ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਯਾਤਰੀ ਟਰੇਨ ‘ਚ ਹੋਇਆ ਬੰਬ ਧਮਾਕਾ
ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਮੰਗਲਵਾਰ ਨੂੰ ਟਰੇਨ ‘ਚ ਧਮਾਕਾ ਹੋ ਗਿਆ, ਜਿਸ ਦੇ ਕਾਰਨ ਕਈ ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਟਰੇਨ ਸੂਬਾਈ ਰਾਜਧਾਨੀ ਕਵੇਟਾ ਤੋਂ ਰਵਾਨਾ ਹੋਈ।
ਪਾਕਿਸਤਾਨ ਰੇਲਵੇ ਮੀਡੀਆ ਸੈੱਲ ਦੇ ਇੱਕ ਅਧਿਕਾਰੀ ਨੇ ਸਿਨਹੂਆ ਨੂੰ ਦੱਸਿਆ ਕਿ ਉਹ ਅਜੇ ਵੀ ਧਮਾਕੇ ਦੇ ਵੇਰਵੇ ਇਕੱਠੇ ਕਰ ਰਹੇ ਹਨ ਤਾਂ ਕਿ ਸ਼ੁਰੂਆਤੀ ਰਿਪੋਰਟਾਂ ਨੂੰ ਇਕੱਠਾ ਕੀਤਾ ਜਾ ਸਕੇ।
ਅਧਿਕਾਰੀ ਨੇ ਦੱਸਿਆ ਕਿ ਧਮਾਕੇ ਕਾਰਨ ਰੇਲਗੱਡੀ ਦੇ ਚਾਰ ਡੱਬੇ ਤੇ ਇੰਜਣ ਪਟੜੀ ਤੋਂ ਉਤਰ ਗਏ। ਬੰਬ ਟ੍ਰੈਕ ਦੇ ਨੇੜੇ ਲਾਇਆ ਗਿਆ ਸੀ ਤੇ ਜਿਵੇਂ ਹੀ ਟਰੇਨ ਉਥੋਂ ਲੰਘੀ, ਉਸ ‘ਚ ਧਮਾਕਾ ਹੋ ਗਿਆ। ਜ਼ਖਮੀਆਂ ਨੂੰ ਕਵੇਟਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।