GTA News Media

Top Info Bar
22.1°C Toronto Loading date...
Punjab World

ਜਾਸੂਸੀ ਦੇ ਦੋਸ਼ ’ਚ ਗੂਗਲ-ਫੇਸਬੁੱਕ ਤੇ ਲੱਗਾ 237 ਮਿਲੀਅਨ ਡਾਲਰ ਦਾ ਜੁਰਮਾਨਾ

ਜਾਸੂਸੀ ਦੇ ਦੋਸ਼ ’ਚ ਗੂਗਲ-ਫੇਸਬੁੱਕ ਤੇ ਲੱਗਾ 237 ਮਿਲੀਅਨ ਡਾਲਰ ਦਾ ਜੁਰਮਾਨਾ
Share this post via:

ਗੂਗਲ ਤੇ ਫੇਸਬੁੱਕ ਵਰਗੀਆਂ ਦਿੱਗਜ ਟੈੱਕ ਕੰਪਨੀਆਂ ਉੱਤੇ ਲੋਕਾਂ ਦੀ ਜਾਸੂਸੀ ਕਰਨ ਦਾ ਦੋਸ਼ ਲੱਗਾ ਹੈ। ਜਿਸ ਦੇ ਕਾਰਨ ਗੂਗਲ ਤੇ ਫੇਸਬੁੱਕ ਤੇ ਅਬਰਾਂ ਰੁਪਏ ਦਾ ਜੁਰਮਾਨਾ ਲੱਗਾ ਹੈ। ਇਨ੍ਹਾਂ ਦੋਵਾਂ ਕੰਪਨੀਆਂ ਤੇ 237 ਮਿਲੀਅਨ ਡਾਲਰ ਦਾ ਜੁਰਮਾਨਾ ਲੱਗਾ ਹੈ।ਦੱਸਣਯੋਗ ਹੈ ਕਿ ਜੁਰਮਾਨਾ ਫ੍ਰੈਂਚ ਰੈਗੁਲੇਟਰ ਨੇ ਲਗਾਇਆ ਹੈ। ਇਹ ਜੁਰਮਾਨਾ ਇਸ ਲਈ ਲਗਾਇਆ ਗਿਆ ਹੈ ਕਿਉਂਕਿ ਲੋਕਾਂ ਦੇ ਕੋਲ ਆਨਲਾਈਨ ਟ੍ਰੈਕਿੰਗ ਨਾਲ ਆਪਟ ਆਊਟ ਕਰਨਾ ਓਨਾ ਆਸਾਨ ਨਹੀਂ ਹੈ ਜਿੰਨਾ ਇਸ ਨੂੰ ਐਕਸੈਪਟ ਕਰਨਾ। ਛੀਲ
ਡਾਟਾ ਪ੍ਰਾਈਵੇਸੀ ਵਾਚਡੋਗ ਨੇ ਦੱਸਿਆ ਕਿ ਉਨ੍ਹਾਂ ਦੀ ਇਨਵੈਸਟੀਗੇਸ਼ਨ ਵਿੱਚ ਇਨ੍ਹਾਂ ਅਮਰੀਕੀ ਕੰਪਨੀਆਂ ਨੂੰ ਦੋਸ਼ੀ ਪਾਇਆ ਗਿਆ ਹੈ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਯੂਜ਼ਰਸ ਨੂੰ ਕੁਕੀਜ਼ ਐਕਸੈਪਟ ਕਰਨ ਲਈ ਸਿੰਗਲ ਬਟਨ ਦਿੰਦੇ ਹਨ ਜਿਸ ਨਾਲ ਯੂਜ਼ਰਸ ਤੁਰੰਤ ਇਸ ਨੂੰ ਐਕਸੈਪਟ ਕਰ ਸਕਣ। ਪਰ ਇਸ ਨੂੰ ਡਿਕਲਾਈਨ ਲਈ ਇੰਨਾ ਆਸਾਨ ਤਰੀਕਾ ਉਪਲੱਬਧ ਨਹੀਂ ਹੈ ਤੇ ਕੁਕੀਜ਼ ਰਫਿਊਜ਼ ਕਰਨ ਲਈ ਕਈ ਕਲਿੱਕ ਦੀ ਲੋੜ ਪੈਂਦੀ ਹੈ। ਕੁਕੀਜ਼ ਡਿਜੀਟਲ ਐਡ ਅਤੇ ਦੂਜੇ ਕਾਰਨਾਂ ਲਈ ਇੰਟਰਨੈੱਟ ਯੂਜ਼ਰਸ ਨੂੰ ਟਾਰਗੇਟ ਕੀਤੇ ਜਾਣ ਵਾਲੇ ਸਨੀਪੇਟ ਕੋਡ ਹਨ। ਯੂਰਪੀ ਸਰਕਾਰਾਂ ਦੇ ਯੂ.ਐੱਸ. ਦੇ ਮੁਕਾਬਲੇ ਜ਼ਿਆਦਾ ਸਖਤ ਨਿਯਮ ਹਨ। ਉੱਥੇ ਵੈੱਬਸਾਈਟਾਂ ਨੂੰ ਯੂਜ਼ਰਸ ਦੀ ਐਕਟੀਵਿਟੀ ਤੇ ਨਜ਼ਰ ਰੱਖਣ ਦੇ ਲਈ ਪਹਿਲਾਂ ਪਰਮੀਸ਼ਨ ਲੈਣੀ ਹੁੰਦੀ ਹੈ।

ਛੀਲ ਦੀ ਰਿਪੋਰਟ ਅਨੁਸਾਰ, ਫੇਸਬੁੱਕ, ਗੂਗਲ ਦਾ ਫ੍ਰੈਂਚ ਹੋਮਪੇਜ ਤੇ ਯੂਟਿਊਬ ਯੂਜ਼ਰਸ ਨੂੰ ਹਾਂ ਕਰਨ ਲਈ ਕਹਿੰਦੇ ਹਨ। ਜਿਸਦਾ ਮਤਲਬ ਉਹ ਫ੍ਰੀ ਹੋ ਕੇ ਆਪਣੀ ਸਹਿਮਤੀ ਨਹੀਂ ਦੇ ਰਹੇ। ਜੋ ਕਿ ਫ੍ਰੈਂਚ ਡਾਟਾ ਪ੍ਰੋਟੈਕਸ਼ਨ ਨਿਯਮਾਂ ਦਾ ਉਲੰਘਣ ਹੈ। ਇਸ ਕਰਕੇ ਦੋਵਾਂ ਟੈੱਕ ਕੰਪਨੀਆਂ ਤੇ ਅਰਬਾਂ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਫ੍ਰੈਂਚ ਵਾਚਡੋਗ ਨੇ ਗੂਗਲ ਤੇ 150 ਮਿਲੀਅਨ ਯੂਰੋ ਤੇ ਫੇਸਬੁੱਕ ਉੱਤੇ 60 ਮਿਲੀਅਨ ਯੂਰੋ ਦਾ ਜੁਰਮਾਨਾ ਲਗਾਇਆ ਹੈ ਅਤੇ ਡੇਲੀ 100,000 ਯੂਰੋ ਦਾ ਜੁਰਮਾਨਾ ਲੱਗੇਗਾ ਜੇ ਉਹ ਇਸਨੂੰ ਫਰਾਂਸ ਤੋਂ ਯੂਜ਼ਰਸ ਲਈ ਤਿੰਨ ਮਹੀਨਿਆਂ ਦੇ ਅੰਦਰ ਆਸਾਨ ਨਹੀਂ ਬਣਾਉਂਦੇ।

ਇਸ ਤੇ ਫੇਸਬੁੱਕ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਰੀਵਿਊ ਕਰ ਰਿਹਾ ਹੈ ਤੇ ਉਹ ਅਥਾਰਿਟੀ ਦੇ ਨਾਲ ਮਿਲ ਕੇ ਕੰਮ ਕਰੇਗਾ। ਗੂਗਲ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦੀ ਹੈ ਤੇ ਉਹ ਇਸ ਫੈਸਲੇ ਤੇ ਛੀਲ   ਦੇ ਨਾਲ ਮਿਲ ਕੇ ਕੰਮ ਕਰੇਗੀ।