ਸੰਯੁਕਤ ਸਮਾਜ ਮੋਰਚਾ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਠ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਪਾਰਟੀ ਨੇ ਬਠਿੰਡਾ ਦਿਹਾਤੀ ਤੋਂ ਚਮਕੌਰ ਸਿੰਘ, ਬੰਗਾ ਤੋਂ ਰਾਜ ਕੁਮਾਰ ਮਹਿਲ ਖੁਰਦ, ਚੱਬੇਵਾਲ ਤੋਂ ਰਸ਼ਪਾਲ ਸਿੰਘ ਰਾਜੂ, ਫਗਵਾੜਾ ਤੋਂ ਖੁਸ਼ੀ ਰਾਮ ਆਈਏਐਸ (ਸੇਵਾਮੁਕਤ), ਗੜ੍ਹਸ਼ੰਕਰ ਤੋਂ ਡਾ: ਜੰਗ ਬਹਾਦਰ ਸਿੰਘ ਰਾਏ, ਮੁਕੇਰੀਆਂ ਤੋਂ ਜਸਵੰਤ ਸਿੰਘ ਰੰਧਾਵਾ, ਭਦੌੜ ਤੋਂ ਗੋਰਾ ਸਿੰਘ ਅਤੇ ਜਗਰਾਉਂ ਤੋਂ ਕੁਲਦੀਪ ਸਿੰਘ ਡੱਲਾ ਨੂੰ ਉਮੀਦਵਾਰ ਬਣਾਇਆ ਹੈ।
ਇਸ ਤੋਂ ਇਲਾਵਾ ਐੱਸਐੱਸਐੱਮ ਨੇ ਪਹਿਲਾਂ ਮੈਦਾਨ ਵਿੱਚ ਉਤਾਰੇ ਗਏ ਦੋ ਉਮੀਦਵਾਰਾਂ- ਰਾਜਪੁਰਾ ਤੋਂ ਹਰਵਿੰਦਰ ਸਿੰਘ ਹਰਪਾਲਪੁਰ ਅਤੇ ਕਾਦੀਆਂ ਤੋਂ ਬਲਰਾਜ ਸਿੰਘ ਠਾਕੁਰ ਦੀ ਉਮੀਦਵਾਰੀ ਵਾਪਸ ਲੈ ਲਈ ਹੈ। ਐਸਐਸਐਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਫੈਸਲਾ ਜਨਤਾ ਦੇ ਸੁਝਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ।