ਸਕੇ ਭਰਾ ਨੂੰ ਚਾਕੂ ਮਾਰ ਕਤਲ ਕਰਨ ਦੇ ਦੋਸ਼ ਹੇਠ ਸੰਦੀਪ ਜੱਸਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ
Cambridge, Ontario (Kultaran Singh Padhiana)-Sandeep Kumar Jassal, 30, sentenced to life in prison on September 16, 2020 for stabbing his brother Ajay Kumar Jassal to death 97 times, will not get parole for 10 years. After completion of the sentence, the accused will be deported to India. The two brothers came to Canada as international students. Ajay Kumar’s four friends were also present at the time of the murder. Sandeep Jassal had pleaded guilty in the case last Thursday. Ajay Kumar and Sandeep Jasal were students of Canestoga College and both brothers came to Canada from India to build a better future.
ਕੈਂਬਰਿਜ,ਉਨਟਾਰੀਓ (ਕੁਲਤਰਣ ਸਿੰਘ ਪਧਿਆਣਾ)-16 ਸਤੰਬਰ 2020 ਨੂੰ ਆਪਣੇ ਸਕੇ ਭਰਾ ਅਜੈ ਕੁਮਾਰ ਜੱਸਲ ਦਾ 97 ਵਾਰ ਚਾਕੂ ਮਾਰ ਕਤਲ ਕਰਨ ਦੇ ਦੋਸ਼ ਹੇਠ ਸੰਦੀਪ ਕੁਮਾਰ ਜੱਸਲ(30) ਨੂੰ ਅਦਾਲਤ ਨੇ ਦਿੱਤੀ ਉਮਰ ਕੈਦ ਦੀ ਸਜ਼ਾ ,10 ਸਾਲ ਤੱਕ ਨਹੀ ਮਿਲੇਗੀ ਪੈਰੋਲ। ਸਜ਼ਾ ਮੁੱਕਣ ਤੋਂ ਬਾਅਦ ਦੋਸ਼ੀ ਨੂੰ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਦੋਵੇ ਭਰਾ ਅੰਤਰ-ਰਾਸ਼ਟਰੀ ਵਿਦਿਆਰਥੀ ਵਜੋ ਕੈਨੇਡਾ ਆਏ ਸਨ। ਕਤਲ ਦੇ ਸਮੇਂ ਅਜੈ ਕੁਮਾਰ ਦੇ ਚਾਰ ਦੋਸਤ ਵੀ ਉੱਥੇ ਮੌਜੂਦ ਸਨ। ਲੰਘੇ ਵੀਰਵਾਰ ਇਸ ਮਾਮਲੇ ਚ ਸੰਦੀਪ ਜੱਸਲ ਨੇ ਅਦਾਲਤ ਚ ਆਪਣਾ ਜੁਰਮ ਕਬੂਲ ਕਰ ਲਿਆ ਸੀ । ਅਜੈ ਕੁਮਾਰ ਅਤੇ ਸੰਦੀਪ ਜੱਸਲ ਕੈਨੇਸਟੋਗਾ ਕਾਲਜ਼ ਦੇ ਵਿਦਿਆਰਥੀ ਸਨ ਤੇ ਦੋਵੇਂ ਭਰਾ ਇੱਕ ਚੰਗਾ ਭਵਿੱਖ ਬਣਾਉਣ ਲਈ ਭਾਰਤ ਤੋਂ ਕੈਨੇਡਾ ਆਏ ਸਨ।