GTA News Media

Top Info Bar
22.1°C Toronto Loading date...
Canada

ਕਿਊਬਿਕ ‘ਚ ਪ੍ਰਚੂਨ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਪ੍ਰਕਿਿਰਆ ਹੋਈ ਸ਼ੁਰੂ

ਕਿਊਬਿਕ ‘ਚ ਪ੍ਰਚੂਨ ਦੀਆਂ  ਦੁਕਾਨਾਂ ਨੂੰ ਬੰਦ ਕਰਨ ਦੀ ਪ੍ਰਕਿਿਰਆ ਹੋਈ ਸ਼ੁਰੂ
Share this post via:

ਕਿਊਬਿਕ ਸੂਬੇ ਦੀ ਸਰਕਾਰ ਨੇ ਪ੍ਰਚੂਨ ਸਟੋਰਾਂ ਨੂੰ ਬੰਦ ਕਰਨ ਦੀ ਆਪਣੀ ਤਿੰਨ-ਪੜਾਵੀ ਪ੍ਰਕਿਿਰਆ ਸ਼ੁਰੂ ਕਰ ਦਿੱਤੀ। ਇਹ ਪ੍ਰਕਿਿਰਆ ਕੋਰੋਨਾ ਦੇ ਛੂਤਕਾਰੀ ਵੇਰੀਐਂਟ ਓਮਾਈਕ੍ਰੋਨ ਕਾਰਨ ਪੈਦਾ ਹੋਈ ਕੋਵਿਡ-19 ਦੀ ਨਵੀਂ ਲਹਿਰ ਨਾਲ ਨਜਿੱਠਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਹੈ। ਇਹ ਪ੍ਰਕਿਿਰਆ ਦਾ ਪਹਿਲਾ ਪੜਾਅ ਐਤਵਾਰ ਨੂੰ ਸ਼ੁਰੂ ਹੋਇਆ।

ਦੱਸ ਦਈਏ ਕਿ ਕਿਊਬਿਕ ਦੇ ਪ੍ਰੀਮੀਅਰ ਫ੍ਰੈਂਕੋਇਸ ਲੇਗੌਲਟ ਨੇ ਪਿਛਲੇ ਹਫ਼ਤੇ ਹੀ ਘੋਸ਼ਣਾ ਕੀਤੀ ਸੀ ਕਿ ਸੂਬੇ ਦੀਆਂ ਸਾਰੀਆਂ ਦੁਕਾਨਾਂ, ਡਿਸਪੈਂਸਰੀਆਂ, ਕਰਿਆਨੇ ਦੀਆਂ ਦੁਕਾਨਾਂ ਤੇ ਗੈਸ ਸਟੇਸ਼ਨਾਂ ਨੂੰ ਛੱਡ ਕੇ ਅਗਲੇ ਤਿੰਨ ਐਤਵਾਰਾਂ ਲਈ ਬੰਦ ਰਹਿਣਗੀਆਂ।ਪਰ ਕਿਊਬਿਕ ਫੈਡਰੇਸ਼ਨ ਆਫ ਚੈਂਬਰਜ਼ ਆਫ ਕਾਮਰਸ ਦੇ ਪ੍ਰਧਾਨ ਚਾਰਲਸ ਮਿਲੀਅਰਡ ਨੇ ਸਰਕਾਰ ਨੂੰ ਇਹ ਪਾਬੰਦੀਆਂ ਜਲਦੀ ਤੋਂ ਜਲਦੀ ਹਟਾਉਣ ਦੀ ਅਪੀਲ ਕੀਤੀ ਹੈ। ਇਹ ਕਦਮ ਅਜਿਹੇ ਸਮੇਂ ‘ਚ ਚੁੱਕਿਆ ਗਿਆ ਹੈ ਜਦੋਂ ਕਿਊਬਿਕ ‘ਚ ਕੋਵਿਡ-19 ਦੇ 15,845 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਨਾਲ 13 ਹੋਰ ਲੋਕਾਂ ਦੀ ਮੌਤ ਹੋ ਗਈ ਹੈ।

ਉੱਧਰ , ਸਿਹਤ ਵਿਭਾਗ ਨੇ ਦੱਸਿਆ ਕਿ ਇਨਫੈਕਸ਼ਨ ਦੇ ਕਾਰਨ ਹਸਪਤਾਲਾਂ ਵਿੱਚ ਦਾਖਲ ਲੋਕਾਂ ਦੀ ਗਿਣਤੀ 70 ਤੋਂ ਵੱਧ ਕੇ 1,231 ਹੋ ਗਈ ਹੈ ਅਤੇ ਆਈਸੀਯੂ ‘ਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਨੌਂ ਤੋਂ ਵੱਧ ਕੇ 162 ਹੋ ਗਈ ਹੈ। ਕਿਊਬਿਕ ਤੋਂ ਬਿਨਾ ਬੀਅਰਸਕਿਨ ਲੇਕ ਫਸਟ ਨੇਸ਼ਨ, ਨੂਨਾਵੁਤ ਅਤੇ ਲੈਬਰਾਡੋਰ ਸਮੇਤ ਕੈਨੇਡਾ ਦੇ ਹੋਰ ਹਿੱਸਿਆਂ ‘ਚ ਲਾਗ ਦੇ ਮਾਮਲੇ ਦਿਨੋ –ਦਿਨ ਵੱਧ ਰਹੇ ਹਨ।