ਇਸ ਦਿਨ ਹੋਵੇਗਾ ਆਮ ਆਦਮੀ ਪਾਰਟੀ ਦੇ CM ਚਿਹਰੇ ਦਾ ਐਲਾਨ
ਕੱਲ੍ਹ ਨੂੰ 12 ਵਜੇ ਆਮ ਆਦਮੀ ਪਾਰਟੀ ਪੰਜਾਬ ਦੇ CM ਦੇ ਚਿਹਰੇ ਦਾ ਐਲਾਨ ਕਰਨ ਜਾ ਰਹੀ ਹੈ। ਇਸ ਦਾ ਐਲਾਨ ਕਰਨ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੱਲ੍ਹ ਮੋਹਾਲੀ ਆ ਰਹੇ ਹਨ ਤੇ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਕਰਕੇ CM ਚਿਹਰੇ ਦਾ ਐਲਾਨ ਕਰਨਗੇ।ਦੱਸ ਦਈਏ ਕਿ ਪਿਛਲੇ ਦਿਨੀਂ ਸੀ ਐਮ ਦੇ ਚਿਹਰੇ ਦੀ ਲੋਕਾਂ ਪਾਸੋਂ ਰਾਇ ਲੈਣ ਲਈ ਪਾਰਟੀ ਨੇ ਇੱਕ ਫੋਨ ਨੰਬਰ ਜਾਰੀ ਕੀਤਾ ਸੀ ਕਿ ਲੋਕਾ ਦੀ ਰਾਇ ਦਾ ਪਤਾ ਲੱਗ ਸਕੇ ਕਿ ਲੋਕ ਆਮ ਆਦਮੀ ਪਾਰਟੀ ਦਾ ਕਿਹੜਾ ਮੁੱਖ ਮੰਤਰੀ ਚਾਹੁੰਦੇ ਹਨ।