ਕੈਲੇਡਨ `ਚ ਪੁਲਿਸ ਨੂੰ ਚਕਮਾ ਦੇਣ ਦੀ ਕੋਸ਼ਿਸ਼ `ਚ ਹਰਿੰਦਰ ਸਿੰਘ ਅਤੇ ਰੂਬਲਪ੍ਰੀਤ ਮਸਾਂ ਆਏ ਕਾਬੂ
Brampton (Satpal Singh Johal) – Harinder Singh (24) and Rubalpreet Kaur (22) were arrested by the Ontario Provincial Police in Caledon near Brampton yesterday after a long struggle. Harinder was out of jail on bail in another case but police were informed that he had violated bail conditions. When police officers arrived to arrest him from inside his Caledon home, Harinder and Rubalpreet tried to escape by colliding with their vehicle in a chase to evade police. Meanwhile, he collided with another vehicle parked on the road but his vehicle was stopped by police from a short distance and arrests were made. Harinder is accused of assaulting a police officer with a weapon, driving dangerously, and violating bail conditions. Rubelpreet has been charged with obstructing police work. Both have been arraigned in Orangeville, where the judge has set March 17 for the next hearing.
ਬਰੈਂਪਟਨ (ਸਤਪਾਲ ਸਿੰਘ ਜੌਹਲ)- ਬਰੈਂਪਟਨ ਨੇੜੇ ਕੈਲੇਡਨ ਵਿੱਚ ਬੀਤੇ ਦਿਨ ਹਰਿੰਦਰ ਸਿੰਘ (24) ਅਤੇ ਰੂਬਲਪ੍ਰੀਤ ਕੌਰ (22) ਨੂੰ ਉਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵਲੋਂ ਬੜੀ ਜਦੋਜਹਿਦ ਤੋਂ ਬਾਅਦ ਗ੍ਰਿਫਤਾਰ ਕੀਤਾ ਜਾ ਸਕਿਆ। ਹਰਿੰਦਰ ਕਿਸੇ ਹੋਰ ਮੁਕੱਦਮੇ ਵਿੱਚ ਜੇਲ੍ਹ ਤੋਂ ਜ਼ਮਾਨਤ ਉਪਰ ਬਾਹਰ ਸੀ ਪਰ ਪੁਲਿਸ ਨੂੰ ਉਸ ਵਲੋਂ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੀ ਸੂਚਨਾ ਮਿਲੀ ਸੀ। ਜਦ ਉਸ ਨੂੰ ਕੈਲੇਡਨ ਸਥਿਤ ਘਰ ਅੰਦਰੋਂ ਗ੍ਰਿਫਤਾਰ ਕਰਨ ਪੁਲਿਸ ਅਫਸਰ ਪੁੱਜੇ ਤਾਂ ਹਰਿੰਦਰ ਅਤੇ ਰੂਬਲਪ੍ਰੀਤ ਨੇ ਪੁਲਿਸ ਨੂੰ ਚਕਮਾ ਦੇਣ ਦੀ ਹਫੜਾ ਦਫੜੀ ਵਿੱਚ ਆਪਣੀ ਗੱਡੀ ਨਾਲ ਪੁਲਿਸ ਅਫਸਰਾਂ ਅਤੇ ਉਨ੍ਹਾਂ ਦੀਆਂ ਗੱਡੀਆਂ ਵਿੱਚ ਟੱਕਰਾਂ ਮਾਰ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਨ੍ਹਾਂ ਸੜਕ `ਤੇ ਖੜ੍ਹੀ ਇਕ ਹੋਰ ਗੱਡੀ ਵਿੱਚ ਵੀ ਟੱਕਰ ਮਾਰੀ ਪਰ ਥੋੜ੍ਹੀ ਦੂਰ ਤੋਂ ਪੁਲਿਸ ਵਲੋਂ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ ਗਿਆ ਅਤੇ ਗ੍ਰਿਫਤਾਰੀਆਂ ਸੰਭਵ ਹੋਈਆਂ। ਹਰਿੰਦਰ ਵਿਰੁੱਧ ਪੁਲਿਸ ਅਫਸਰ ਉਪਰ ਹਥਿਆਰ ਨਾਲ਼ ਹਮਲਾ ਕਰਨ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ, ਅਤੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹਨ। ਰੂਬਲਪ੍ਰੀਤ ਖਿਲਾਫ ਪੁਲਿਸ ਦੇ ਕੰਮ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲੱਗਾ ਹੈ। ਦੋਵਾਂ ਨੂੰ ਉਰੇਂਜਵਿੱਲ ਵਿਖੇ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਜਿੱਥੇ ਜੱਜ ਨੇ ਅਗਲੀ ਪੇਸ਼ ਦੀ ਤਰੀਕ 17 ਮਾਰਚ ਤਹਿ ਕੀਤੀ ਹੈ।