GTA News Media

Top Info Bar
22.1°C Toronto Loading date...
World

ਪਾਕਿਸਤਾਨ ਵਿੱਚ ਵਧੇ ਅੱਤਵਾਦੀ ਹਮਲੇ

ਪਾਕਿਸਤਾਨ ਵਿੱਚ ਵਧੇ ਅੱਤਵਾਦੀ ਹਮਲੇ
Share this post via:

ਦੁਨੀਆ ਭਰ ਵਿੱਚ ਅੱਤਵਾਦ ਦਾ ਪਨਾਹਗਾਰ ਪਾਕਿਸਤਾਨ ਖੁਦ ਹੀ ਅੱਤਵਾਦੀ ਹਮਲਿਆਂ ’ਚ ਫਸਿਆ ਹੋਇਆ ਹੈ। ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਫਗਾਨਿਸਤਾਨ ‘ਚ ਤਾਲਿਬਾਨ ਦੀ ਸੱਤਾ ਸ਼ੁਰੂ ਹੋਣ ਦੇ ਨਾਲ ਹੀ ਪਾਕਿਸਤਾਨ ਵਿਚ ਅੱਤਵਾਦੀ ਹਮਲਿਆਂ ‘ਚ ਅਚਾਨਕ ਵਾਧਾ ਹੋਇਆ ਹੈ। ਅਗਸਤ 2021 ਵਿਚ ਪਾਕਿਸਤਾਨ ਵਿਚ ਸਭ ਤੋਂ ਜ਼ਿਆਦਾ ਅੱਤਵਾਦੀ ਹਮਲੇ ਹੋਏ ਅਤੇ ਇਹ ਇਹੋ ਸਮਾਂ ਹੈ ਜਦੋਂ ਅਫਗਾਨਿਸਤਾਨ ‘ਚ ਤਾਲਿਬਾਨ ਨੇ ਸੱਤਾ ਸ਼ੁਰੂ ਕੀਤੀ। ਪਾਕਿਸਤਾਨ ‘ਚ ਹਰੇਕ ਮਹੀਨੇ ਅੱਤਵਾਦੀ ਹਮਲਿਆਂ ਦੀ ਔਸਤ ਗਿਣਤੀ 2020 ਦੇ 16 ਤੋਂ ਵਧਕੇ 2021 ‘ਚ 25 ਹੋ ਗਈ, ਜੋ 2017 ਤੋਂ ਬਾਅਦ ਸਭ ਤੋਂ ਵੱਧ ਹੈ।

ਪਾਕਿਸਤਾਨ ਇੰਸਟੀਚਿਊਟ ਫਾਰ ਕਾਫਲਿਕਟ ਐਂਡ ਸਕਿਓਰਿਟੀ ਸਟੱਡੀ ਵਲੋਂ ਕੀਤੀ ਗਈ ਤਾਜ਼ਾ ਖੋਜ ਵਿਚ ਕਿਹਾ ਗਿਆ ਹੈ ਕਿ 2021 ‘ਚ ਪਾਕਿਸਤਾਨ ਵਿਚ ਸਭ ਤੋਂ ਵੱਧ ਅੱਤਵਾਦੀ ਹਮਲੇ ਹੋਏ। ਅਗਸਤ ਮਹੀਨੇ ਵਿਚ ਇਕੱਲੇ 45 ਅੱਤਵਾਦੀ ਹਮਲੇ ਅੰਜ਼ਾਮ ਦਿੱਤੇ ਗਏ। ਪਾਕਿਸਤਾਨ ਦੇ ਵੱਕਾਰੀ ‘ਡਾਨ’ ਅਖ਼ਬਾਰ ਦੀ ਰਿਪੋਰਟ ਅਨੁਸਾਰ ਸੰਸਥਾਨ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ 10 ਨਵੰਬਰ ਤੋਂ 10 ਦਸੰਬਰ ਤੱਕ ਇਕ ਮਹੀਨੇ ਦੀ ਜੰਗਬੰਦੀ ਦੇ ਬਾਵਜੂਦ ਅੱਤਵਾਦੀ ਹਮਲਿਆਂ ਦੀ ਟੋਟਲ ਗਿਣਤੀ ਵਿਚ ਕਮੀ ਨਹੀਂ ਆਈ ਹੈ।ਅੰਕੜਿਆਂ ਦੇ ਮੁਤਾਬਾਕ ਬਲੂਚਿਸਤਾਨ ਸਭ ਤੋਂ ਅਸ਼ਾਂਤ ਸੂਬਾ ਰਿਹਾ, ਜਿਥੇ 103 ਹਮਲਿਆਂ ‘ਚ 170 ਮੌਤਾਂ ਦਰਜ ਕੀਤੀਆਂ ਗਈਆਂ ਤੇ ਖੈਬਰ ਪਖਤੂਨਖਵਾ ਬਲੂਚਿਸਤਾਨ ਤੋਂ ਬਾਅਦ ਦੂਸਰਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਰਿਹਾ ਹੈ।