ਭਾਰਤੀਆਂ ਦੀ ਅਮਰੀਕਾ ਤਸਕਰੀ ਕਰਨ ਵਾਲੇ ਵਿਅਕਤੀ ‘ਤੇ ਦੋਸ਼, ਕੈਨੇਡਾ ਸਰਹੱਦ ਨੇੜੇ -35 ਡਿਗਰੀ ਸੈਲਸੀਅਸ ਤਾਪਮਾਨ ‘ਚ ਬੱਚੇ ਸਮੇਤ 4 ਹੋਰ ਲੋਕਾਂ ਦੀ ਮੌਤ
Steve Shand, 47, was caught just south of the border on Wednesday while driving two undocumented Indian citizens, according to the US attorney’s office in Minnesota.
Soon after, US border patrol authorities encountered five more Indians on foot, one of whom was carrying a rucksack belonging to a family of four who had become separated from the group while attempting to cross the border.
They notified Canadian authorities, who discovered the victims – a man, a woman, a teenage boy, and a baby – roughly 40 feet (12 metres) from the Minnesota border. The first signs suggest that they died as a result of exposure to the cold.
“These victims faced not only the cold, but also wide fields, big snowdrifts, and utter darkness,” Assistant Commissioner Jane MacLatchy of the Royal Canadian Mounted Police told a televised news conference in Winnipeg, Manitoba.
She reported that the temperature had dropped to negative 35 C (minus 31 F) due to the wind chill.
The four victims have been provisionally recognised as the missing Indian family, according to the US attorney’s office.
The five Indian nationals said that they had crossed the border expecting to be picked up and that they had been walking for almost 11 hours.
Shand has been charged with people smuggling on one count. On January 24, he is scheduled to appear in court again. Reuters
ਮਿਨੀਸੋਟਾ ਸਰਹੱਦ ਦੇ ਨੇੜੇ ਕੈਨੇਡਾ ਵਿੱਚ ਇੱਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਤੋੰ ਬਾਅਦ , ਅਮਰੀਕੀ ਅਧਿਕਾਰੀਆਂ ਨੇ ਵੀਰਵਾਰ ਨੂੰ ਇੱਕ ਵਿਅਕਤੀ ਤੇ ਕੈਨੇਡਾ ਤੋਂ ਭਾਰਤੀ ਨਾਗਰਿਕਾਂ ਦੀ ਮਨੁੱਖੀ ਤਸਕਰੀ ਕਰਨ ਦਾ ਦੋਸ਼ ਲਗਾਇਆ ਹੈ।
ਮਿਨੀਸੋਟਾ ਵਿਚ ਅਮਰੀਕੀ ਅਟਾਰਨੀ ਦੇ ਦਫਤਰ ਨੇ ਕਿਹਾ ਕਿ 47 ਸਾਲਾ ਸਟੀਵ ਸ਼ੈਂਡ ਨੂੰ ਬੁੱਧਵਾਰ ਨੂੰ ਸਰਹੱਦ ਦੇ ਬਿਲਕੁਲ ਦੱਖਣ ਵਿਚ ਦੋ ਭਾਰਤੀ ਨਾਗਰਿਕਾਂ ਨਾਲ ਗੱਡੀ ਚਲਾਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ।
ਅਮਰੀਕੀ ਸਰਹੱਦੀ ਗਸ਼ਤੀ ਏਜੰਟ ਜਲਦੀ ਹੀ ਪੰਜ ਹੋਰ ਭਾਰਤੀਆਂ ਦੇ ਪੈਦਲ ਯਾਤਰਾ ਬਾਰੇ ਸੂਚਿਤ ਕੀਤਾ, ਜਿਨ੍ਹਾਂ ਤੋਂ ਪਤਾ ਲੱਗਾ ਕਿ ਚਾਰ ਜਣੇ ਹੋਰ ਉਨ੍ਹਾਂ ਨਾਲੋਂ ਵਿੱਛੜ ਗਏ ਜਦੋ ਉਹ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਉਹਨਾਂ ਨੇ ਕੈਨੇਡੀਅਨ ਪੁਲਿਸ ਨੂੰ ਸੁਚੇਤ ਕੀਤਾ ਜਿਸ ਨੇ ਪੀੜਤਾਂ – ਇੱਕ ਆਦਮੀ, ਇੱਕ ਔਰਤ, ਇੱਕ ਕਿਸ਼ੋਰ ਲੜਕਾ ਅਤੇ ਇੱਕ ਬੱਚਾ – ਮਿਨੇਸੋਟਾ ਦੇ ਨਾਲ ਸਰਹੱਦ ਤੋਂ ਲਗਭਗ 40 ਫੁੱਟ (12 ਮੀਟਰ) ਦੀ ਦੂਰੀ ‘ਤੇ ਪਾਇਆ। ਪਹਿਲੇ ਸੰਕੇਤ ਇਹ ਹਨ ਕਿ ਉਨ੍ਹਾਂ ਦੀ ਮੌਤ ਠੰਡ ਦੇ ਸੰਪਰਕ ਵਿੱਚ ਆਉਣ ਨਾਲ ਹੋਈ ਹੈ।
ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਅਸਿਸਟੈਂਟ ਕਮਿਸ਼ਨਰ ਜੇਨ ਮੈਕਲੈਚੀ ਨੇ ਮੈਨੀਟੋਬਾ ਦੇ ਵਿਨੀਪੈਗ ਵਿੱਚ ਇੱਕ ਟੈਲੀਵਿਜ਼ਨ ਨਿਊਜ਼ ਕਾਨਫਰੰਸ ‘ਚ ਦੱਸਿਆ, “ਇਨ੍ਹਾਂ ਪੀੜਤਾਂ ਨੇ ਨਾ ਸਿਰਫ਼ ਠੰਡੇ ਮੌਸਮ ਦਾ ਸਾਹਮਣਾ ਕੀਤਾ, ਸਗੋਂ ਬੇਅੰਤ ਖੇਤਾਂ, ਭਾਰੀ ਬਰਫ਼ਬਾਰੀ ਅਤੇ ਪੂਰੇ ਹਨੇਰੇ ਦਾ ਵੀ ਸਾਹਮਣਾ ਕੀਤਾ।”
ਉਸ ਨੇ ਕਿਹਾ ਕਿ ਹਵਾ ਦੀ ਠੰਢ ਨੇ ਤਾਪਮਾਨ ਨੂੰ ਮਾਈਨਸ 35 ਡਿਗਰੀ ਸੈਲਸੀਅਸ (ਮਾਈਨਸ 31 ਫਾਰੇਨਹਾਇਟ) ਤੱਕ ਪਹੁੰਚਾਇਆ ਸੀ।
ਅਮਰੀਕੀ ਅਟਾਰਨੀ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਚਾਰ ਪੀੜਤਾਂ ਦੀ ਪਛਾਣ ਲਾਪਤਾ ਭਾਰਤੀ ਪਰਿਵਾਰ ਵਜੋਂ ਹੋਈ ਹੈ।
ਪੰਜ ਭਾਰਤੀ ਨਾਗਰਿਕਾਂ ਨੇ ਦੱਸਿਆ ਕਿ ਉਹ 11 ਘੰਟਿਆਂ ਤੋਂ ਵੱਧ ਸਮੇਂ ਤੋਂ ਘੁੰਮ ਰਹੇ ਸਨ।
ਸ਼ਾਂਡ ‘ਤੇ ਮਨੁੱਖੀ ਤਸਕਰੀ ਦੇ ਇਕ ਮਾਮਲੇ ਵਿਚ ਦੋਸ਼ ਲਗਾਇਆ ਗਿਆ ਹੈ। ਉਸ ਨੂੰ 24 ਜਨਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।