GTA News Media

Top Info Bar
22.1°C Toronto Loading date...
Health

ਓਮਾਈਕਰੋਨ ਦੇ ਜਾਣੋ 20 ਲੱਛਣ, ਕਦੋ ਤਕ ਰਹਿੰਦੇ ਨੇ ਇਸ ਵੈਰੀਐਟ ਦੇ ਲੱਛਣ

ਓਮਾਈਕਰੋਨ ਦੇ ਜਾਣੋ 20 ਲੱਛਣ, ਕਦੋ ਤਕ ਰਹਿੰਦੇ ਨੇ ਇਸ ਵੈਰੀਐਟ ਦੇ ਲੱਛਣ
Share this post via:

ਕੋਰੋਨਾ ਦੇ ਵਧਦੇ ਮਾਮਲਿਆਂ ਵਿੱਚ ਹਲੇ ਕੋਈ ਰਾਹਤ ਮਿਲਦੀ ਨਹੀਂ ਦਿਖ ਰਹੀ ਹੈ। ਕੋਰੋਨਾ ਦੇ ਜ਼ਿਆਦਾਤਰ ਮਰੀਜ਼ ਓਮਾਈਕਰੋਨ ਵੈਰੀਐਂਟ ਤੋਂ ਹੀ ਸੰਕ੍ਰਮਿਤ ਹੈ। ਓਮਾਈਕਰੋਨ ਵੈਰੀਐਟ ਦੇ ਲੱਛਣਾਂ ਵਿੱਚ ਕਈ ਤਰ੍ਹਾਂ ਦੇ ਬਦਲਾਅ ਦੇਖੇ ਗਏ ਹਨ। ਹਰੇਕ ਮਰੀਜ਼ ਵਿੱਚ ਇਹ ਲੱਛਣ ਵੱਖ-ਵੱਖ ਤਰੀਕੇ ਨਾਲ ਨਜ਼ਰ ਆਉਂਦੇ ਹਨ। UK ਦੀ ZOE ਕੋਵਿਡ ਸਟੱਡੀ ਵਿੱਚ ਓਮਾਈਕ੍ਰੋਨ ਦੇ 20 ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਸਰੀਰ ਵਿੱਚ ਇਹ ਲੱਛਣ ਕਦੋਂ ਤਕ ਬਣੇ ਰਹਿੰਦੇ ਹਨ। ਓਮਾਈਕਰੋਨ ਦੇ ਜ਼ਿਆਦਾਤਰ ਮਰੀਜ਼ਾਂ ‘ਚ ਹੇਠ ਲਿਖੇ ਲੱਛਣ ਦੇਖਣ ਨੂੰ ਮਿਲਦੇ ਹਨ।

. ਸਿਰਦਰਦ
. ਨੱਕ ਵਗਣਾ
. ਥਕਾਨ
. ਛਿੱਕ ਆਉਣਾ
. ਗਲੇ ‘ਚ ਖਰਾਸ਼
. ਲਗਾਤਾਰ ਖੰਘ
. ਗਲਾ ਦਰਦ
. ਠੰਢ ਲੱਗਣਾ
. ਬੁਖਾਰ
. ਚੱਕਰ ਆਉਣੇ
. ਬ੍ਰੇਨ ਫਾਗ
. ਮਹਿਕ ਬਦਲ ਜਾਣੀ
. ਅੱਖਾਂ ‘ਚ ਦਰਦ
. ਮਾਸਪੇਸ਼ੀਆ ‘ਚ ਤੇਜ਼ ਦਰਦ
. ਭੁੱਖ ਨਾ ਲੱਗਣਾ
. ਮਹਿਕ ਮਹਿਸੂਸ ਨਾ ਹੋਣਾ
. ਛਾਤੀ ‘ਚ ਦਰਦ
. ਗ੍ਰੰਥੀਆਂ ‘ਚ ਸੋਜ
. ਕਮਜ਼ੋਰੀ
. ਸਕਿਨ ਰੈਸ਼ੇਜ

 

ਕਦੋਂ ਤਕ ਰਹਿੰਦੇ ਹਨ ਇਸ ਵੈਰੀਐਟ ਦੇ ਲੱਛਣ

ਹੈਲਥ ਅਕਸਪਰਟ ਅਨੁਸਾਰ ਓਮਾਈਕ੍ਰੋਨ ਦੇ ਲੱਛਣ ਡੈਲਟਾ ਦੀ ਤੁਲਨਾ ਵਿੱਚ ਤੇਜ਼ ਗਤੀ ਨਾਲ ਦਿਖਾਈ ਦਿੰਦੇ ਹਨ ਤੇ ਇਨ੍ਹਾਂ ਦਾ ਇਨਕਿਊਬੇਸ਼ਨ ਪੀਰੀਅਡ ਵੀ ਘੱਟ ਹੁੰਦਾ ਹੈ। ਓਮਾਈਕਰੋਨ ਦੇ ਮਰੀਜ਼ਾਂ ਵਿੱਚ ਸੰਕ੍ਰਮਿਤ ਹੋਣ ਦੇ 2 ਤੋਂ 5 ਦਿਨਾਂ ਤੋਂ ਬਾਅਦ ਹੀ ਲੱਛਣ ਨਜ਼ਰ ਆਉਂਦੇ ਹਨ। ਬ੍ਰਿਿਟਸ਼ ਐਪੀਡੈਮੋਲਾਜਿਸਟ ਟਿਮ ਸਪੈਕਟਰ ਅਨੁਸਾਰ ਜ਼ੁਕਾਮ ਵਰਗੇ ਲੱਛਣ ਓਮਾਈਕਰੋਨ ਦੇ ਹੀ ਹੁੰਦੇ ਹਨ ਜੋ ਤਕਰੀਬਨ 5 ਦਿਨਾਂ ਤਕ ਰਹਿੰਦੇ ਹਨ। ਭਾਵੇਕਿ ਪਾਬੰਦੀਆਂ, ਸੋਸ਼ਲ ਡਿਸਟੈਂਸਿੰਗ ਤੇ ਮਸਕ ਪਹਿਣਨ ਦਾ ਬਹੁਤ ਅਸਰ ਪੈਂਦਾ ਹੈ ਤੇ ਇਸ ਕਾਰਨ ਫਲੂ ਦੇ ਮਾਮਲੇ ਵੀ ਘਟੇ ਹਨ।