Neha Sharma from Brampton charged with premeditated murder
ਬਰੈਂਪਟਨ ਦੀ 28 ਸਾਲਾਂ ਨੇਹਾ ਸ਼ਰਮਾ ਇਰਾਦਾ ਕਤਲ ਦੇ ਮਾਮਲੇ ‘ਚ ਚਾਰਜ
Brampton, Ontario (Kultaran Singh Padhiana)- An investigation team of Peel Police’s 22nd Division Criminal Investigation Bureau has charged 28-year-old Neha Sharma of Brampton with premeditated murder. The incident took place at 2pm on February 7 at a plaza store on Kennedy/Queen where Neha Sharma allegedly attacked another girl with a knife, according to police. Neha Sharma has appeared in Brampton Court and the victim has been admitted to the Trauma Center.
ਬਰੈਂਪਟਨ,ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ)- ਪੀਲ ਪੁਲਿਸ ਦੀ 22 ਡਿਵੀਜਨਲ ਕ੍ਰਿਮਿਨਲ ਇਨਵੈਸਟੀਗੇਸ਼ਨ ਬਰਿਉ( 22 Division Criminal Investigation Bureau) ਦੀ ਇਨਵੈਸਟੀਗੇਸ਼ਨ ਟੀਮ ਵੱਲੋ ਬਰੈਂਪਟਨ ਦੀ 28 ਸਾਲਾਂ ਨੇਹਾ ਸ਼ਰਮਾ ਨੂੰ ਇਰਾਦਾ ਕਤਲ ਦੇ ਮਾਮਲੇ ਚ ਚਾਰਜ ਕੀਤਾ ਹੈ । ਘਟਨਾ 7 ਫਰਵਰੀ ਰਾਤ ਦੋ ਵਜੇ ਦੀ ਕੈਨੇਡੀ ਰੋਡ/ ਕੁਈਨ ( Kenndy /Queen) ਉਤੇ ਸਥਿਤ ਪਲਾਜੇ ਦੇ ਇੱਕ ਸਟੋਰ ਦੀ ਦੱਸੀ ਜਾ ਹੀ ਹੈ ਜਿੱਥੇ ਪੁਲਿਸ ਮੁਤਾਬਕ ਨੇਹਾ ਸ਼ਰਮਾ ਨੇ ਕਥਿਤ ਤੌਰ ਤੇ ਇੱਕ ਹੋਰ ਕੁੜੀ ਉਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ, ਦੋਵੇ ਜਣੇ ਇੱਕ ਦੂਜੇ ਨੂੰ ਪਹਿਲਾ ਤੋਂ ਨਹੀਂ ਜਾਣਦੇ ਸਨ। ਨੇਹਾ ਸ਼ਰਮਾ ਦੀ ਬਰੈਂਪਟਨ ਕਚਿਹਰੀ ਚ ਪੇਸ਼ੀ ਪਈ ਹੈ ਤੇ ਪੀੜਤ ਨੂੰ ਟਰੋਮਾ ਸੈੰਟਰ ਚ ਦਾਖਲ ਕਰਵਾਇਆ ਗਿਆ ਹੈ।