ਮਾਰਖਮ ਵਿੱਚ ਅਫਸਰ ਦੀ ਸ਼ਮੂਲੀਅਤ ਵਾਲੀ ਗੋਲੀਬਾਰੀ ਵਿੱਚ ਵਿਅਕਤੀ ਦੀ ਮੌਤ ਤੋਂ ਬਾਅਦ SIU ਵੱਲੋਂ ਜਾਂਚ ਜਾਰੀ
A man was killed in a police-involved shooting in Markham on Friday night, prompting an investigation by the province’s police watchdog.
At around 9:15 p.m., a York Regional Police officer went to a shopping mall near Fairburn Drive and Highway 7 to investigate a suspicious person, according to York Regional Police.
A man had an altercation with the officer and was shot as a result.
According to authorities, the man was taken to the hospital but died as a result of his injuries.
At the scene, a lady was arrested for firearms-related offences.
ਸ਼ੁੱਕਰਵਾਰ ਰਾਤ ਨੂੰ ਮਾਰਖਮ ਵਿੱਚ ਇੱਕ ਅਧਿਕਾਰੀ ਵੱਲੋਂ ਕੀਤੀ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਸੂਬੇ ਦਾ ਪੁਲਿਸ ਵਾਚਡੌਗ ਜਾਂਚ ਕਰ ਰਿਹਾ ਹੈ।
ਯੌਰਕ ਰੀਜਨਲ ਪੁਲਿਸ ਦੇ ਅਨੁਸਾਰ, ਇੱਕ ਅਧਿਕਾਰੀ ਇੱਕ ਸ਼ੱਕੀ ਵਿਅਕਤੀ ਦੀ ਜਾਂਚ ਕਰਨ ਲਈ ਫੇਅਰਬਰਨ ਡਰਾਈਵ ਅਤੇ ਹਾਈਵੇਅ 7 ਦੇ ਇੱਕ ਸ਼ਾਪਿੰਗ ਪਲਾਜ਼ਾ ਵਿੱਚ ਰਾਤ 9:15 ਵਜੇ ਦੇ ਕਰੀਬ ਗਿਆ।
ਪੁਲਿਸ ਨੇ ਕਿਹਾ ਕਿ ਇੱਕ ਆਦਮੀ ਅਤੇ ਅਧਿਕਾਰੀ ਵਿਚਕਾਰ ਕਹਾ- ਸੁਨੀ ਹੋਈ ਅਤੇ ਉਸ ਵਿਅਕਤੀ ਨੂੰ ਬਾਅਦ ਵਿੱਚ ਗੋਲੀ ਮਾਰ ਦਿੱਤੀ ਗਈ।
ਪੁਲਿਸ ਨੇ ਦੱਸਿਆ ਕਿ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ।
ਮੌਕੇ ‘ਤੇ ਇਕ ਔਰਤ ਨੂੰ ਹਥਿਆਰਾਂ ਨਾਲ ਸਬੰਧਤ ਅਪਰਾਧਾਂ ਲਈ ਗ੍ਰਿਫਤਾਰ ਕੀਤਾ ਗਿਆ।