GTA News Media

Top Info Bar
22.1°C Toronto Loading date...
World

ਆਸਟ੍ਰੇਲੀਆ ਨੇ ਵਿਦਿਆਰਥੀਆਂ ਅਤੇ ਯਾਤਰੀਆਂ ਲਈ ‘ਵੀਜ਼ਾ ਫੀਸ ਰੀਫੰਡ’ ਦੀ ਕੀਤੀ ਘੋਸ਼ਣਾ

ਆਸਟ੍ਰੇਲੀਆ ਨੇ ਵਿਦਿਆਰਥੀਆਂ ਅਤੇ ਯਾਤਰੀਆਂ ਲਈ ‘ਵੀਜ਼ਾ ਫੀਸ ਰੀਫੰਡ’ ਦੀ ਕੀਤੀ ਘੋਸ਼ਣਾ
Share this post via:

ਆਸ੍ਰਟੇਲੀਆ ‘ਚ ਪੜ੍ਹਨ ਤੇ ਘੁੰਮਣ ਦੇ ਚਾਹਵਾਨ ਲੋਕਾਂ ਲਈ ਖੁਸਖਬਰੀ ਹੈ। 19 ਜਨਵਰੀ ਤੋਂ ਆਸਟ੍ਰੇਲੀਆ ‘ਚ ਦਾਖਲ ਹੋਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਛੁੱਟੀਆਂ ਮਨਾਉਣ ਵਾਲਿਆਂ ਨੂੰ ਵੀਜ਼ਾ ਅਰਜ਼ੀ ਫੀਸ ਮੁਆਫ ਕਰ ਦਿੱਤੀ ਜਾਵੇਗੀ ਤਾਂ ਕਿ ਵੱਧ ਤੋ ਵੱਧ ਸੈਲਾਨੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

19 ਜਨਵਰੀ ਤੋਂ ਅੰਤਰਰਾਸ਼ਟਰੀ ਵਿਿਦਆਰਥੀਆਂ ਲਈ 8 ਹਫ਼ਤਿਆਂ ਲਈ ਤੇ ਛੁੱਟੀਆਂ ਮਨਾਉਣ ਵਾਲਿਆਂ ਲਈ 12 ਹਫ਼ਤਿਆਂ ਲਈ ਵੀਜ਼ਾ ਫੀਸ ਮੁਆਫ਼ ਕਰ ਦਿੱਤੀ ਜਾਵੇਗੀ।ਪ੍ਰਧਾਨ ਮੰਤਰੀ ਮੌਰੀਸਨ ਨੇ ਕਿਹਾ ਕਿ ਇਹ ਘੋਸ਼ਣਾ ਦੇਸ਼ ‘ਚ ਓਮੀਕਰੋਨ ਵੇਰੀਐਂਟ ਕਾਰਨ ਕਰਮਚਾਰੀਆਂ ਦੀ ਕਮੀ ਨੂੰ ਪੂਰਾ ਕਰਨ ਲਈ ਕੀਤੀ ਗਈ ਹੈ।ਵਿਦੇਸ਼ੀਆਂ ਨੂੰ ਦਾਖਲੇ ਤੋਂ ਰੋਕਣ ਦੇ 2 ਸਾਲਾਂ ਬਾਅਦ, ਓਮਾਈਕਰੋਨ ਵਾਧੇ ਦੇ ਬਾਵਜੂਦ, ਬਹੁਤ ਹੀ ਸਾਰੇ ਵੀਜ਼ਾ ਧਾਰਕਾਂ ਲਈ ਆਸਟਰੇਲੀਆ ਦੀ ਸਰਹੱਦ ਮੁੜ ਖੁੱਲ੍ਹ ਗਈ।