ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਵਿਿਗਆਨ ਭਵਨ ਵਿਖੇ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ‘ਚ ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਦੀ ਸ਼ਲਾਘਾ ਕੀਤੀ ਗਈ। ਪ੍ਰੈਸ ਕਾਨਫਰੰਸ ‘ਚ ਚੀਫ਼ ਕਮਿਸ਼ਨ ਸੁਸ਼ੀਲ ਚੰਦਰਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਇੱਕ ਪੜਾਅ ‘ਚ ਹੋਣਗੀਆਂ। ਪੰਜਾਬ ‘ਚ 14 ਫਰਵਰੀ ਨੂੰ ਵੋਟਾਂ ਪੈਣਗੀਆਂ। ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ। ਉਨ੍ਹਾ ਨੇ ਕਿਹਾ ਕਿ ਕੋਰੋਨਾ ਦੇ ਵਿਚਕਾਰ ਚੋਣਾਂ ਕਰਵਾਉਣਾ ਸਾਡੀ ਜ਼ਿੰਮੇਵਾਰੀ ਹੈ।
ਪੋਲੰਿਗ ਬੂਥ ਤੇ ਸੈਨੀਟਾਈਜ਼ਰ, ਥਰਮਲ ਸਕੈਨਰ ਦੀ ਵਰਤੋਂ ਵੀ ਕੀਤੀ ਜਾਵੇਗੀ।ਸੁਸ਼ੀਲ ਚੰਦਰਾ ਨੇ ਦੱਸਿਆ ਕਿ 5 ਰਾਜਾਂ ‘ਚ 18 ਕਰੋੜ ਤੋਂ ਵੱਧ ਵੋਟਰ ਹਨ। ਜਿੱਥੇ 2 ਲੱਖ 15 ਹਜ਼ਾਰ ਪੋਲੰਿਗ ਸਟੇਸ਼ਨ ਹੋਣਗੇ। ਪੰਜਾਬ ‘ਚ ਪ੍ਰਤੀ ਬੂਥ ਵੋਟਰਾਂ ਦੀ ਔਸਤ ਗਿਣਤੀ 882 ਹੋਵੇਗੀ। ਚੋਣ ਐਪ ਦੀ ਸਹੂਲਤ ਵੀ ਸਾਰੀਆਂ ਪਾਰਟੀਆਂ ਲਈ ਬਣਾਈ ਗਈ ਹੈ। ਉਮੀਦਵਾਰ ਆਨਲਾਈਨ ਦਾਖਲਾ ਲੈ ਸਕਦੇ ਹਨ।
ਸੁਸ਼ੀਲ ਚੰਦਰਾ ਨੇ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਬੈਕ ਗਰਾਊਂਡ ਦੀ ਜਾਂਚ ਤੋਂ ਬਾਅਦ ਹੀ ਟਿਕਟਾਂ ਦਿੱਤੀਆਂ ਜਾਣਗੀਆਂ ਅਤੇ ਪਾਰਟੀ ਨੂੰ ਦਾਗੀ ਉਮੀਦਵਾਰਾਂ ਨੂੰ ਟਿਕਟਾਂ ਦੇਣ ਦਾ ਕਾਰਨ ਵੀ ਦੱਸਣਾ ਹੋਵੇਗਾ। ਪਾਰਟੀਆਂ ਨੂੰ ਆਪਣੀ ਵੈੱਬਸਾਈਟ ਉੱਤੇ ਸਾਰੀ ਜਾਣਕਾਰੀ ਪਾਉਣੀ ਚਾਹੀਦੀ ਹੈ। ਚੋਣਾਂ ਲਈ ਖਰਚ ਦੀ ਸੀਮਾ ਵਧਾ ਦਿੱਤੀ ਗਈ ਹੈ। ਪੰਜਾਬ ‘ਚ ਚੋਣਾਂ ਦੌਰਾਨ ਉਮੀਦਵਾਰਾਂ ਨੂੰ 40 ਲੱਖ ਰੁਪਏ ਖਰਚ ਕਰਨ ਦੀ ਇਜਾਜ਼ਤ ਹੋਵੇਗੀ।
ਸਾਰੇ ਚੋਣ ਅਧਿਕਾਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਜਾਵੇਗਾ। ਚੋਣ ਅਧਿਕਾਰੀਆਂ ਨੂੰ ਬੂਸਟਰ ਡੋਜ਼ ਵੀ ਦਿੱਤੀ ਜਾਵੇਗੀ। ਇਹ ਚੋਣਾਂ ਕੋਰੋਨਾ ਮਹਾਮਾਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਣਗੀਆਂ। ਵੋਟਿੰਗ ਦਾ ਸਮਾਂ ਇੱਕ ਘੰਟਾ ਵਧਾ ਦਿੱਤਾ ਗਿਆ ਹੈ। 15 ਜਨਵਰੀ ਤੱਕ ਕੋਈ ਰੈਲੀ ਜਾ ਪ੍ਰਚਾਰ ਨਹੀਂ ਹੋਵੇਗਾ। ਪਾਰਟੀਆਂ ਡਿਜੀਟਲ ਪ੍ਰਚਾਰ ਕਰ ਸਕਦੀਆ ਹਨ। ਸ਼ਾਮ ਦੇ 8 ਵਜੇ ਤੋਂ ਸਵੇਰੇ ਦੇ 8 ਵਜੇ ਤੱਕ ਮੁਹਿੰਮ ਕਰਫਿਊ ਰਹੇਗਾ।