GTA News Media

Top Info Bar
22.1°C Toronto Loading date...
Editorial Featured India Punjab

ਚੋਣਾਂ ਦਾ ਸਟੰਟ: ਬਲਾਤਕਾਰੀ ਸਾਧ ਆਵੇਗਾ ਬਾਹਰ

ਚੋਣਾਂ ਦਾ ਸਟੰਟ: ਬਲਾਤਕਾਰੀ ਸਾਧ ਆਵੇਗਾ ਬਾਹਰ
Share this post via:

ਰੋਹਤਕ : ਚੋਣਾਂ ਦੇ ਦੌਰਾਨ ਕਈ ਵਾਰ ਉਹ ਹੋ ਜਾਂਦਾ ਹੈ, ਜਿਸ ਦੀ ਸੰਭਾਵਨਾ ਵੀ ਨਹੀਂ ਹੁੰਦੀ। ਕੁਝ ਲੀਡਰ ਆਪਣੇ ਹਿੱਤਾਂ ਦੇ ਲਈ ਅਜਿਹੇ ਕੰਮ ਵੀ ਕਰ ਦਿੰਦੇ ਨੇ, ਜਿਸ ਕਰਕੇ ਉਨ੍ਹਾਂ ਦੀ ਆਲੋਚਨਾ ਹੋਣੀ ਤੈਅ ਹੁੰਦੀ ਹੈ। ਅਜਿਹੀ ਹੀ ਇੱਕ ਇਸ ਵੇਲੇ ਦੀ ਵੱਡੀ ਖਬਰ ਡੇਰਾ ਸਿਰਸਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਹਰਿਆਣਾ ਸਰਕਾਰ ਵੱਲੋਂ ਬਲਾਤਕਾਰ ਦੇ ਸੰਗੀਨ ਦੋਸ਼ਾਂ ਤਹਿਤ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਰਾਮ ਰਹੀਮ ਨੂੰ 21 ਦਿਨਾਂ ਲਈ ਪੈਰੋਲ ਦਿੱਤੀ ਗਈ ਹੈ। ਰਾਮ ਰਹੀਮ ਸੁਨਾਰੀਆ ਜੇਲ੍ਹ ਚੋਂ ਬਾਹਰ ਆ ਕੇ ਸਭ ਤੋਂ ਪਹਿਲਾਂ ਡੇਰਾ ਸਿਰਸਾ ਜਾਵੇਗਾ। ਜਿਸ ਦੇ ਚਲਦਿਆਂ ਹੁਣ ਸੁਨਾਰੀਆ ਜੇਲ੍ਹ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।