GTA News Media

Top Info Bar
22.1°C Toronto Loading date...
Punjab

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਰਵਿੰਦ ਕੇਜਰੀਵਾਲ ਹੋਏ ਟਵੀਟੋ-ਟਵੀਟੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਰਵਿੰਦ ਕੇਜਰੀਵਾਲ ਹੋਏ ਟਵੀਟੋ-ਟਵੀਟੀ
Share this post via:

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਈ.ਡੀ. ਦੀ ਹੋਈ ਰੇਡ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਇਸ ਮਸਲੇ ‘ਤੇ ਕਾਂਗਰਸੀ ਆਗੂਆਂ ਨੂੰ ਆੜੇ ਹੱਥੀਂ ਲਿਆ ਜਾ ਰਿਹਾ ਹੈ। ਬਿਆਨਬਾਜੀਆਂ ਦੀ ਇਸ ਸਿਆਸਤ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਿੱਛੇ ਨਹੀਂ ਰਹੇ। ਅਰਵਿੰਦ ਕੇਜਰੀਵਾਲ ਵੱਲੋਂ ਚਰਨਜੀਤ ਸਿੰਘ ਚੰਨੀ ‘ਤੇ ਗੰਭੀਰ ਦੋਸ਼ ਲਾਏ ਗਏ ਹਨ।

ਕੇਜਰੀਵਾਲ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਕੋਈ ਆਮ ਆਦਮੀ ਨਹੀਂ ਬਲਕਿ ਬੇਈਮਾਨ ਆਦਮੀ ਹੈ। ਪਿਛਲੇ ਦਿਨੀਂ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਦੇ ਘਰ ਈ.ਡੀ. ਵੱਲੋਂ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ 6 ਕਰੋੜ ਦੇ ਕਰੀਬ ਨਕਦੀ ਬਰਾਮਦ ਕੀਤੀ ਗਈ ਸੀ। ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਚਰਨਜੀਤ ਸਿੰਘ ਚੰਨੀ ਨੂੰ ਘੇਰ ਰਹੀਆਂ ਹਨ। ਅਰਵਿੰਦ ਕੇਜਰੀਵਾਲ ਵੱਲੋਂ ਵੀ ਟਵੀਟਰ ਰਾਹੀਂ ਦੋਸ਼ ਲਾਏ ਗਏ ਹਨ। ਉਨ੍ਹਾਂ ਟਵੀਟ ਕਰਦਿਆਂ ਲਿਿਖਆ ਕਿ ਚੰਨੀ ਆਮ ਆਦਮੀ ਨਹੀਂ ਬੇਈਮਾਨ ਆਦਮੀ ਹੈ।

ਇਸੇ ਤਰ੍ਹਾਂ ਇੱਕ ਹੋਰ ਟਵੀਟ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਨੇ ਛਾਪੇ ਮੇਰੇ ਰਿਸ਼ਤੇਦਾਰਾਂ ‘ਤੇ ਨਹੀਂ ਬਲਕਿ ਮੇਰੇ ਖੁਦ ‘ਤੇ ਮਾਰੇ ਸੀ ਮੌਜੂਦਾ ਮੁੱਖ ਮੰਤਰੀ ‘ਤੇ।ਉਨ੍ਹਾਂ ਨੂੰ ਮੇਰੇ ਘਰ ਤੋਂ ਸਿਰਫ 10 ਮਫਲਰ ਮਿਲੇ ਸੀ।ਤੁਹਾਡੇ ਵਾਂਗ ਇੰਨੀ ਨਕਦੀ ਜਾਂ ਇੰਨੀਆਂ ਗੱਡੀਆਂ ਨਹੀਂ ਮਿਲੀਆਂ ਸਨ।ਤੁਸੀਂ ਤਾਂ 111 ਦਿਨਾਂ ਵਿੱਚ ਹੀ ਕਮਾਲ ਕਰ ਦਿੱਤੀ।

ਦਰਅਸਲ ਇਹ ਟਵੀਟ ਅਰਵਿੰਦ ਕੇਜਰੀਵਾਲ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਟਵੀਟ ਦੇ ਜਵਾਬ ਵਜੋਂ ਕੀਤਾ ਗਿਆ ਹੈ। ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਦਿਆਂ ਲਿਿਖਆ ਸੀ ਕਿ ਜਦੋਂ ਤੁਹਾਡੇ ਰਿਸ਼ਤੇਦਾਰਾਂ ‘ਤੇ ਛਾਪੇਮਾਰੀ ਹੋਈ ਸੀ ਤਾਂ ਉਸ ਸਮੇਂ ਤੁਸੀਂ ਚੀਖ ਕਿਉਂ ਪਏ ਸੀ?

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਵੱਲੋਂ ਵੀ ਚਰਨਜੀਤ ਸਿੰਘ ਚੰਨੀ ‘ਤੇ ਸ਼ਬਦੀ ਹਮਲੇ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਜੇਕਰ 111 ਦਿਨਾਂ ‘ਚ ਇੰਨੀ ਕਮਾਈ ਕੀਤੀ ਹੈ ਤਾਂ ਜੇਕਰ ਪੰਜ ਸਾਲ ਲਈ ਮੁੱਖ ਮੰਤਰੀ ਹੁੰਦੇ ਤਾਂ ਕਿੰਨੇ ਰੁਪਏ ਦੀ ਕਮਾਈ ਕਰਦੇ।