ਸਰਦੀ ਦਾ ਮੌਸਮ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਵੀ ਲੈ ਕੇ ਆਉਂਦਾ ਹੈ। ਇਸ ਮੌਸਮ ‘ਚ ਲੋਕਾਂ ਦੀ ਇਮਿਊਨਿਟੀ ਬਹੁਤ ਹੀ ਕਮਜ਼ੋਰ ਹੋ ਜਾਂਦੀ ਹੈ। ਜਿਸ ਕਾਰਨ ਕਈ ਵਾਰ ਸਰਦੀਆਂ ‘ਚ ਜ਼ੁਕਾਮ-ਖਾਂਸੀ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਅਤੇ ਜਦੋਂ ਛਾਤੀ ‘ਚ ਬਲਗ਼ਮ ਜੰਮ ਜਾਂਦੀ ਹੈ ਤਾਂ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ।
ਇਹ ਬਲਗਮ ਕਈ ਵਾਰ ਵੱਡੀ ਸਮੱਸਿਆ ਪੈਦਾ ਕਰ ਸਕਦੀ ਹੈ। ਅਜਿਹੀ ਸਥਿਤੀ ‘ਚ ਅਸੀਂ ਤੁਹਾਨੂੰ ਤਿੰਨ ਅਜਿਹੇ ਕਾੜ੍ਹਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਰਾਹੀ ਤੁਸੀਂ ਬਲਗਮ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ, ਤਾਂ ਆਓ ਜਾਣਦੇ ਹਾਂ ਇਹਨਾ ਬਾਰੇ..
ਅਜਵਾਈਨ ਦਾ ਕਾੜ੍ਹਾ ਲਾਭਦਾਇਕ
ਅਜਵਾਈਨ ਦੀ ਤਸੀਰ ਬਹੁਤ ਗਰਮ ਹੁੰਦੀ ਹੈ। ਜੋ ਕਿ ਜ਼ੁਕਾਮ ਤੇ ਖੰਘ ਨੂੰ ਠੀਕ ਕਰਨ ‘ਚ ਮਦਦ ਕਰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਛਾਤੀ ਵਿੱਚ ਜਮ੍ਹਾ ਕਫ ਦੂਰ ਹੋ ਜਾਂਦੇ ਨੇ। ਅਜਵਾਈਨ ਦਾ ਕਾੜ੍ਹਾ ਬਣਾਉਣ ਲਈ ਸਭ ਤੋਂ ਪਹਿਲਾਂ 1 ਚਮਚ ਅਜਵਾਇਨ ਲਓ ਤੇ ਇਸ ਨੂੰ ਪਾਣੀ ਵਿੱਚ ਉਬਾਲ ਲਓ। ਇਸ ‘ਚ ਗੁੜ ਮਿਲਾਓ।ਇਸਨੂੰ 10 ਮਿੰਟ ਤੱਕ ਉਬਾਲਣ ਤੋਂ ਬਾਅਦ ਪਾਣੀ ਨੂੰ ਫਿਲਟਰ ਕਰਕੇ ਪੀਓ। ਇਸ ਨੂੰ ਦਿਨ ‘ਚ ਦੋ ਵਾਰ ਪੀਓ। ਕੁਝ ਹੀ ਦਿਨਾਂ ਵਿੱਚ ਤੁਹਾਨੂੰ ਬਲਗਮ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
ਦਾਲਚੀਨੀ ਦਾ ਕਾੜ੍ਹਾ ਮਦਦਗਾਰ ਹੁੰਦਾ
ਦਾਲਚੀਨੀ ਇੱਕ ਅਜਿਹਾ ਮਸਾਲਾ ਹੈ ਜੋ ਕਈ ਘਰੇਲੂ ਉਪਚਾਰਾਂ ‘ਚ ਵਰਤਿਆ ਜਾਂਦਾ ਹੈ। ਦਾਲਚੀਨੀ ਦੀ ਤਸੀਰ ਗਰਮ ਹੁੰਦੀ ਹੈ। ਦਾਲਚੀਨੀ ਦਾ ਕਾੜ੍ਹਾ ਖਾਂਸੀ ਤੇ ਬਲਗਮ ਨੂੰ ਦੂਰ ਕਰਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਕ ਗਲਾਸ ਪਾਣੀ ਲਓ ਤੇ ਉਸ ‘ਚ ਦਾਲਚੀਨੀ ਪਾਊਡਰ, ਅਦਰਕ, ਤੁਲਸੀ ਤੇ ਕਾਲੀ ਮਿਰਚ ਮਿਲਾ ਲਓ।ਫਿਰ ਇਸ ਨੂੰ ਚੰਗੀ ਤਰ੍ਹਾਂ ਉਬਾਲੋ ਤੇ ਫਿਲਟਰ ਕਰਕੇ ਇਸ ‘ਚ ਸ਼ਹਿਦ ਮਿਲਾ ਕੇ ਗਰਮਾ-ਗਰਮ ਪੀਓ। ਇਹ ਬਲਗਮ ਤੇ ਖੰਘ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ।
ਅਦਰਕ ਦੇ ਕਾੜੇ ਦੀ ਕਰੋ ਵਰਤੋ
ਅਦਰਕ ਦਾ ਕਾੜ੍ਹਾ ਬਣਾਉਣ ਲਈ ਪਹਿਲਾਂ ਇਸ ਵਿੱਚ ਪਾਣੀ, ਅਦਰਕ, ਤੁਲਸੀ, ਕਾਲੀ ਮਿਰਚ, ਅਜਵਾਇਨ, ਹਲਦੀ ਪਾ ਕੇ ਉਬਾਲ ਲਓ। ਇਸ ‘ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ ਤੇ ਸ਼ਹਿਦ ਵੀ ਪਾਓ। ਇਸ ਨੂੰ ਗਰਮ-ਗਰਮ ਪੀਓ। ਬਲਗਮ ਦੀ ਸਮੱਸਿਆ ਦੂਰ ਹੋ ਜਾਵੇਗੀ।