GTA News Media

Top Info Bar
22.1°C Toronto Loading date...
World

ਚੀਨ ਦੀ ਅੰਡਰਗਰਾਊਂਡ ਮਾਰਕੀਟ ‘ਚ ਲੱਗੀ ਅੱਗ

ਚੀਨ ਦੀ ਅੰਡਰਗਰਾਊਂਡ ਮਾਰਕੀਟ ‘ਚ ਲੱਗੀ ਅੱਗ
Share this post via:

ਚੀਨ ਦੇ ਸ਼ਹਿਰ ਡਾਲੀਅਨ ‘ਚ ਇਕ ਭੂਮੀਗਤ ਬਾਜ਼ਾਰ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਲੱਗਣ ਦੇ ਕਾਰਨ 9 ਲੋਕਾਂ ਦੀ ਝੁਲਸ ਜਾਣ ਕਾਰਨ ਮੌਤ ਹੋ ਗਈ, ਜਿਸ ‘ਚ ਇਕ ਫਾਇਰਫਾਈਟਰ ਵੀ ਸ਼ਾਮਲ ਹੈ। ਸਥਾਨਕ ਅਧਿਕਾਰੀਆ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਅਨੁਸਾਰ ਇਹ ਘਟਨਾ ਕੱਲ੍ਹ ਸਵੇਰੇ ਵਾਪਰੀ ਤੇ ਦੁਪਹਿਰ ਦੇ 1 ਵਜੇ ਤੱਕ ਅੱਗ ਤੇ ਕਾਬੂ ਪਾ ਲਿਆ ਗਿਆ। ਅੱਗ ‘ਚ ਮਰਨ ਵਾਲੇ 9 ਲੋਕਾਂ ਵਿੱਚੋਂ ਇੱਕ ਫਾਇਰ ਫਾਈਟਰ ਸੀ। ਇਸ ਹਾਦਸੇ ਵਿੱਚ ਬਾਕੀ ਪੰਜ ਲੋਕ ਮਾਮੂਲੀ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਦੇ ਲਈ ਸਿਹਤ ਕੇਂਦਰ ਭੇਜਿਆ ਗਿਆ । ਇਨ੍ਹਾਂ ‘ਚੋਂ ਇੱਕ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ ਬਾਕੀ ਅਜੇ ਵੀ ਹਸਪਤਾਲ ‘ਚ ਹਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਅਜੇ ਚੱਲ ਰਹੀ ਹੈ।