ਜਦੋਂ ਵੀ ਦੁਨੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦੀ ਗੱਲ ਹੁੰਦੀ ਹੈ ਤਾਂ ਦੁਬਈ ਦੇ ਬੁਰਜ਼ ਖਲੀਫ਼ਾ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਜਿਸ ਦੀ ਉਚਾਈ 829.8 ਮੀਟਰ ਯਾਨੀ 2716 ਫੁੱਟ ਹੈ। ਪਰ ਤੁਸੀਂ ਇਹ ਜਾਣਦੇ ਹੋ ਕਿ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ ਕਿਹੜੀ ਹੈ? ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ ਮਲੇਸ਼ੀਆ ਵਿਚ ਹੈ। ਭਾਵੇਕਿ ਇਹ 118 ਮੰਜ਼ਿਲਾ ਤੇ 678.9 ਮੀਟਰ ਯਾਨੀ 2,227 ਫੁੱਟ ਉੱਚੀ ਇਮਾਰਤ ਉਸਾਰੀ ਅਧੀਨ ਹੈ, ਜੋ ਕਿ ਇਸ ਸਾਲ ਦੇ ਅੰਤ ਤਕ ਬਣ ਕੇ ਤਿਆਰ ਹੋ ਜਾਵੇਗੀ। ਇਸ ਤੋਂ ਪਹਿਲਾਂ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ ਦਾ ਖ਼ਿਤਾਬ ਸ਼ੰਘਾਈ ਟਾਵਰ ਦੇ ਨਾਂ ਸੀ। ਇਸ ਉਚਾਈ 632 ਮੀਟਰ ਯਾਨੀ 2073 ਫੁੱਟ ਸੀ ਪਰ ਹੁਣ ਇਹ ਤੀਜੇ ਨੰਬਰ ਤੇ ਚਲਾ ਗਿਆ ਹੈ।
ਬੁਰਜ਼ ਖਲੀਫ਼ਾ ਤੋਂ ਬਾਅਦ ਦੂਜੀ ਸਭ ਤੋਂ ਉੱਚੀ ਇਮਾਰਤ ਦਾ ਨਾਮ Merdeka 118 ਹੈ, ਜੋ ਕਿ ਮਲੇਸ਼ੀਆ ਦੇ ਕੁਆਲਾਲੰਪੁਰ ‘ਚ ਹੈ। Merdeka ਇਕ ਇੰਡੋਨੇਸ਼ੀਆਈ ਤੇ ਮਲਯ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਹਿੰਦੀ ਵਿੱਚ ਅਰਥ ‘ਆਜ਼ਾਦੀ’ ਹੁੰਦਾ ਹੈ।ਭਾਵੇਕਿ ਇਸ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ ਪਰ ਇਸ ਦੀ ਉਚਾਈ ਨੂੰ ਦੇਖ ਕੇ ਦਿਮਾਗ ਘੁੰਮ ਜਾਂਦਾ ਹੈ। ਇਸ ਇਮਾਰਤ ਦੀ ਉਚਾਈ 2227 ਫੁੱਟ ਤੇ 118 ਮੰਜ਼ਲਾਂ ਹੋਣਗੀਆਂ।
ਜਾਣਕਾਰੀ ਮੁਤਾਬਕ ਇਸ ਇਮਾਰਤ ‘ਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲੱਬਧ ਹੋਣਗੀਆਂ। ਇਸ ਇਮਾਰਤ ਦੇ ਬਣਨ ਨਾਲ ਮਲੇਸ਼ੀਆ ‘ਚ ਸੈਰ-ਸਪਾਟੇ ਨੂੰ ਹੁੰਗਾਰਾ ਮਿਲੇਗਾ। ਇਸ ਇਮਾਰਤ ਦਾ ਡਿਜ਼ਾਈਨ ਮਲੇਸ਼ੀਆ ਦੇ ਸਾਬਕਾ ਆਗੂ ਅਬਦੁਲ ਰਹਿਮਾਨ ਦੀ ਤਸਵੀਰ ਨੂੰ ਦਰਸਾਉਂਦਾ ਹੈ, ਜਦੋਂ ਉਨ੍ਹਾਂ ਨੇ ਆਪਣਾ ਹੱਥ ਚੁੱਕ ਕੇ Merdeka ਕਿਹਾ ਸੀ। ਰਹਿਮਾਨ ਨੇ 1957 ਵਿੱਚ ਮਲੇਸ਼ੀਆ ਦੀ ਆਜ਼ਾਦੀ ਦਾ ਐਲਾਨ ਕੀਤਾ ਸੀ।