GTA News Media

Top Info Bar
22.1°C Toronto Loading date...
India Punjab

ਮੁਬੰਈ ਦੇ ਏਅਰਪੋਰਟ ਤੇ ਲੱਗੀ ਅੱਗ ,ਵੱਡਾ ਹਾਦਸਾ ਹੁੰਦੇ ਹੋਏ ਟਲਿਆ

ਮੁਬੰਈ ਦੇ ਏਅਰਪੋਰਟ ਤੇ ਲੱਗੀ ਅੱਗ ,ਵੱਡਾ ਹਾਦਸਾ ਹੁੰਦੇ ਹੋਏ ਟਲਿਆ
Share this post via:

ਮੁੰਬਈ ਏਅਰਪੋਰਟ ਤੇ ਵੱਡਾ ਹਾਦਸਾ ਹੋਣੋਂ ਉਸ ਸਮੇ ਟਲਿਆ ਜਦੋ ਸੋਮਵਾਰ ਸਵੇਰ ਦੇ 11 ਵਜੇ ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਪੁਸ਼ਬੈਕ ਦਿੰਦੇ ਹੋਏ ਗੱਡੀ ਵਿੱਚ ਅੱਗ ਲੱਗ ਗਈ, ਜਿਸ ਦੇ ਕਾਰਨ ਹਵਾਈ ਅੱਡੇ ਤੇ ਹਫੜਾ-ਦਫੜੀ ਮਚ ਗਈ।

ਅੱਗ ਲੱਗਣ ਤੋਂ ਬਾਅਦ ਹਵਾਈ ਅੱਡੇ ਦੇ ਅਧਿਕਾਰੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਵੱਡੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸਾਰੇ ਯਾਤਰੀ ਹੀ ਸੁਰੱਖਿਅਤ ਦੱਸੇ ਜਾ ਰਹੇ ਹਨ।ਦੱਸ ਦਈਏ ਕਿ ਇਹ ਫਲਾਈਟ ਮੁੰਬਈ ਤੋਂ ਜਾਮਨਗਰ ਜਾ ਰਹੀ ਸੀ।