GTA News Media

Top Info Bar
22.1°C Toronto Loading date...
Punjab World

ਤਾਲਿਬਾਨ ਨੇ ਕੁੜੀਆਂ ਲਈ ਛੇਤੀ ਹੀ ਸਕੂਲ ਖੋਲ੍ਹਣ ਦਾ ਕੀਤਾ ਐਲਾਨ

ਤਾਲਿਬਾਨ ਨੇ ਕੁੜੀਆਂ ਲਈ ਛੇਤੀ ਹੀ ਸਕੂਲ ਖੋਲ੍ਹਣ ਦਾ ਕੀਤਾ ਐਲਾਨ
Share this post via:

ਤਾਲਿਬਾਨ ਸ਼ਾਸਕਾਂ ਦਾ ਕਹਿਣਾ ਹੈ ਕਿ ਉਹ ਮਾਰਚ ਦੇ ਅਖੀਰ ਤੱਕ ਦੇਸ਼ ਭਰ ‘ਚ ਕੁੜੀਆਂ ਲਈ ਸਾਰੇ ਸਕੂਲ ਖੋਲ੍ਹਣ ਦੀ ਉਮੀਦ ਕਰਦੇ ਹਨ। ਤਾਲਿਬਾਨ ਦੇ ਬੁਲਾਰੇ ਨੇ ਅੰਤਰਰਾਸ਼ਟਰੀ ਭਾਈਚਾਰੇ ਦੀ ਇੱਕ ਵੱਡੀ ਮੰਗ ਦੇ ਸੰਦਰਭ ‘ਚ ਸ਼ਨੀਵਾਰ ਨੂੰ ਐਸੋਸੀਏਟਿਡ ਪ੍ਰੈਸ ਨਾਲ ਪਹਿਲੀ ਵਾਰ ਇੱਕ ਨਿਰਧਾਰਤ ਸਮਾਂ ਸੀਮਾ ਸਾਂਝੀ ਕੀਤੀ। ਜਦੋਂ ਤੋਂ ਤਾਲਿਬਾਨ ਨੇ ਅਗਸਤ ਦੇ ਅੱਧ ‘ਚ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਹੈ, ਦੇਸ਼ ਦੇ ਜ਼ਿਆਦਾਤਰ ਖੇਤਰਾਂ ‘ਚ ਲੜਕੀਆਂ ਨੂੰ 7 ਜਮਾਤ ਤੋਂ ਬਾਅਦ ਸਕੂਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

ਅੰਤਰਰਾਸ਼ਟਰੀ ਭਾਈਚਾਰਾ ਵੀ ਤਾਲਿਬਾਨ ਦੁਆਰਾ ਚਲਾਈ ਗਈ ਸਰਕਾਰ ਨੂੰ ਰਸਮੀ ਤੌਰ ਤੇ ਮਾਨਤਾ ਦੇਣ ਲਈ ਤਿਆਰ ਨਹੀਂ ਜਾਪਦਾ ਹੈ ਤੇ ਡਰਦਾ ਹੈ ਕਿ ਉਹ ਉਹੀ ਸਖ਼ਤ ਕਦਮ ਚੁੱਕ ਸਕਦੇ ਹਨ ਜੋ ਵੀਹ ਸਾਲ ਪਹਿਲਾਂ ਉਨ੍ਹਾਂ ਦੀ ਪਿਛਲੀ ਸਰਕਾਰ ਦੌਰਾਨ ਲਾਗੂ ਸਨ।ਕਿਉਕਿ ਉਸ ਸਮੇਂ ਔਰਤਾਂ ਤੇ ਸਿੱਖਿਆ, ਕੰਮ ਤੇ ਜਨਤਕ ਜੀਵਨ ਤੇ ਪਾਬੰਦੀ ਸੀ।

ਤਾਲਿਬਾਨ ਦੇ ਸੱਭਿਆਚਾਰ ਤੇ ਸੂਚਨਾ ਦੇ ਉਪ ਮੰਤਰੀ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ ਕਿ ਉਨ੍ਹਾਂ ਦਾ ਸਿੱਖਿਆ ਵਿਭਾਗ ਇੱਕੀ ਮਾਰਚ ਤੋਂ ਸ਼ੁਰੂ ਹੋਣ ਵਾਲੇ ਅਫਗਾਨ ਨਵੇਂ ਸਾਲ ਤੋਂ ਬਾਅਦ ਹੀ ਸਾਰੀਆਂ ਕੁੜੀਆਂ ਤੇ ਔਰਤਾਂ ਲਈ ਕਲਾਸਾਂ ਖੋਲ੍ਹਣਾ ਚਾਹੁੰਦਾ ਹੈ।ਦੱਸਣਯੋਗ ਹੈ ਕਿ ਅਫਗਾਨਿਸਤਾਨ ਗੁਆਂਢੀ ਈਰਾਨ ਵਾਂਗ, ਇਸਲਾਮੀ ਸੂਰਜੀ ਹਿਜਰੀ ਸ਼ਮਸੀ ਕੈਲੰਡਰ ਦੀ ਪਾਲਣਾ ਕਰਦਾ ਹੈ।

ਮੁਜਾਹਿਦ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਕੁੜੀਆਂ ਤੇ ਮੁੰਡਿਆਂ ਲਈ ਸਕੂਲਾਂ ‘ਚ ਪੂਰੀ ਤਰ੍ਹਾਂ ਵੱਖਰਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਹੁਣ ਤੱਕ ਦੀ ਸਭ ਤੋਂ ਵੱਡੀ ਰੁਕਾਵਟ ਲੋੜੀਂਦੇ ਹੋਸਟਲਾਂ ਨੂੰ ਲੱਭਣਾ ਜਾਂ ਬਣਾਉਣਾ ਹੈ ਜਿੱਥੇ ਕਿ ਕੁੜੀਆਂ ਸਕੂਲ ਜਾਣ ਸਮੇਂ ਰਹਿ ਸਕਣ। ਸੰਘਣੀ ਆਬਾਦੀ ਵਾਲੇ ਇਲਾਕਿਆਂ ‘ਚ ਮੁੰਡੇ-ਕੁੜੀਆਂ ਲਈ ਵੱਖ-ਵੱਖ ਜਮਾਤਾਂ ਦਾ ਹੋਣਾ ਹੀ ਕਾਫੀ ਨਹੀਂ, ਸਕੂਲ ਦੀ ਵੱਖਰੀ ਇਮਾਰਤ ਦੀ ਹੀ ਲੋੜ ਹੈ। ਮੁਜਾਹਿਦ ਨੇ ਇਹ ਵੀ ਕਿਹਾ ਕਿ ਅਸੀਂ ਕੁੜੀਆਂ ਦੀ ਸਿੱਖਿਆ ਦੇ ਵਿਰੁੱਧ ਨਹੀਂ ਹਾਂ।

ਤਾਲਿਬਾਨ ਦੇ ਹੁਕਮ ਹੁਣ ਤੱਕ ਇੱਕੋ ਜਿਹੇ ਨਹੀਂ ਹੋਏ ਹਨ ਅਤੇ ਉਹ ਸੂਬੇ ਤੋਂ ਸੂਬੇ ‘ਚ ਬਦਲਦੇ ਰਹਿੰਦੇ ਹਨ।ਦੇਸ਼ ਦੇ 34 ਸੂਬਿਆਂ ‘ਚੋਂ ਲਗਭਗ 10 ਸੂਬਿਆਂ ਨੂੰ ਛੱਡ ਕੇ 7 ਜਮਾਤ ਤੋਂ ਬਾਅਦ ਕੁੜੀਆਂ ਨੂੰ ਸਰਕਾਰੀ ਸਕੂਲਾਂ ‘ਚ ਜਾਣ ਦੀ ਇਜਾਜ਼ਤ ਨਹੀਂ ਹੈ। ਰਾਜਧਾਨੀ ਕਾਬੁਲ ‘ਚ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਹਾਈ ਸਕੂਲ ਨਿਰਵਿਘਨ ਕੰਮ ਕਰਨਾ ਜਾਰੀ ਰੱਖਦੇ ਹਨ।