ਓਮੀਕ੍ਰੋਨ ਦੇ ਟਾਕਰੇ ਲਈ ਰੋਜ਼ਾਨਾ ਪੀਓ ਇਹ ਕਾੜ੍ਹਾ
ਸਰਦੀਆਂ ਵਿੱਚ ਜਿੱਥੇ ਸਰੀਰ ਨੂੰ ਠੰਢ ਤੋਂ ਬਚਾਉਣਾ ਇੱਕ ਵੱਡੀ ਚੁਣੌਤੀ ਹੁੰਦੀ ਹੈ, ਉੱਥੇ ਇੱਕ ਵਾਰ ਮੁੜ ਤੋਂ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਨੇ ਲੋਕਾਂ ਨੂੰ ਅਲਰਟ ਕਰ ਦਿੱਤਾ ਹੈ।ਕਿਉਕਿ ਠੰਢ ‘ਚ ਇਮਿਊਨਿਟੀ ਬਹੁਤ ਹੀ ਕਮਜੋਰ ਹੋ ਜਾਂਦੀ ਹੈ, ਇਸ ਕਰਕੇ ਕੋਈ ਵੀ ਵਾਇਰਸ ਜਲਦੀ ਅਟੈਕ ਕਰ ਸਕਦਾ ਹੈ।
ਆਪਣੇ ਆਪ ਨੂੰ ਓਮੀਕ੍ਰੋਨ ਤੋਂ ਬਚਾਉਣ ਤੇ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਸਰਦੀਆਂ ਵਿੱਚ ਗਿਲੋਏ ਦਾ ਕਾੜ੍ਹਾ ਜ਼ਰੂਰ ਪੀਣਾ ਚਾਹੀਦਾ ਹੈ। ਗਿਲੋਏ ਦਾ ਕਾੜ੍ਹਾ ਹਰ ਕੋਈ ਆਪਣੇ ਤਰੀਕੇ ਨਾਲ ਬਣਾਉਂਦਾ ਹੈ ਪਰ ਇਸ ਨੂੰ ਬਣਾਉਣ ਦਾ ਸਹੀ ਤਰੀਕਾ ਬਹੁਤ ਹੀ ਘੱਟ ਲੋਕ ਜਾਣਦੇ ਹਨ। ਆਓ ਜਾਣੋ ਗਿਲੋਏ ਦਾ ਕਾੜ੍ਹਾ ਬਣਾਉਣ ਦਾ ਸਹੀ ਤਰੀਕਾ ਤੇ ਇਸ ਨੂੰ ਕਿੰਨੀ ਮਾਤਰਾ ‘ਚ ਪੀਣਾ ਚਾਹੀਦਾ ਹੈ?
ਕਾੜ੍ਹਾ ਬਣਾਉਣ ਲਈ ਸਮੱਗਰੀ
ਦੋ ਕੱਪ ਪਾਣੀ
ਗਿਲੋਏ ਦੇ 1-1 ਇੰਚ ਦੇ 5 ਟੁਕੜੇ
1 ਚਮਚ ਹਲਦੀ
2 ਇੰਚ ਅਦਰਕ ਦਾ ਟੁਕੜਾ
5-6 ਤੁਲਸੀ ਦੇ ਪੱਤੇ
ਸਵਾਦ ਅਨੁਸਾਰ ਗੁੜ
ਕਾੜ੍ਹਾ ਬਣਾਉਣ ਦਾ ਤਰੀਕਾ
ਇਕ ਪੈਨ ਵਿੱਚ 2 ਕੱਪ ਪਾਣੀ ਪਾ ਕੇ ਮੱਧਮ ਅੱਗ ਦੀ ਸੇਕ ਤੇ ਉਬਾਲ ਲਓ। ਫਿਰ ਇਸ ‘ਚ ਬਾਕੀ ਸਾਰੀ ਸਮੱਗਰੀ ਪਾਓ । ਤੇ ਇਸ ਨੂੰ ਘੱਟ ਸੇਕ ‘ਤੇ ਪਕਣ ਦਿਓ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾ ਇਸ ਨੂੰ ਛਾਨਣੀ ਨਾਲ ਛਾਣ ਕੇ ਕੱਪ ਵਿੱਚ ਪਾ ਕੇ ਚਾਹ ਦੀ ਤਰ੍ਹਾਂ ਪੀਓ।
ਕਾੜ੍ਹਾ ਕਿੰਨੀ ਮਾਤਰਾ ‘ਚ ਪੀਣਾ ਚਾਹੀਦਾ ਹੈ?
ਰੋਜ਼ਾਨਾ ਗਿਲੋਏ ਦਾ ਕਾੜ੍ਹਾ ਇਕ ਕੱਪ ਤੋਂ ਵੱਧ ਨਹੀਂ ਪੀਣਾ ਚਾਹੀਦਾ। ਇਕ ਕੱਪ ਤੋਂ ਵੱਧ ਕਾੜ੍ਹਾ ਪੀਣ ਨਾਲ ਵੀ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਤੇ ਜੇ ਤੁਸੀਂ ਕਿਸੇ ਬੀਮਾਰੀ ਤੋਂ ਪੀੜ੍ਹਤ ਹੋ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ।
ਗਿਲੋਏ ਦਾ ਕਾੜ੍ਹਾ ਪੀਣ ਦੇ ਫ਼ਾਇਦੇ?
1. ਕਾੜ੍ਹਾ ਪੀਣ ਨਾਲ ਇਮਿਊਨਿਟੀ ਵਧਦੀ ਹੈ। ਇਸ ਵਿੱਚ ਮੌਜੂਦ ਅਦਰਕ ਤੇ ਹਲਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਦਾ ਕੰਮ ਕਰਦੇ ਹਨ।
2. ਇਸ ਕਾੜ੍ਹੇ ਨੂੰ ਰੋਜ਼ਾਨਾ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਅਤੇ ਇਨਫੈਕਸ਼ਨ ਵਾਲੇ ਤੱਤਾਂ ਤੋਂ ਬਚਿਆ ਜਾ ਸਕਦਾ ਹੈ।
3. ਗਠੀਏ ‘ਚ ਵੀ ਗਿਲੋਏ ਬਹੁਤ ਫ਼ਾਇਦੇਮੰਦ ਹੈ।
4.ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦੇ ਹਨ। ਆਯੁਰਵੇਦ ਵਿੱਚ ਸ਼ੂਗਰ ਦੇ ਰੋਗੀਆਂ ਨੂੰ ਗਿਲੋਏ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।