GTA News Media

Top Info Bar
22.1°C Toronto Loading date...
Punjab

ਲਖੀਮਪੁਰ ਖੇੜੀ ਮਾਮਲੇ ‘ਚ ਦੋ ਕਿਸਾਨ ਗ੍ਰਿਫਤਾਰ

ਲਖੀਮਪੁਰ ਖੇੜੀ ਮਾਮਲੇ ‘ਚ ਦੋ ਕਿਸਾਨ ਗ੍ਰਿਫਤਾਰ
Share this post via:

ਲਖੀਮਪੁਰ ਖੇੜੀ ‘ਚ ਪਿਛਲੇ ਸਾਲ 3 ਅਕਤੂਬਰ ਨੂੰ ਹੋਈ ਹਿੰਸਾ ਦੌਰਾਨ ਭਾਜਪਾ ਦੇ ਤਿੰਨ ਵਰਕਰਾਂ ਦੀ ਕਥਿਤ ਤੌਰ ਤੇ ਕੁੱਟਮਾਰ ਕਰਨ ਦੇ ਮਾਮਲੇ ‘ਚ ਐਸਆਈਟੀ ਨੇ ਦੋ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਆਈਟੀ ਦੇ ਸੂਤਰਾਂ ਮੁਤਾਬਾਕ ਦੋ ਕਿਸਾਨਾਂ ਕਮਲਜੀਤ ਸਿੰਘ (29) ਤੇ ਕਵਲਜੀਤ ਸਿੰਘ ਸੋਨੂੰ (35) ਨੂੰ ਐਸਆਈਟੀ ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ।ਉਹ ਤਕਰੀਬਨ 2 ਮਹੀਨਿਆਂ ਤੋਂ ਕਥਿਤ ਤੌਰ ਤੇ ਪੁਲਿਸ ਤੋਂ ਲੁਕੇ ਹੋਏ ਸਨ। ਐਸਆਈਟੀ ਨੇ ਪਹਿਲਾਂ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਸਨ, ਜਿਸ ‘ਚ ਇਹ ਦੋਵੇਂ ਕਿਸਾਨ ਸ਼ਾਮਲ ਸਨ।ਇਹਨਾ ਕਿਸਾਨਾ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਤੇ ਜਾਂਚ ਅਧਿਕਾਰੀ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰਨਗੇ।ਦੱਸ ਦਈਏ ਕਿ ਤਿੰਨ ਭਾਜਪਾ ਵਰਕਰਾਂ ਦੀ ਮੌਤ ਦੇ ਮਾਮਲੇ ‘ਚ ਹੁਣ ਤੱਕ ਛੇ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪਹਿਲਾਂ ਚਿੱਤਰਾ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਅਤੇ ਰਣਜੀਤ ਸਿੰਘ ਨੂੰ ਸ਼ੱਕੀ ਵਜੋਂ ਪਛਾਣੇ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ।