GTA News Media

Top Info Bar
22.1°C Toronto Loading date...
Entertainment

ਪ੍ਰਿਅੰਕਾ ਚੋਪੜਾ ਦੀ ਮੰਗਲਸੂਤਰ ਦੀ ਅਹਿਮੀਅਤ ਵਾਲੀ ਵੀਡੀਓ ਖੂਬ ਹੋ ਰਹੀ ਹੈ ਵਾਇਰਲ

ਪ੍ਰਿਅੰਕਾ ਚੋਪੜਾ ਦੀ ਮੰਗਲਸੂਤਰ ਦੀ ਅਹਿਮੀਅਤ ਵਾਲੀ ਵੀਡੀਓ ਖੂਬ ਹੋ ਰਹੀ ਹੈ ਵਾਇਰਲ
Share this post via:

ਪ੍ਰਿਅੰਕਾ ਚੋਪੜਾ ਚਾਹੇ ਵਿਦੇਸ਼ ’ਚ ਰਹਿੰਦੀ ਹੈ ਪਰ ਦੇਸ਼ ਦੀ ਮਿੱਟੀ ਉਸ ਵਿੱਚ ਅੱਜ ਵੀ ਵੱਸਦੀ ਹੈ। ਪ੍ਰਿਅੰਕਾ ਅਕਸਰ ਮੰਗਲਸੂਤਰ ਵਿੱਚ ਨਜ਼ਰ ਆਉਂਦੀ ਹੈ ਤੇ ਹੁਣ ਉਸ ਨੇ ਦੱਸਿਆ ਹੈ ਕਿ ਉਸ ਨੂੰ ਉਸ ਸਮੇ ਕਿਵੇਂ ਦਾ ਲੱਗਾ ਸੀ, ਜਦੋਂ ਨਿਕ ਜੋਨਸ ਨਾਲ ਵਿਆਹ ਤੋਂ ਬਾਅਦ ਉਸ ਨੇ ਪਹਿਲੀ ਵਾਰ ਮੰਗਲਸੂਤਰ ਪਹਿਿਨਆ ਸੀ।

ਪ੍ਰਿਅੰਕਾ ਚੋਪੜਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਇਕ ਗਹਿਿਨਆ ਦੇ ਬ੍ਰਾਂਡ ਬਾਰੇ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ, ਜਿਸ ਨੇ ਹਾਲ ਹੀ ਵਿੱਚ ਮਾਡਰਨ ਮੰਗਲਸੂਤਰ ਨੂੰ ਲਾਂਚ ਕੀਤਾ ਹੈ।

ਪ੍ਰਿਅੰਕਾ ਚੋਪੜਾ ਨੇ ਇਸ ਦੌਰਾਨ ਮੰਗਲਸੂਤਰ ਦੀ ਅਹਿਮੀਅਤ ਤੇ ਆਪਣੇ ਤਜਰਬੇ ਬਾਰੇ ਵੀ ਗੱਲਬਾਤ ਕੀਤੀ।

ਪ੍ਰਿਅੰਕਾ ਚੋਪੜਾ ਨੇ ਕਿਹਾ, ‘ਮੈਨੂੰ ਯਾਦ ਹੈ ਕਿ ਜਦੋਂ ਮੈਂ ਪਹਿਲੀ ਵਾਰ ਮੰਗਲਸੂਤਰ ਪਹਿਿਨਆ ਸੀ ਕਿਉਂਕਿ ਅਸੀਂ ਇਨ੍ਹਾਂ ਵਿਚਾਰਾਂ ਦੇ ਨਾਲ ਜੰਮੇ-ਪਲੇ ਹਾਂ ਤੇ ਇਨ੍ਹਾਂ ਦੀ ਅਹਿਮੀਅਤ ਕੀ ਇਹ ਵੀ ਜਾਣਦੇ ਹਾ। ਇਹ ਮੇਰੇ ਲਈ ਬਹੁਤ ਖ਼ਾਸ ਪਲ ਸੀ ਤੇ ਉਥੇ ਇਕ ਮਾਡਰਨ ਮਹਿਲਾ ਹੋਣ ਦੇ ਨਾਤੇ ਇਸ ਦੇ ਮਹੱਤਵ ਨੂੰ ਵੀ ਸਮਝ ਰਹੀ ਸੀ।’