ਸ਼ਰਾਬ ਪੀਕੇ ਟਰੱਕ-ਟਰੈਲਰ ਚਲਾਉਣ ਦੇ ਦੋਸ਼ ਹੇਠ ਕੈਲੇਡਨ ਵਾਸੀ ਚਾਰਜ
BRASBRIDGE, Ontario ( Kultaran Singh Padhiana) – Jaswinder Singh, a 45-year-old truck driver from Caledon, was charged by Brassbridge Ontario Provincial Police last Thursday with driving a truck-trailer under the influence of alcohol and causing an accident. According to the Ontario Provincial Police, the incident took place near Highway 400 Northbound Georgian Township at 7:17 p.m. last Thursday. Accused Jaswinder Singh is scheduled to appear in Brassbridge court on February 22. The accused’s license has been confiscated by the police for three months (90 days) and the vehicle for seven days.
ਬ੍ਰੈਸਬ੍ਰਿਜ,ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ) – ਲੰਘੇ ਵੀਰਵਾਰ ਬ੍ਰੈਸਬ੍ਰਿਜ ੳਨਟਾਰੀਉ ਪ੍ਰੋਵਿਨਸ਼ਨਿਲ ਪੁਲਿਸ ਵੱਲੋ ਕੈਲੇਡਨ ਨਾਲ ਸਬੰਧਤ 45 ਸਾਲਾਂ ਟਰੱਕ ਡਰਾਈਵਰ ਜਸਵਿੰਦਰ ਸਿੰਘ ਨੂੰ ਕਥਿਤ ਤੌਰ ਤੇ ਸ਼ਰਾਬ ਪੀਕੇ ਟਰੱਕ-ਟਰੈਲਰ ਚਲਾਉਣ ਅਤੇ ਹਾਦਸਾ ਕਰਨ ਦੇ ਦੋਸ਼ ਹੇਠ ਚਾਰਜ ਕੀਤਾ ਗਿਆ ਹੈ। ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਮੁਤਾਬਕ ਇਹ ਘਟਨਾਕ੍ਰਮ ਹਾਈਵੇਅ 400 ਨਾਰਥ ਬਾਉੰਡ ਜੌਰਜੀਅਨ ਟਾਊਨਸ਼ਿਪ ਲਾਗੇ ਲੰਘੇ ਵੀਰਵਾਰ ਸ਼ਾਮੀ 7:17 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ, ਪੁਲਿਸ ਨੂੰ ਫੋਨ ਕਾਲ ਗਈ ਸੀ ਕਿ ਇੱਕ ਟਰੱਕ ਟਰੈਲਰ ਹਾਈਵੇਅ ਉਤੇ ਜੈਕ-ਨਾਈਫ(Jack- knife) ਹੋ ਗਿਆ ਹੈ । ਕਥਿਤ ਦੋਸ਼ੀ ਜਸਵਿੰਦਰ ਸਿੰਘ ਦੀ ਬ੍ਰੈਸਬ੍ਰਿਜ ਕਚਿਹਰੀ ਚ ਪੇਸ਼ੀ 22 ਫਰਵਰੀ ਦੀ ਪਈ ਹੈ। ਪੁਲਿਸ ਵੱਲੋ ਕਥਿਤ ਦੋਸ਼ੀ ਦਾ ਲਾਇਸੈਂਸ ਤਿੰਨ ਮਹੀਨੀਆਂ(90 ਦਿਨ) ਲਈ ਅਤੇ ਵ੍ਹੀਕਲ ਸੱਤ ਦਿਨਾਂ ਵਾਸਤੇ ਜਬਤ ਕਰ ਲਿਆ ਗਿਆ ਹੈ।