GTA News Media

Top Info Bar
22.1°C Toronto Loading date...
Health

ਸਰਦੀਆਂ ‘ਚ ਵੇਖੋ ਕੱਚੇ ਦੁੱਧ ਦੇ Skin ਤੇ ਲਗਾਉਣ ਦੇ ਫਾਇਦੇ

ਸਰਦੀਆਂ ‘ਚ ਵੇਖੋ ਕੱਚੇ ਦੁੱਧ ਦੇ Skin ਤੇ ਲਗਾਉਣ ਦੇ ਫਾਇਦੇ
Share this post via:

ਸਰਦੀਆਂ ਵਿੱਚ ਕਈ ਵਾਰ ਚਮੜੀ ਬੇਜਾਨ ਤੇ ਨੀਰਸ ਦਿਖਾਈ ਦਿੰਦੀ ਹੈ। ਜਿਸ ਦਾ ਸਭ ਤੋਂ ਵੱਡਾ ਕਾਰਨ ਮੌਸਮ ਹੈ। ਸਰਦੀਆਂ ਦੇ ਮੌਸਮ ‘ਚ ਚਮੜੀ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਅਜਿਹੀ ਸਥਿਤੀ ‘ਚ ਕੱਚਾ ਦੁੱਧ ਚਮੜੀ ਦੀ ਦੇਖਭਾਲ ‘ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ।

ਦੱਸ ਦੇਈਏ ਕਿ ਕੱਚੇ ਦੁੱਧ ‘ਚ ਪੋਟਾਸ਼ੀਅਮ, ਮੈਗਨੀਸ਼ੀਅਮ, ਸੇਲੇਨੀਅਮ ਅਤੇ ਲੈਕਟਿਕ ਐਸਿਡ, ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਆਦਿ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ।ਜੋ ਕਿ ਕਈ ਤਰੀਕਿਆਂ ਨਾਲ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਰਦੀਆਂ ‘ਚ ਖੁਸ਼ਕ ਤੇ ਬੇਜਾਨ ਚਮੜੀ ਨੂੰ ਚਮਕਦਾਰ ਤੇ ਨਰਮ ਬਣਾਉਣ ‘ਚ ਮਦਦ ਵੀ ਕਰਦਾ ਹੈ।ਕਿਉਕਿ ਇਸ ‘ਚ ਐਂਟੀ ਏਜਿੰਗ ਗੁਣ ਵੀ ਹੁੰਦੇ ਹਨ ਜੋ ਚਿਹਰੇ ‘ਤੇ ਝੁਰੜੀਆਂ ਤੇ ਫਾਈਨ ਲਾਈਨਾਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਸਰਦੀਆਂ ‘ਚ ਕੱਚੇ ਦੁੱਧ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ…

ਮਾਇਸਚਰਾਈਜ਼ਰ ਦੇ ਤੌਰ ਤੇ ਵਰਤੋ

ਕੱਚਾ ਦੁੱਧ ਬਹੁਤ ਹੀ ਵਧੀਆ ਮਾਇਸਚਰਾਈਜ਼ਰ ਮੰਨਿਆ ਜਾਂਦਾ ਹੈ। ਇਸ ਨੂੰ ਮਾਇਸਚਰਾਈਜ਼ਰ ਦੇ ਤੌਰ ਤੇ ਵਰਤਣ ਲਈ 3 ਤੋਂ 4 ਚੱਮਚ ਕੱਚਾ ਦੁੱਧ ਲਓ। ਇਸ ‘ਚ ਅੱਧਾ ਚਮਚ ਗਲਿਸਰੀਨ ਮਿਲਾਓ।ਫਿਰ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਤੇ ਕਾਟਨ ਬਾਲ ਦੀ ਮਦਦ ਨਾਲ ਚਿਹਰੇ, ਗਰਦਨ ਤੇ ਬੁੱਲ੍ਹਾਂ ਤੇ ਲਗਾਓ। ਇਸ ਨੂੰ 20 ਮਿੰਟ ਤੱਕ ਚਮੜੀ ਤੇ ਲੱਗਾ ਰਹਿਣ ਦਿਓ।20-ਕ ਮਿੰਟ ਤੋਂ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ। ਚਿਹਰਾ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ।