GTA News Media

Top Info Bar
22.1°C Toronto Loading date...
World

ਸਕਾਟਲੈਂਡ ਦੀ ਨਰਸਰੀ ‘ਚ ਬੱਚੇ ਦੀ ਹੋਈ ਮੌਤ, ਨਰਸਰੀ ਨੂੰ ਲਗਾਇਆ ਗਿਆ 8 ਲੱਖ ਪੌਂਡ ਦਾ ਜੁਰਮਾਨਾ

ਸਕਾਟਲੈਂਡ ਦੀ ਨਰਸਰੀ ‘ਚ ਬੱਚੇ ਦੀ ਹੋਈ ਮੌਤ, ਨਰਸਰੀ ਨੂੰ ਲਗਾਇਆ ਗਿਆ  8 ਲੱਖ ਪੌਂਡ ਦਾ ਜੁਰਮਾਨਾ
Share this post via:

ਸਕਾਟਲੈਂਡ ਦੇ ਸ਼ਹਿਰ ਐਡਿਨਬਰਾ ‘ਚ ਨਰਸਰੀ ਸਟਾਫ ਦੀ ਲਾਪਰਵਾਹੀ ਕਾਰਨ 10 ਮਹੀਨਿਆਂ ਦੇ ਬੱਚੇ ਦੇ ਗਲ ‘ਚ ਅੰਬ ਦਾ ਇੱਕ ਟੁਕੜਾ ਫਸਣ ਨਾਲ ਸਾਹ ਨਾ ਆਉਣ ਕਰਕੇ ਮੌਤ ਹੋਣ ਦੀ ਘਟਨਾ ਵਾਪਰੀ ਹੈ। ਇਹ ਘਟਨਾ ਫੌਕਸ ਗੋਲਡਿੰਗ ਨਾਮ ਦੇ ਬੱਚੇ ਨਾਲ ਐਡਿਨਬਰਾ ‘ਚ ਬ੍ਰਾਈਟ ਹੋਰਾਈਜ਼ਨਜ਼ ਕੋਰਸਟੋਰਫਾਈਨ ਨਰਸਰੀ ‘ਚ ਰਾਤ ਦੇ ਖਾਣੇ ਦੌਰਾਨ ਵਾਪਰੀ। ਇਸ ਲਈ ਨਰਸਰੀ ਚੇਨ ਨੂੰ 800,000 ਪੌਂਡ ਦਾ ਜੁਰਮਾਨਾ ਲਗਾਇਆ ਗਿਆ। ਸ਼ੈਰਿਫ ਅਦਾਲਤ ਮੁਤਾਬਕ ਖਾਣੇ ਦੇ ਸਮੇਂ ਫੌਕਸ ਦੇ ਕੋਲ ਬੈਠੀ ਨਰਸਰੀ ਨਰਸ ਟਾਇਲਟ ਜਾਣ ਲਈ ਕਮਰੇ ਤੋਂ ਬਾਹਰ ਚਲੀ ਗਈ ਸੀ। ਜਿਸ ਦੇ ਦੌਰਾਨ ਬੱਚੇ ਨੇ ਅੰਬ ਦਾ ਟੁਕੜਾ ਨਿਗਲ ਲਿਆ ਤੇ ਉਸਨੂੰ ਸਾਹ ਲੈਣ ਵਿੱਚ ਸਮੱਸਿਆ ਹੋਈ।

ਫੌਕਸ ਨੂੰ ਤਰੁੰਤ ਹਸਪਤਾਲ ਲਿਜਾਇਆ ਗਿਆ ਪਰ ਅਗਲੇ ਦਿਨ ਉਸਦੀ ਮੌਤ ਹੋ ਗਈ। ਜਾਂਚ ਅਧਿਕਾਰੀਆ ਨੇ ਦੱਸਿਆ ਕਿ ਉਸਨੇ 3 ਸੈਂਟੀਮੀਟਰ * 2.2 ਸੈਂਟੀਮੀਟਰ * 1.5 ਸੈਂਟੀਮੀਟਰ ਦਾ ਅੰਬ ਦਾ ਟੁਕੜਾ ਅੰਦਰ ਲੰਘਾ ਲਿਆ ਸੀ। ਇਸ ਨਰਸਰੀ ‘ਚ ਕਰਮਚਾਰੀਆਂ ਨੂੰ ਭੋਜਨ ਦੇ ਸਮੇਂ ਦੌਰਾਨ ਢੁਕਵੀਂਆਂ ਹਦਾਇਤਾਂ ਤੇ ਨਿਗਰਾਨੀ ਪ੍ਰਦਾਨ ਕਰਨ ‘ਚ ਅਸਫਲ ਰਹਿਣ ਲਈ ਦੋਸ਼ੀ ਮੰਨਿਆ ਗਿਆ।