Ottawa
1…ਓਟਵਾ ਵਿੱਚ ਲਾਜ਼ਮੀ ਵੈਕਸੀਨੇਸ਼ਨ ਅਤੇ ਹੋਰ ਮੰਗਾਂ ਨੂੰ ਲੈ ਕੇ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਅਜੇ ਵੀ ਜਾਰੀ ਹੈ,,,ਇਸ ਦੌਰਾਨ ਫ੍ਰੀਡਮ ਕਾਫਲੇ ਦੇ ਆਗੂਆਂ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ,,,ਕੈਨੇਡਾ-ਵਿਆਪੀ ਵਿਰੋਧ ਪ੍ਰਦਰਸ਼ਨਾਂ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ, ਤਾਮਾਰਾ ਲੀਚ ਨੇ ਮੀਡੀਆ ਨੂੰ ਦੱਸਿਆ ਕਿ ਓਟਵਾ ਵਿੱਚ ਵਿਰੋਧ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰਦਰਸ਼ਨਕਾਰੀਆਂ ਨੂੰ ਪੂਰੇ ਕੈਨੇਡਾ ਵਿੱਚ ਕੋਵਿਡ-19 ਦੇ ਸਾਰੇ ਹੁਕਮਾਂ ਅਤੇ ਪਾਬੰਦੀਆਂ ਨੂੰ “ਖਤਮ” ਕਰਨ ਲਈ ਸਰਕਾਰ ਦੀ ਕੋਈ”ਸਪੱਸ਼ਟ ਯੋਜਨਾ” ਨਹੀਂ ਦਿਖਾਈ ਦਿੰਦੀ।
Ottawa
2… ਓਟਵਾ ਵਿੱਚ ਚੱਲ ਰਹੇ ਟਰੱਕਰਜ਼ ਦੇ ਮੁਜ਼ਾਹਰੇ ਨਾਲ ਸਿੱਝਣ ਲਈ ਫੌਜ ਤਾਇਨਾਤ ਕਰਨ ਦੀਆਂ ਮਿਲ ਰਹੀਆਂ ਰਿਪੋਰਟਾਂ ਨੂੰ ਖਾਰਜ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਅਜਿਹਾ ਨਹੀਂ ਹੋ ਸਕਦਾ। ਉਨ੍ਹਾਂ ਆਖਿਆ ਕਿ ਫੌਜੀ ਟੁਕੜੀਆਂ ਭੇਜਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ।ਟਰੂਡੋ ਨੇ ਆਖਿਆ ਕਿ ਕਿਸੇ ਵੀ ਕਾਰਨ ਕਰਕੇ ਫੈਡਰਲ ਸਰਕਾਰ ਨੂੰ ਇਸ ਤਰ੍ਹਾਂ ਦੀ ਬੇਨਤੀ ਨਹੀਂ ਕੀਤੀ ਗਈ। ਉਨ੍ਹਾਂ ਆਖਿਆ ਕਿ ਓਟਵਾ ਸਿਟੀ ਜਾਂ ਓਨਟਾਰੀਓ ਵੱਲੋਂ ਇਸ ਤਰ੍ਹਾਂ ਦੇ ਸਹਿਯੋਗ ਦੀ ਬੇਨਤੀ ਉੱਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਲੋਕਲ ਅਧਿਕਾਰ ਖੇਤਰ ਵਿੱਚ ਦਖਲ ਦੇਣ ਲਈ ਸੰਵਿਧਾਨਕ ਨਿਯਮ ਹਨ ਤੇ ਇਸੇ ਲਈ ਸੱਭ ਤੋਂ ਪਹਿਲਾਂ ਆਰ ਸੀ ਐਮ ਪੀ ਤੇ ਖੁਫੀਆ ਸੇਵਾਵਾਂ ਰਾਹੀਂ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।
Washington D.C., USA
3… ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਵੀਰਵਾਰ ਨੂੰ ਕਿਹਾ ਕਿ ਸੀਰੀਆ ‘ਚ ਦੇਰ ਰਾਤ ਅਮਰੀਕੀ ਵਿਸ਼ੇਸ਼ ਬਲਾਂ ਦੇ ਹਮਲਿਆਂ ‘ਚ ਇਸਲਾਮਿਕ ਸਟੇਟ ਸਮੂਹ ਦਾ ਮੁਖੀ ਮਾਰਿਆ ਗਿਆ। ਹਮਲੇ ‘ਚ ਅਲ-ਕੁਰੈਸ਼ੀ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਨੇ ਬਗਦਾਦੀ ਦੇ ਇਸੇ ਇਲਾਕੇ ‘ਚ ਇਕ ਅਮਰੀਕੀ ਹਮਲੇ ‘ਚ ਮਾਰੇ ਜਾਣ ਤੋਂ ਬਾਅਦ 31 ਅਕਤਬੂਰ 2019 ਨੂੰ ਅੱਤਵਾਦੀ ਸੰਗਠਨ ਦੀ ਵਾਗਡੋਰ ਸੰਭਾਲੀ ਸੀ।ਇਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਫੌਜੀਆਂ ਦੇ ਪਹੁੰਚਣ ‘ਤੇ ਜਿਸ ਤਰ੍ਹਾਂ ਬਗਦਾਦੀ ਨੇ ਇਕ ਬੰਬ ਧਮਾਕਾ ਕਰ ਖੁਦ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਾਰ ਦਿੱਤਾ ਸੀ ਉਸ ਤਰ੍ਹਾਂ ਅਲ ਕੁਰੈਸ਼ੀ ਦੀ ਮੌਤ ਹੋਈ ਹੈ।,,,,,ਪ੍ਰਾਪਤ ਸੂਚਨਾ ਮੁਤਾਬਕ 6 ਬੱਚਿਆਂ ਅਤੇ ਚਾਰ ਮਹਿਲਾਵਾਂ ਸਮੇਤ 13 ਲੋਕ ਮਾਰੇ ਗਏ। ਬਾਈਡੇਨ ਨੇ ਇਕ ਬਿਆਨ ‘ਚ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਲੋਕਾਂ ਅਤੇ ਆਪਣੇ ਸਹਿਯੋਗੀਆਂ ਦੀ ਸੁਰੱਖਿਆ ਕਰਨ ਅਤੇ ਵਿਸ਼ਵ ਨੂੰ ਇਕ ਸੁਰੱਖਿਅਤ ਸਥਾਨ ਬਣਾਉਣ ਲਈ ਇਸ ਹਮਲੇ ਦਾ ਹੁਕਮ ਦਿੱਤਾ ਸੀ।
Mississauga
4… ਪਿਛਲੇ ਹਫਤੇ ਅਸੀਂ ਤੁਹਾਨੂੰ ਚਿੰਤਪੁਰਨੀ ਮੰਦਿਰ ਵਿੱਚ ਹੋਈ ਚੋਰੀ ਦੀ ਵਾਰਦਾਤ ਤੋਂ ਜਾਣੂ ਕਰਵਾਇਆ ਸੀ।ਹੁਣ ਇੱਕ ਹੋਰ ਚੋਰੀ ਦੀ ਵਾਰਦਾਤ ਹਿੰਦੂ ਹੈਰੀਟੇਜ ਸੈਂਟਰ ਵਿਖੇ ਵੀ ਵਾਪਰੀ ਹੈ ਜਿਸ ਵਿੱਚ ਨਕਦੀ ਚੋਰੀ ਕੀਤੀ ਗਈ ਹੈ।ਮੰਦਿਰ ਦੇ ਬੁਲਾਰੇ ਮੁਤਾਬਿਕ ਅਜਿਹੀਆਂ ਘਟਨਾਵਾਂ ਨਾਲ ਸ਼ਰਧਾਲੂਆਂ ਦੀ ਮਾਨਸਿਕ ਸਿਹਤ ਤੇ ਤਾਂ ਬੁਰਾ ਅਸਰ ਪੈਂਦਾ ਹੀ ਹੈ ਸਗੋਂ ਸਮਾਜ ਦੀਆਂ ਕੁਰੀਤੀਆਂ ਵੀ ੳਜਾਗਰ ਹੁੰਦੀਆਂ ਹਨ।
Brampton
5… ਕੈਨੇਡਾ ਵਿਚ ਇਮੀਗਰੇਸ਼ਨ ਲੈਣ ਲਈ, ਇਮੀਗ੍ਰੇਸ਼ਨ ਫਾਈਲ ਦੇ ਬੈਕਲਾਗ ਕਾਰਨ ਇੰਟਰਨੈਸ਼ਨਲ ਸਟੂਡੈਂਟਸ, ਅਤੇ ਵਰਕਿੰਗ ਪ੍ਰੋਫੈਸ਼ਨਲਸ ਨੂੰ ਕਾਫੀ ਸਮੱਸਿਆਵਾਂ ਆ ਰਹੀਆਂ ਹਨ। ਇਸ ਮਾਮਲੇ ਨੂੰ ਦੇਖਦਿਆਂ ਇਮੀਗਰੇਸ਼ਨ ਮੰਤਰੀ ਵਲੋਂ ਫਾਇਲ ਪਰੋਸੈਸਿੰਗ ਸਿਸਟਮ ਵਿਚ ਤਬਦੀਲੀਆਂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ,,, ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਵੱਲੋਂ ਇਮੀਗੇ੍ਰਸ਼ਨ, ਰਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਲਈ ਤੇਜ਼ ਪ੍ਰੋਸੈਸਿੰਗ ਟਾਈਮ ਤੇ ਕਲਾਇੰਟ ਨੂੰ ਦਿੱਤੇ ਜਾਣ ਵਾਲੇ ਬਿਹਤਰ ਸਹਿਯੋਗ ਦੀ ਪੈਰਵੀ ਕੀਤੀ ਜਾ ਰਹੀ ਹੈ।
Ontario
6… ਓਨਟਾਰੀਓ ਦੇ ਚੀਫ ਮੈਡੀਕਲ ਅਫਸਰ ਡਾ. ਕਿਰਨ ਮੂਰ ਦਾ ਕਹਿਣਾ ਹੈ ਕਿ ਸੂਬੇ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਵੈਕਸੀਨ ਪਾਸਪੋਰਟਾਂ ਦਾ ਮੁੜ ਤੋਂ ਮੁਲਾਂਕਣ ਕਰਨ ਦੀ ਲੋੜ ਹੈ,,,ਸੂਬੇ ਦੇ ਉੱਘੇ ਡਾਕਟਰ ਨੇ ਓਮਿਕਰੋਨ ਵੇਰੀਐਂਟ ਦੇ ਸੰਪਰਕ ਵਿੱਚ ਆਉਣ ਤੋਂ ਸੰਭਾਵੀ ਪ੍ਰਤੀਰੋਧਕਤਾ ਬਾਰੇ ਆਪਣੇ ਵਿਚਾਰ ਵੀ ਪੇਸ਼ ਕੀਤੇ,,,ਇਸ ਦੇ ਨਾਲ ਹੀ ਓਹਨਾਂ ਕਿਹਾ ਕਿ ਇਮਯੂਨੋਲੋਜਿਸਟ ਕਹਿੰਦੇ ਹਨ ਕਿ ਓਮੀਕ੍ਰੋਨ ਨਾਲ ਸੰਕਰਮਿਤ ਹੋਣ ਤੋਂ ਬਾਅਦ ਵੀ ਇੱਕ ਬੂਸਟਰ ਸ਼ਾਟ ਵਾਇਰਸ ਤੋਂ ਸੁਰੱਖਿਆ ਵਿੱਚ ਵਾਧਾ ਕਰਦਾ ਹੈ।
USA
7… ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਰਪ ਵਿਚ ਹੋਰ ਜ਼ਿਆਦਾ ਫ਼ੌਜੀ ਭੇਜਣ ਦਾ ਫ਼ੈਸਲਾ ਲਿਆ ਹੈ। ਬਾਈੇਡੇਨ ਨੇ ਪੋਲੈਂਡ ਅਤੇ ਜਰਮਨੀ ਵਿਚ 2,000 ਅਮਰੀਕੀ ਫ਼ੌਜੀਆਂ ਨੂੰ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ ਅਤੇ ਜਰਮਨੀ ਤੋਂ ਰੋਮਾਨੀਆ ਵਿਚ 1,000 ਹੋਰ ਫ਼ੌਜੀ ਟਰਾਂਸਫਰ ਕੀਤੇ ਜਾ ਰਹੇ ਹਨ।ਅਜਿਹਾ ਕਰ ਕੇ ਬਾਈੇਡੇਨ ਯੂਕ੍ਰੇਨ ’ਤੇ ਰੂਸ ਦੇ ਫ਼ੌਜੀ ਹਮਲਾ ਦੀ ਸ਼ੰਕਾ ਵਿਚਾਲੇ ਨਾਟੋ ਦੇ ਪੂਰਬੀ ਹਿੱਸੇ ’ਤੇ ਆਪਣੇ ਸਹਿਯੋਗੀਆਂ ਪ੍ਰਤੀ ਅਮਰੀਕੀ ਵਚਨਬੱਧਤਾ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰੂਸ ਨੇ ਇਸ ਕਦਮ ’ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਇਸ ਤਾਇਨਾਤੀ ਨੂੰ ਬੇਬੁਨਿਆਦ ਅਤੇ ਵਿਨਾਸ਼ਕਾਰੀ ਦੱਸਿਆ।
File
8… ਓਨਟਾਰੀਓ ਸਰਕਾਰ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਜੇ ਉਹ ਮੁੜ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਰੀਟੇਲ, ਗਿੱਗ ਇਕੌਨਮੀ, ਹੌਸਪਿਟੈਲਿਟੀ ਤੇ ਬਿਨਾਂ ਕਵਰੇਜ ਦੇ ਵੱਖ ਵੱਖ ਨੌਕਰੀਆਂ ਕਰਨ ਵਾਲੇ ਵਰਕਰਜ਼ ਨੂੰ ਪੋਰਟੇਬਲ ਹੈਲਥ ਤੇ ਵੈੱਲਨੈੱਸ ਬੈਨੇਫਿਟ ਦੇਣਗੇ।ਲੇਬਰ ਮੰਤਰੀ ਮੌਂਟੀ ਮੈਕਨੌਟਨ ਨੇ 9 ਦਸੰਬਰ ਨੂੰ ਐਲਾਨ ਕੀਤਾ ਸੀ ਕਿ ਸਰਕਾਰ ਇਸ ਤਰ੍ਹਾਂ ਦੀ ਯੋਜਨਾ ਬਣਾ ਰਹੀ ਸੀ। ਹੁਣ ਉਹ ਇਸ ਯੋਜਨਾ ਨਾਲ ਅੱਗੇ ਵਧਣਾ ਚਾਹੁੰਦੇ ਹਨ ਹਾਲਾਂਕਿ ਇਸ ਸਬੰਧੀ ਵੇਰਵੇ 2 ਜੂਨ ਨੂੰ ਹੋਣ ਵਾਲੀਆਂ ਅਗਲੀਆਂ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਹਾਸਲ ਨਹੀਂ ਹੋ ਸਕਣਗੇ।ਹਾਲਾਂਕਿ ਲੇਬਰ ਮੰਤਰੀ ਇਹ ਨਹੀਂ ਦੱਸ ਸਕੇ ਕਿ ਇਸ ਪ੍ਰੋਗਰਾਮ ਨੂੰ ਫੰਡ ਕਿਸ ਤਰ੍ਹਾਂ ਕੀਤਾ ਜਾਵੇਗਾ ਤੇ ਜਾਂ ਫਿਰ ਟੈਕਸਦਾਤਾਵਾਂ, ਇੰਪਲੌਇਰਜ਼ ਤੇ ਇੰਪਲੌਈਜ਼ ਉੱਤੇ ਇਸ ਦਾ ਕਿੰ਼ਨਾ ਕੁ ਬੋਝ ਪਵੇਗਾ