GTA News Media

Top Info Bar
22.1°C Toronto Loading date...
World

ਫਰਾਂਸ ‘ਚ ਅਨੋਖੇ ਢੰਗ ਨਾਲ ਮਨਾਇਆ ਨਵੇ ਸਾਲ ਦਾ ਜਸ਼ਨ, ਅੱਗ ਲਗਾਈ 874 ਕਾਰਾਂ ਨੂੰ

ਫਰਾਂਸ ‘ਚ ਅਨੋਖੇ ਢੰਗ ਨਾਲ ਮਨਾਇਆ ਨਵੇ ਸਾਲ ਦਾ ਜਸ਼ਨ, ਅੱਗ ਲਗਾਈ 874 ਕਾਰਾਂ ਨੂੰ
Share this post via:

ਦੁਨੀਆ ਭਰ ‘ਚ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਉੱਥੇ ਫਰਾਂਸ ਵਿੱਚ ਨਵੇਂ ਸਾਲ ਨੂੰ ਮਨਾਉਣ ਦਾ ਤਰੀਕਾ ਅਨੋਖਾ ਹੀ ਰਿਹਾ। ਫਰਾਂਸ ‘ਚ ਇੱਕ ਅਜੀਬ ਪਰੰਪਰਾ ਹੈ। ਫਰਾਸ ‘ਚ ਹਰ ਸਾਲ ਦੇ ਆਖਰੀ ਦਿਨ ਨੁਕਸਾਨੀਆਂ ਅਤੇ ਹਾਦਸਾਗ੍ਰਸਤ ਕਾਰਾਂ ਨੂੰ ਅੱਗ ਲਗਾਈ ਜਾਂਦੀ ਹੈ। 2021 ‘ਚ ਫਰਾਂਸ ਵਿਚ ਕਈ ਕੋਰੋਨਾ ਪਾਬੰਦੀਆਂ ਲਾਗੂ ਰਹੀਆਂ, ਜਿਸ ਦੇ ਕਾਰਨ ਇਸ ਵਾਰ ਸੜਨ ਵਾਲੇ ਵਾਹਨਾਂ ਦੀ ਗਿਣਤੀ ਘੱਟ ਸੀ। ਫਰਾਂਸ ‘ਚ ਨਵੇਂ ਸਾਲ ਦੀ ਸ਼ਾਮ ਨੂੰ 874 ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ।

ਇਹ ਜਾਣਕਾਰੀ ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਾਰਮਿਿਨਨ ਨੇ ਦਿੱਤੀ। ਉਹਨਾ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ, ਜਿਸ ‘ਚ ਇਹ ਦੱਸਿਆ ਗਿਆ ਕਿ 2019 ‘ਚ ਕੁੱਲ 1,316 ਕਾਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ।ਫਰਾਸ ‘ਚ ਇਹ ਦੇਸ਼ ਦੀ ਦਹਾਕਿਆਂ ਪੁਰਾਣੀ ਪਰੰਪਰਾ ਹੈ।