GTA News Media

Top Info Bar
22.1°C Toronto Loading date...
Punjab World

ਪਾਕਿਸਤਾਨ ‘ਸਿੱਖ’ ਭਾਈਚਾਰੇ ਨੂੰ ਯੋਜਨਾਬੱਧ ਤਰੀਕੇ ਨਾਲ ਬਣਾ ਰਿਹੈ ਨਿਸ਼ਾਨਾ

ਪਾਕਿਸਤਾਨ ‘ਸਿੱਖ’ ਭਾਈਚਾਰੇ ਨੂੰ ਯੋਜਨਾਬੱਧ ਤਰੀਕੇ ਨਾਲ ਬਣਾ ਰਿਹੈ ਨਿਸ਼ਾਨਾ
Share this post via:

ਪਾਕਿਸਤਾਨ ਸਿੱਖ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਪੂਰੇ ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾ ਰਿਹਾ ਹੈ।ਅਲ ਅਰਬੀਆ ਪੋਸਟ ਅਨੁਸਾਰ ਕਰਤਾਰਪੁਰ ਕੋਰੀਡੋਰ ਦੇ ਆਡਿਟ ਮਾਮਲੇ ‘ਚ ਬੇਨਿਯਮੀਆਂ, ਗੁਲਾਬ ਦੇਵੀ ਲਾਹੌਰ ਅੰਡਰਪਾਸ ਦਾ ਨਾਮ ਬਦਲ ਕੇ ਅਬਦੁਲ ਸੱਤਾਰ ਈਧੀ ਕਰਨਾ ਤੇ ਖੈਬਰ ਪਖਤੂਨਖਵਾ ‘ਚ ਸਿੱਖਾਂ ਨੂੰ ਸਰਕਾਰੀ ਦਫਤਰਾਂ ‘ਚ ਕਿਰਪਾਨ ਲਿਜਾਣ ਦੀ ਮਨਾਹੀ ਇਸ ਗੱਲ ਦੇ ਮੇਨ ਠੋਸ ਸਬੂਤ ਹਨ।

ਨਾਰੋਵਾਲ ਦੀ ਡਿਪਟੀ ਕਮਿਸ਼ਨਰ ਨਬੀਲਾ ਇਰਫਾਨ ਨੇ 2021 ਦਸੰਬਰ ‘ਚ ਫਰੰਟੀਅਰ ਵਰਕਸ ਆਰਗੇਨਾਈਜ਼ੇਸ਼ਨ ਦੇ ਡੀਜੀ, ਮੇਜਰ ਜਨਰਲ ਕਮਲ ਅਜ਼ਫਰ ਨੂੰ ਸੰਬੋਧਿਤ ਇੱਕ ਪੱਤਰ ‘ਚ ਦੋਸ਼ ਲਗਾਇਆ ਗਿਆ ਸੀ ਕਿ ਸੰਸਥਾ ਨੇ ਕਰਤਾਰਪੁਰ ਕੋਰੀਡੋਰ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ ਤੇ ਜਨਤਕ ਖਾਤਿਆਂ ਨੂੰ ਖਾਤੇ ਦੇ ਦਸਤਾਵੇਜ਼ ਪ੍ਰਦਾਨ ਕਰਨ ਤੋਂ ਵੀ ਇਨਕਾਰ ਕਰ ਰਹੀ ਹੈ।ਅਲ ਅਰਬੀਆ ਪੋਸਟ ਦੀ ਰਿਪੋਰਟ ਅਨੁਸਾਰ 7 ਲੱਖ ਸੀਮਿੰਟ ਦੀਆਂ ਬੋਰੀਆਂ ਦਾ ਬਿੱਲ ਜਮ੍ਹਾ ਕੀਤਾ ਗਿਆ ਹੈ ਪਰ ਅਸਲ ਵਰਤੋਂ ਲਗਭਗ 4.29 ਲੱਖ ਸੀਮਿੰਟ ਦੀਆਂ ਬੋਰੀਆਂ ਦੀ ਸੀ।ਇਮਾਰਤਾਂ ਦੀ ਨੀਂਹ 18 ਫੁੱਟ ਹੋਣ ਦੀ ਬਜਾਏ 11.5 ਫੁੱਟ ਡੂੰਘਾ ਹੀ ਰੱਖੀ ਗਈ । ਖਰੀਦੀਆਂ ਇੱਟਾਂ ਘਟੀਆ ਕੁਆਲਿਟੀ ਦੀਆਂ ਸਨ, ਪਰ ਬਿੱਲ ਚੰਗੀ ਕੁਆਲਿਟੀ ਦੀਆਂ ਇੱਟਾਂ ਦਾ ਜਮ੍ਹਾਂ ਕਰਵਾਇਆ ਗਿਆ ਸੀ।ਇਸ ਤੋਂ ਬਿਨ੍ਹਾ ਗਲੋਬਲ ਨੋਬਲ ਕੰਪਨੀ, ਜਿਸ ਨੂੰ ਕਰਤਾਰਪੁਰ ਦੇ ਕੋਰੀਡੋਰ ਦਾ ਵੱਡਾ ਕੰਮ ਸੌਂਪਿਆ ਗਿਆ ਸੀ, ਜਿਸ ਦੀ ਮਲਕੀਅਤ ਇਕ ਬ੍ਰਿਗੇਡੀਅਰ (ਸੇਵਾਮੁਕਤ) ਯੂਸਫ ਮਿਰਜ਼ਾ ਦੀ ਹੈ, ਜਿਸ ਦਾ ਗਠਨ ਹੀ ਕੇਸੀ ਪ੍ਰਾਜੈਕਟ ਦਾ ਠੇਕਾ ਦੇਣ ਤੋਂ ਸਿਰਫ 3 ਦਿਨ ਪਹਿਲਾਂ ਕੀਤਾ ਗਿਆ ਸੀ।

ਗੁਲਾਬਦੇਵੀ ਚੈਸਟ ਹਸਪਤਾਲ ਦਾ ਬਦਲਿਆ ਗਿਆ ਨਾਂ

21 ਦਸੰਬਰ 2021 ਨੂੰ ਪੰਜਾਬ ਸਰਕਾਰ ਵੱਲੋਂ ਗੁਲਾਬ ਦੇਵੀ ਚੈਸਟ ਹਸਪਤਾਲ ਦੇ ਸਾਹਮਣੇ ਸਥਿਤ ਗੁਲਾਬ ਦੇਵੀ ਅੰਡਰਪਾਸ ਦਾ ਨਾਮ ਬਦਲ ਕੇ ਅਬਦੁਲ ਸੱਤਾਰ ਈਧੀ ਅੰਡਰਪਾਸ ਰੱਖ ਦਿੱਤਾ ਗਿਆ ਹੈ।ਇਸ ਗੱਲ ਦਾ ਐਲਾਨ ਵੀ ਉਸਮਾਨ ਬੁਜ਼ਦਾਰ ਨੇ ਮੁਰੰਮਤ ਕੀਤੇ ਅੰਡਰਪਾਸ ਦਾ ਉਦਘਾਟਨ ਕਰਨ ਮੌਕੇ ਹੀ ਕੀਤਾ। ਦੱਸ ਦਈਏ ਕਿ ਗੁਲਾਬ ਦੇਵੀ ਲਾਲਾ ਲਾਜਪਤ ਰਾਏ ਦੀ ਮਾਂ ਸੀ। ਲਾਜਪਤ ਰਾਏ ਨੇ 1927 ‘ਚ ਆਪਣੀ ਮਾਂ ਦੀ ਯਾਦ ‘ਚ ਇੱਕ ਟੀਬੀ ਹਸਪਤਾਲ ਬਣਾਉਣ ਅਤੇ ਚਲਾਉਣ ਲਈ ਟਰੱਸਟ ਦੀ ਸਥਾਪਨਾ ਕੀਤੀ ਸੀ।

ਸਰਕਾਰੀ ਦਫਤਰਾਂ ‘ਚ ਸਿੱਖਾਂ ਦੇ ਕਿਰਪਾਨ ਲਿਜਾਣ ਤੇ ਲਗਾਈ ਗਈ ਰੋਕ

ਪੇਸ਼ਾਵਰ ਹਾਈ ਕੋਰਟ ਦੇ ਹੁਕਮਾਂ ‘ਚ ਸਿੱਖਾਂ ਨੂੰ ਖੈਬਰ ਪਖਤੂਨਖਵਾ ‘ਚ ਨਿਆਂਇਕ ਅਦਾਲਤਾਂ ਸਮੇਤ ਸਰਕਾਰੀ ਦਫਤਰਾਂ ‘ਚ ‘ਕਿਰਪਾਨ’ ਲੈ ਕੇ ਜਾਣ ਤੇ ਪਾਬੰਦੀ ਲਗਾ ਦਿੱਤੀ ਸੀ।ਹਾਈਕੋਰਟ ਨੇ ਸਿੱਖਾਂ ਨੂੰ ਕਿਰਪਾਨ ਲਿਜਾਣ ਦੇ ਲਈ ਅਸਲਾ ਲਾਇਸੈਂਸ ਲਈ ਅਰਜ਼ੀ ਦੇਣ ਲਈ ਵੀ ਕਿਹਾ ਹੈ। ਪੇਸ਼ਾਵਰ ਦੀ ਅਦਾਲਤ ‘ਚ ਸਿੱਖਾਂ ਨੇ (ਜੁਲਾਈ 2020) ਨੂੰ ਜਨਤਕ ਥਾਵਾਂ ਤੇ ਤਲਵਾਰ ਲੈ ਕੇ ਚੱਲਣ ਦੀ ਇਜਾਜ਼ਤ ਦੇਣ ਲਈ ਕੇਸ ਵੀ ਦਾਇਰ ਕੀਤਾ ਸੀ ਕਿਉਂਕਿ ਕਿਰਪਾਨ ਉਨ੍ਹਾਂ ਦੇ ਸਿੱਖ ਧਰਮ ਦਾ ਹਿੱਸਾ ਹੈ ਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਸਿੱਖ ਸਿਧਾਂਤਾਂ (5 ਕੱਕਾਰਾਂ ਦਾ ਹਿੱਸਾ) ਦੇ ਤਹਿਤ ਕਿਰਪਾਨ ਜਰੂਰ ਪਹਿਨਣੀ ਪੈਂਦੀ ਹੈ। ਪੇਸ਼ਾਵਰ ‘ਚ ਸਿੱਖ ਆਗੂ ਗੁਰਪਾਲ ਸਿੰਘ ਨੂੰ 21 ਦਸੰਬਰ 2021 ਨੂੰ ਲਿਖੇ ਇੱਕ ਪੱਤਰ ‘ਚ ਪੇਸ਼ਾਵਰ ਹਾਈ ਕੋਰਟ ਦੇ ਵਧੀਕ ਰਜਿਸਟਰਾਰ ਨੇ ਹਦਾਇਤ ਕੀਤੀ ਕਿ ਤਲਵਾਰ ਨੂੰ ਲਾਇਸੈਂਸਸ਼ੁਦਾ ਹਥਿਆਰ ਐਲਾਨ ਦਿੱਤਾ ਗਿਆ ਹੈ ਤੇ ਜਿਸ ਕਰਕੇ ਸਿੱਖਾਂ ਨੂੰ ਇਸ ਲਈ ਲਾਇਸੈਂਸ ਪ੍ਰਾਪਤ ਕਰਨਾ ਹੋਵੇਗਾ।