ਼ਨਲ ਅਸੈਂਬਲੀ ਦੀ ਇਮਾਰਤ ਵਿਚ ਫੈਲ ਗਈ, ਜਿੱਥੇ ਦੱਖਣੀ ਅਫਰੀਕਾ ਦੀ ਸੰਸਦ ਬੈਠਦੀ ਹੈ।
ਡੀ ਲੀਲੇ ਨੇ ਕਿਹਾ, “ਇਹ ਲੋਕਤੰਤਰ ਲਈ ਬਹੁਤ ਦੁਖਦਾਈ ਦਿਨ ਹੈ ਕਿਉਂਕਿ ਸੰਸਦ ਸਾਡੇ ਲੋਕਤੰਤਰ ਦਾ ਘਰ ਹੈ।”
ਸਿਟੀ ਆਫ ਕੇਪ ਟਾਊਨ ਫਾਇਰ ਐਂਡ ਰੈਸਕਿਊ ਸਰਵਿਸ ਦੇ ਬੁਲਾਰੇ ਜੇਰਮੇਨ ਕੈਰੇਲਸੇ ਨੇ ਕਿਹਾ ਕਿ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਸੁਰੱਖਿਆ ਗਾਰਡਾਂ ਨੇ ਸਭ ਤੋਂ ਪਹਿਲਾਂ ਸਵੇਰੇ 6 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਦਿੱਤੀ, ਅਤੇ 35 ਫਾਇਰਫਾਈਟਰ ਮੌਕੇ ‘ਤੇ ਸਨ।
ਅਧਿਕਾਰੀਆਂ ਨੂੰ ਡਰ ਸੀ ਕਿ ਇਮਾਰਤਾਂ ਦੇ ਕੁਝ ਹਿੱਸੇ, ਜਿਨ੍ਹਾਂ ਵਿੱਚੋਂ ਕੁਝ ਪਹਿਲੀ ਵਾਰ 1800 ਦੇ ਦਹਾਕੇ ਦੇ ਅਖੀਰ ਵਿੱਚ ਬਣੀਆਂ ਸਨ, ਗਰਮੀ ਦੇ ਕਾਰਨ ਡਿੱਗ ਸਕਦੇ ਹਨ।
“ਕੁਝ ਕੰਧਾਂ ਵਿੱਚ ਤਰੇੜਾਂ ਦਿਖਾਈ ਦੇਣ ਦੀਆਂ ਰਿਪੋਰਟਾਂ ਹਨ, ਜੋ ਕਿ ਢਹਿਣ ਦਾ ਸੰਕੇਤ ਦੇ ਸਕਦੀਆਂ ਹਨ। ”
ਪੁਲੀਸ ਨੇ ਕੰਪਲੈਕਸ ਦੀ ਘੇਰਾਬੰਦੀ ਕਰ ਕੇ ਸੜਕਾਂ ਬੰਦ ਕਰ ਦਿੱਤੀਆਂ। -ਏਪੀ