ਅਫਗਾਨਿਸਤਾਨ ‘ਚ ਭੁਚਾਲ ਕਾਰਨ 12 ਲੋਕਾ ਦੀ ਹੋਈ ਮੌਤ
ਅਫਗਾਨਿਸਤਾਨ ਦੇ ਪੱਛਮੀ ਸੂਬੇ ਬਦਘਿਸ ਵਿੱਚ ਸੋਮਵਾਰ ਨੂੰ 5.6 ਤੀਬਰਤਾ ਦੇ ਭੂਚਾਲ ਕਾਰਨ 12 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਲੋਕ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਸ਼ਾਮ 4:10 ਵਜੇ ਆਏ ਭੂਚਾਲ ਨਾਲ ਕਈ ਘਰ ਪ੍ਰਭਾਵਿਤ ਹੋਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 12 ਤੋ ਵੀ ਵਧ ਸਕਦੀ ਹੈ।
ਯੂਐਸ ਭੂ-ਵਿਿਗਆਨਕ ਸਰਵੇਖਣ ਨੇ ਦੱਸਿਆ ਕਿ 5.6 ਦੀ ਤੀਬਰਤਾ ਵਾਲਾ ਭੂਚਾਲ ਤੁਰਕਮੇਨਿਸਤਾਨ ਦੀ ਸਰਹੱਦ ਨਾਲ ਲੱਗਦੀ ਬਦਗਿਸ ਦੀ ਸੂਬਾਈ ਰਾਜਧਾਨੀ ਕਲਾ-ਏ-ਨੌ ਤੋਂ 40 ਕਿਲੋਮੀਟਰ ਪੂਰਬ ਵੱਲ ਝਟਕਾ ਦਿੱਤਾ ਗਿਆ।