GTA News Media

Top Info Bar
22.1°C Toronto Loading date...
Punjab

ਨਵਜੋਤ ਸਿੱਧੂ ਐਂਡ ਕੰਪਨੀ ਨੂੰ ਬਿਕਰਮ ਮਜੀਠੀਆ ਖਿਲਾਫ ਝੂਠੇ ਕੇਸ ਦਾ ਖਮਿਆਜ਼ਾ ਭੁਗਤਣਾ ਪਵੇਗਾ : ਸੁਖਬੀਰ ਬਾਦਲ

ਨਵਜੋਤ ਸਿੱਧੂ ਐਂਡ ਕੰਪਨੀ ਨੂੰ ਬਿਕਰਮ ਮਜੀਠੀਆ ਖਿਲਾਫ ਝੂਠੇ ਕੇਸ ਦਾ ਖਮਿਆਜ਼ਾ ਭੁਗਤਣਾ ਪਵੇਗਾ : ਸੁਖਬੀਰ ਬਾਦਲ
Share this post via:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਧਮਕੀ ਭਰੇ ਲਹਿਜ਼ੇ ‘ਚ ਇੱਕ ਬਿਆਨ ਦਿੱਤਾ ਹੈ। ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਸਰਕਾਰ ਦੌਰਾਨ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਹੋਰ ਅਕਾਲੀ ਵਰਕਰਾਂ ਨੂੰ ‘ਝੂਠੇ ਫਸਾਉਣ ਦੀ ਸਾਜ਼ਿਸ਼’ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ। ਉਨਾਂ ਕਿਹਾ ਕਿ ਜਦੋਂ ਅਕਾਲੀ ਦਲ ਮੁੜ ਸੱਤਾ ਵਿੱਚ ਆਇਆ, ਅਜਿਹੇ ਅਧਿਕਾਰੀਆਂ ‘ਤੇ ਨੌਕਰੀ ਤੋਂ ਬਰਖਾਸਤ ਕਰਨ ਸਮੇਤ ਹੋਰ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ।