ਰੀਜ਼ਨਲ ਕੌਂਸਲਰ ਬਰੈਂਪਟਨ ਗੁਰਪ੍ਰੀਤ ਸਿੰਘ ਢਿਲੋਂ ਨੇ ਕਮਿਊਨਿਟੀ ਲਈ ਕੀਤੇ ਕਾਰਜਾਂ ਦਾ ਵੇਰਵਾ ਕੀਤਾ ਸਾਂਝਾ
ਰੀਜ਼ਨਲ ਕੌਂਸਲਰ ਬਰੈਂਪਟਨ ਗੁਰਪ੍ਰੀਤ ਸਿੰਘ ਢਿਲੋਂ ਨੇ ਆਪਣੇ ਟਵਿੱਟਰ ਹੈਂਡਲ ‘ਤੇ 2019 ਤੋਂ ਲੈ ਕੇ 2021 ਦੌਰਾਨ ਕਮਿਊਨਿਟੀ ਲਈ ਕੀਤੇ ਕਾਰਜਾਂ ਦਾ ਵੇਰਵਾ ਸਾਂਝਾ ਕੀਤਾ ਹੈ। ਉਨ੍ਹਾਂ ਲਿਿਖਆ,” ਕਮਿਉਨਿਟੀ ਦੀ ਬੇਨਤੀ ਅਨੁਸਾਰ ਮੈਂ ਇਹ ਪੋਸਟ ਪੰਜਾਬੀ ਭਾਸ਼ਾ ਵਿੱਚ ਸ਼ੇਅਰ ਕਰ ਰਿਹਾ ਹਾਂ। ਹਮੇਸ਼ਾ ਦੀ ਤਰ੍ਹਾਂ, ਜੇਕਰ ਮੈਂ ਤੁਹਾਡੀ ਕਿਸੇ ਕਿਸਮ ਦੀ ਮਦਦ ਕਰ ਸਕਦਾ ਹਾਂ ਤਾਂ ਕਿਰਪਾ ਕਰਕੇ ਮੇਰੇ ਨਾਲ ਸੰਪਰਕ ਕਰੋ।”
ਸਫ਼ਲ ਨਤੀਜ਼ੇ (2019)
- 0% ਸ਼ਹਿਰੀ ਟੈਕਸ ਵਾਧੇ ਨੂੰ ਪ੍ਰਵਾਨਗੀ
- ਸੀਨੀਅਰ ਵਾਸੀਆਂ ਲਈ $0 ਤੇ ਬੱਸ ਪਾਸ ਸੁਵਿਧਾ ਮਤਾ ਲਿਆਂਦਾ ਤੇ ਪਾਸ ਕਰਵਾਇਆ (2022 ਤੋਂ ਸ਼ੁਰੂਆਤ)
- ਕਵੀਨ ਸਟਰੀਟ ਤੋਂ ਯੌਰਕ ਯੂਨੀਵਰਸਿਟੀ ਤੱਕ ਦੇ ਤੇਜ਼ ਤੇ ਲਗਾਤਾਰ ਬੱਸਾਂ ਦੀ ਆਵਾਜਾਈ ਲਈ ਅਤੇ ਡਾਊਨਟਾਊਨ ਲਈ ਮੁੜ ਤੋਂ ਐਲ.ਆਰ.ਟੀ ਯੋਜਨਾ ਲਿਆਉਣ ਲਈ ਮਤਾ ਲਿਆਂਦਾ ਤੇ ਪਾਸ ਕਰਵਾਇਆ
- ਵਿਭਿੰਨਤਾ ਅਤੇ ਸੰਮਲਿਤ ਆਡਿਟ ਲਈ ਮਤਾ ਲਿਆਂਦਾ ਤੇ ਪਾਸ ਕਰਵਾਇਆ
- ਗੋਰ ਮੈਡੋਜ਼ ਖੇਡ ਸਹੂਲਤਾਂ ਦੇ ਫੇਜ਼ 3 ਨੂੰ ਪ੍ਰਵਾਨਗੀ
- ਪੀਲ ਪੁਲਿਸ ਦੇ ਲਈ 55 ਨਵੇਂ ਅਫ਼ਸਰਾਂ ਦੀ ਭਰਤੀ ਨੂੰ ਪ੍ਰਵਾਨਗੀ।
- ਭੰਗ ਦੀ ਪ੍ਰਚੂਨ ਵਿਕਰੀ ਦੇ ਵਿਰੁੱਧ ਚ ਵੋਟ ਉਸਦੇ ਉਲਟ ਵਕਾਲਤ
- ਗੁਰੂ ਨਾਨਕ ਦੇਵ ਜੀ ਦੇ ਨਾਮ ਉਪਰ ਸੜਕ ਦਾ ਨਾਮ ਰੱਖਣ ਲਈ ਮਤਾ ਲਿਆਂਦਾ ਤੇ ਪਾਸ ਕਰਵਾਇਆ
- ਵਾਰਡ 9 ਅਤੇ 10 ਦੇ ਪਾਰਕ ਅਤੇ ਖੇਡ ਮੈਦਾਨ ਦੇ ਸੁਧਾਰ ਲਈ $1.5 ਮਿਲੀਅਨ ਦੀ ਮਨਜੂਰੀ
- ਕਾਮਾਗਾਟਾ ਮਾਰੂ ਦੇ ਨਾਮ ਤੇ ਪਾਰਕ ਦਾ ਨਾਮ ਰੱਖਣ ਸੰਬੰਧੀ ਮਤਾ ਲਿਆਂਦਾ ਤੇ ਪਾਸ ਕਰਵਾਇਆ
- ਕ੍ਰਿਸਚਨ ਵਿਰਾਸਤ ਮਹੀਨੇ ਨੂੰ ਮਨਾਉਣ ਲਈ ਮਤਾ ਲਿਆਂਦਾ ਤੇ ਪਾਸ ਕਰਵਾਇਆ
- ਟਰੱਕ ਸੁਰੱਖਿਆ ਟਾਊਨ ਹਾਲ ਦੀ ਮੇਜ਼ਬਾਨੀ $11.2 ਮਿਲੀਅਨ ਦੇ ਕਰਜ਼ ਅਦਾਇਗੀ ਅਤੇ $8.8 ਮਿਲੀਅਨ ਨੂੰ ਰਾਖਵੇਂ ਫੰਡ ਚ ਪਾਉਣ ਦੀ ਮਨਜੂਰੀ
- ਕਿਊਬੈਕ ਬਿੱਲ 21 ਦੇ ਲਈ ਨਿੰਦਾ ਪ੍ਸਤਾਵ ਦੇ ਖਿਲਾਫ ਮਤਾ ਲਿਆਂਦਾ ਤੇ ਪਾਸ ਕਰਵਾਇਆ (ਧਾਰਮਿਕ ਵਿਸ਼ਵਾਸ਼ ਦੇ ਚਿੰਨਾਂ ਤੇ ਰੋਕ ਜਿਸ ਨਾਲ ਹਿੰਦੂ, ਸਿੱਖ, ਇਸਾਈ, ਮੁਸਲਿਮ ਅਤੇ ਯਹੂਦੀ ਧਾਰਮਿਕ ਲੋਕਾਂ ਦੇ ਅਕੀਦਿਆਂ ਨੂੰ ਸੱਟ)
ਸਫ਼ਲ ਨਤੀਜ਼ੇ (2020)
- 0% ਸ਼ਹਿਰੀ ਟੈਕਸ ਵਾਧੇ ਨੂੰ ਪ੍ਰਵਾਨਗੀ
- ਸ਼ਹਿਰ ਦੇ ਇੱਕੋ ਇਕ ਕੌਂਸਲਰ ਜਿਸਨੇ ਬਾਰਸ਼, ਤੂਫ਼ਾਨ ਦੇ ਪਾਣੀ ਤੇ ਚਾਰਜ਼/ ਟੈਕਸ ਦੇ ਵਿਰੋਧ ਚ’ ਵੋਟ ਕੀਤੀ
- ਬੈਸਮੈਂਟ ਨਵੀਨੀਕਰਣ ਲੋਨ ਪ੍ਰੋਗਰਾਮ ਨੂੰ ਲਾਗੂ ਕਰਨ ਸੰਬੰਧੀ ਮਤਾ ਲਿਆਂਦਾ ਤੇ ਪਾਸ ਕਰਵਾਇਆ
- ਵਾਰਡ ਨੰਬਰ 9 ਵਿੱਚ 89 ਕਿਫ਼ਾਇਤੀ ਘਰੈਲੂ ਇਕਾਈਆਂ ਦੀ ਉਸਾਰੀ ਨੂੰ ਪ੍ਰਵਾਨਗੀ ਲਈ ਮਤਾ ਲਿਆਂਦਾ ਤੇ ਪਾਸ ਕਰਵਾਇਆ
- ਦੂਜੇ ਯੂਨਿਟ ਦੀ ਰਜਿਸਟਰੇਸ਼ਨ ਨੂੰ ਸੁਚਾਰੂ ਕਰਨ ਲਈ ਪਾਰਕਿੰਗ ਦੀ ਜ਼ਰੂਰਤ ਵਾਲੀ ਸ਼ਰਤ ਨੂੰ ਖ਼ਤਮ ਕਰਨ ਲਈ ਮਤਾ ਲਿਆਂਦਾ ਤੇ ਪਾਸ ਕਰਵਾਇਆ
- ਵਾਰਡ ਨੰਬਰ 10 ਦੀ ਆਵਾਜਾਈ ਲਈ $128 ਮਿਲੀਅਨ ਦੀ ਸੁਵਿਧਾ ਨੂੰ ਮਨਜੂਰੀ
- ਵਿਭਿੰਨਤਾ ਅਤੇ ਬਰਾਬਰਤਾ ਦਫ਼ਤਰ ਦੀ ਸਥਾਪਤੀ
- ਕੋਵਿਡ-19 ਸੀਨੀਅਰ ਟਾਸਕ ਫੋਰਸ ਦੀ ਪ੍ਰਧਾਨਗੀ
- ਟੈਕਸੀ ਡਰਾਈਵਰਾਂ ਲਈ ਕੋਵਿਡ-19 ਰਾਹਤ ਸੰਬੰਧੀ ਮਤਾ ਲਿਆਂਦਾ ਤੇ ਪਾਸ ਕਰਵਾਇਆ
- ਭਾਸ਼ਾਈ ਤੇ ਭਾਈਚਾਰੇ ਅਧਾਰਿਤ ਸੰਚਾਰ ਸੰਸਥਾਵਾਂ ਨੂੰ ਫੰਡਿੰਗ ਸੰਬੰਧੀ ਮਤਾ ਲਿਆਂਦਾ ਤੇ ਪਾਸ ਕਰਵਾਇਆ
- ਪੀਅਰਸਨ ਹਵਾਈ ਅੱਡੇ ਦੇ ਟੈਕਸੀ ਅਤੇ ਲੀਮੋ ਡਰਾਈਵਰਾਂ ਦੇ ਫ਼ੀਸ ਵਾਧੇ ਦੇ ਵਿਰੋਧ ਚ ਸਮਰਥਨ ਲਈ ਵਕਾਲਤੀ ਮਤਾ ਲਿਆਂਦਾ ਤੇ ਪਾਸ ਕਰਵਾਇਆ
- ਹਵਾਈ ਅੱਡੇ ਨੂੰ ਏਅਰਪੋਰਟ ਰੋਡ ਜ਼ੂਮ ਸਿੱਧੀ ਬੱਸ ਸੇਵਾ ਨੂੰ ਪ੍ਰਵਾਨਗੀ (ਸ਼ੁਰੂਆਤ 2022)
- ਭਾਰਤ ਦੇ ਕਿਸਾਨੀ ਬਿੱਲਾਂ ਨਾਲ ਪ੍ਰਭਾਵਿਤ ਸ਼ਹਿਰ ਵਾਸੀਆਂ ਨਾਲ ਕੌਂਸਲ ਦੀ ਏਕਤਾ ਵਿਖਾਉਂਦਾ ਮਤਾ ਲਿਆਂਦਾ ਤੇ ਪਾਸ ਕਰਵਾਇਆ
- ਸੂਬੇ ਦੇ ਨਵੇਂ ਨਿਯਮਾਂ ਵਿਰੁੱਧ ਆਵਾਜ਼ ਉਠਾ ਰਹੇ ਡੰਪ ਟਰੱਕ ਉਪਰੇਟਰਜ਼ ਦੇ ਹੱਕ ਚ ਮਤਾ ਲਿਆਂਦਾ ਤੇ ਪਾਸ ਕਰਵਾਇਆ
ਸਫ਼ਲ ਨਤੀਜ਼ੇ (2021)
- 0% ਸ਼ਹਿਰੀ ਟੈਕਸ ਵਾਧੇ ਨੂੰ ਪ੍ਰਵਾਨਗੀ
- ਵਾਰਡ ਨੰਬਰ 9 ਅਤੇ 10 ਵਿੱਚ ਪੀਲ ਪੁਲਿਸ ਸੈਟੇਲਾਈਟ ਸਟੇਸ਼ਨ ਲਈ ਮਤਾ ਲਿਆਂਦਾ ਤੇ ਪਾਸ ਕਰਵਾਇਆ (summer) 2022
- ਸ਼ਹਿਰ ਦੁਆਰਾ ਅਧਿਕਾਰਤ ਤੌਰ ਤੇ ਆਟੋ ਬੀਮੇ ਦੀ ਦਰ ਘਟਾਉਣ ਸੰਬੰਧੀ ਵਕਾਲਤੀ ਮੁਹਿੰਮਸੰਬੰਧੀ ਮਤਾ ਲਿਆਂਦਾ ਤੇ ਪਾਸ ਕਰਵਾਇਆ
- 26 ਨਵੇਂ ਪੀਲ ਪੁਲਿਸ ਅਫ਼ਸਰਾਂ ਦੀ ਭਰਤੀ ਨੂੰ ਪ੍ਰਵਾਨਗੀ
- ਪੀਲ ਮੈਮੋਰੀਅਲ ਨੂੰ ਪੂਰਨ ਸੇਵਾ ਹਸਪਤਾਲ ਵਿੱਚ ਬਦਲਾਅ ਸੰਬੰਧੀ ਸਫ਼ਲ ਵਕਾਲਤ
- ਵਾਰਡ ਨੰਬਰ 10 ਦੇ 7-ਇਲੈਵਨਜ਼ ਵਿੱਚ ਸ਼ਰਾਬ ਦੇ ਵਿਕਰੀ ਲਾਇਸੰਸ ਨੂੰ ਰੱਦ ਕਰਨ ਸੰਬੰਧੀ ਸਫ਼ਲ ਮਤਾ ਲਿਆਂਦਾ ਤੇ ਪਾਸ ਕਰਵਾਇਆ
- ਸ਼ਹਿਰ ਦੀ ਟਰੱਕ ਪਾਰਕਿੰਗ ਜ਼ਰੂਰਤ ਤੇ ਸੁਵਿਧਾ ਵਿੱਚ ਵਾਧੇ ਸੰਬੰਧੀ ਮਤਾ ਲਿਆਂਦਾ ਤੇ ਪਾਸ ਕਰਵਾਇਆ
- ਵਾਰਡ ਨੰਬਰ 9 ਅਤੇ 10 ਦੇ ਪਾਰਕਾਂ ਚ ਵੱਡੇ ਸੁਧਾਰ
- ਟਰੱਕ ਸੁਰੱਖਿਆ ਟਾਊਨ ਹਾਲ ਦੀ ਮੇਜ਼ਬਾਨੀ
- ਰਾਇਰਸਨ ਮੈਡੀਕਲ ਸਕੂਲ ਨੂੰ ਖੋਲਣ ਲਈ ਸਫ਼ਲ ਵਕਾਲਤ
- ਯੂਨੀਵਰਸਿਟੀ ਆਫ਼ ਗਲਫ਼-ਹੰਬਰ ਨੂੰ 2025 ਤੱਕ ਬਰੈਂਪਟਨ ‘ਚ ਤਬਦੀਲ ਕਰਨ ਸੰਬੰਧੀ ਗੱਲਬਾਤ ਨੂੰ ਪ੍ਰਵਾਨਗੀ
- ਸੂਬੇ ਨੂੰ ਕਾਰਾਂ ਦੇ ਧੂੰਆਂ ਨਿਕਾਸ ਸਿਸਟਮ ਚ ਬਦਲਾਅ ਦੇ ਪ੍ਰਬੰਧ ਤੇ ਰੋਕ ਲਾਉਣ ਸੰਬੰਧੀ ਮਤਾ ਤਾਂ ਜੋ ਇਸ ਸਿਸਟਮ ਨਾਲ ਹੁੰਦੇ ਆਵਾਜ਼ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ
- ਇਕੋ ਇਕ ਕੌਂਸਲਰ ਜਿਸਨੇ ਹਾਈਵੇਅ 413 ਦੇ ਹੱਕ ਵਿੱਚ ਬਿਨਾਂ ਕਿਸੇ ਸ਼ਰਤ ਦੇ ਵੋਟ ਪਾਈ
- ਸੂਬੇ ਨੂੰ ਪ੍ਰਚੂਨ ਭੰਗ ਦੀ ਦੁਕਾਨ ਜ਼ੋਨਿੰਗ ਤੇ ਮਨਜ਼ੂਰੀ ਤੇ ਵੱਧ ਕੰਟਰੋਲ ਕਰਨ ਸੰਬੰਧੀ ਬੇਨਤੀ ਮਤਾ ਲਿਆਂਦਾ ਤੇ ਪਾਸ ਕਰਵਾਇਆ
ਕਮਿਉਨਿਟੀ ਦੀ ਬੇਨਤੀ ਅਨੁਸਾਰ ਮੈਂ ਇਹ ਪੋਸਟ ਪੰਜਾਬੀ ਭਾਸ਼ਾ ਵਿੱਚ ਸ਼ੇਅਰ ਕਰ ਰਿਹਾ ਹਾਂ।
ਹਮੇਸ਼ਾ ਦੀ ਤਰ੍ਹਾਂ, ਜੇਕਰ ਮੈਂ ਤੁਹਾਡੀ ਕਿਸੇ ਕਿਸਮ ਦੀ ਮਦਦ ਕਰ ਸਕਦਾ ਹਾਂ ਤਾਂ ਕਿਰਪਾ ਕਰਕੇ ਮੇਰੇ ਨਾਲ ਸੰਪਰਕ ਕਰੋ।
gurpreet.dhillon@brampton.ca
905-874-2609 pic.twitter.com/ScS4Fdf6LM— Gurpreet Singh Dhillon (@gurpreetdhillon) January 25, 2022