GTA News Media

Top Info Bar
22.1°C Toronto Loading date...
Featured Punjab

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਨੀਫੈਸਟੋ ਜਾਰੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਨੀਫੈਸਟੋ ਜਾਰੀ
Share this post via:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਨੂੰ ਪੰਜਾਬ ਚੋਣਾਂ ਲਈ ਅਕਾਲੀ-ਬਸਪਾ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਕਿਹਾ ਕਿ ਇਹ ਪਾਰਟੀ ਦਾ ਅਗਲੇ ਪੰਜ ਸਾਲਾਂ ਦਾ ਵਿਜ਼ਨ ਹੈ।

3,100 ਰੁਪਏ ਬੁਢਾਪਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ

ਸ਼ਗਨ ਸਕੀਮ 75,000 ਰੁਪਏ

ਇੱਕ ਲੱਖ ਪ੍ਰਤੀ ਸਾਲ ਦੀ ਆਮਦਨ ਵਾਲੇ ਗਰੀਬਾਂ ਲਈ 5 ਲੱਖ ਘਰ ਬਣਾਉਣਾ

10 ਲੱਖ ਰੁਪਏ ਦੇ ਬੀਮੇ ਨਾਲ ਭਾਈ ਘਨੱਈਆ ਸਕੀਮ ਮੁੜ ਸ਼ੁਰੂ

10 ਲੱਖ ਰੁਪਏ ਦਾ ਵਿਸ਼ੇਸ਼ ਸਟੂਡੈਂਟ ਕਾਰਡ, ਜਿਸ ਦੀ ਵਰਤੋਂ ਉਹ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਦੌਰਾਨ ਕਰ ਸਕਦੇ ਹਨ

25,000 ਆਬਾਦੀ ਲਈ ਮੈਗਾ ਸਕੂਲ

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪ੍ਰਾਈਵੇਟ ਅਤੇ ਪਬਲਿਕ ਕਾਲਜਾਂ ਵਿੱਚ 33 ਫੀਸਦੀ ਰਾਖਵਾਂਕਰਨ

ਛੇ-ਨਵੀਂਆ ਯੂਨੀਵਰਸਿਟੀਆਂ ਦੀ ਸਥਾਪਨਾ

ਚਾਰ ਨਵੀਆਂ ਫਲਾਇੰਗ ਅਕੈਡਮੀਆਂ

ਨਿਊ ਚੰਡੀਗੜ੍ਹ ਵਿੱਚ ਫਿਲਮ ਸਿਟੀ

ਵੱਖਰਾ ਮੰਤਰਾਲਾ, ਕੰਢੀ ਖੇਤਰ ਵਿਕਾਸ ਕਮੇਟੀ

ਵਿਦੇਸ਼ੀ ਰੁਜ਼ਗਾਰ ਅਤੇ ਉਤਪਾਦਨ ਮੰਤਰਾਲਾ

ਸ਼੍ਰੋਮਣੀ ਅਕਾਲੀ ਦਲ ਨੇ ਸਾਰੀਆਂ ਸ਼੍ਰੇਣੀਆਂ ਨਾਲ ਸਬੰਧਤ ਗਰੀਬਾਂ ਲਈ 400 ਯੂਨਿਟ ਮੁਫਤ ਦੇਣ ਦਾ ਐਲਾਨ ਕੀਤਾ ਹੈ

ਸੂਰਜੀ ਊਰਜਾ ਲਈ ਵਿਸ਼ੇਸ਼ ਸਬਸਿਡੀ

ਪੰਜ ਸਾਲਾਂ ਵਿੱਚ ਇੱਕ ਲੱਖ ਸਰਕਾਰੀ ਨੌਕਰੀਆਂ

ਪੰਜਾਬ ਵਿੱਚ ਟਰੱਕ ਯੂਨੀਅਨਾਂ ਬਹਾਲ ਹੋਣਗੀਆਂ

ਨਿਊ ਚੰਡੀਗੜ੍ਹ ਵਿੱਚ ਘੋੜ ਦੌੜ ਦਾ ਕੋਰਸ

ਸਾਫ਼ ਨਦੀਆਂ ਦਾ ਪਾਣੀ

ਥੀਨ ਡੈਮ ਵਿੱਚ ਦੇਸ਼ ਦਾ ਸਭ ਤੋਂ ਵੱਡਾ ਸੈਰ-ਸਪਾਟਾ ਪ੍ਰੋਜੈਕਟ

ਪੰਜਾਬ ਦੇ ਖਿਡਾਰੀਆਂ ਦਾ ਓਲੰਪਿਕ ਸੁਪਨਾ, ਪੰਜਾਬ ਇੰਸਟੀਚਿਊਟ ਆਫ ਸਪੋਰਟਸ ਸ਼ੁਰੂ ਕਰੇਗਾ

ਸੋਨ ਤਗਮਾ ਜੇਤੂਆਂ ਲਈ 7 ਕਰੋੜ ਰੁਪਏ

ਮਾਨਤਾ ਪ੍ਰਾਪਤ ਪੱਤਰਕਾਰਾਂ ਲਈ ਜੀਵਨ ਬੀਮਾ, ਦੁਰਘਟਨਾ ਬੀਮਾ, ਪੈਨਸ਼ਨ ਸਕੀਮਾਂ