ਮਰੇ ਜਾਂ ਜ਼ਿੰਦਾ – ਪੁਤਿਨ ਦੇ ਸਿਰ ‘ਤੇ $1 ਮਿਲੀਅਨ ਦਾ ਇਨਾਮ
Alex Konyakhin, a Russian billionaire, has put a $1 million bounty on President Vladimir Putin’s head. On his Facebook and LinkedIn accounts, he posted a poster with a photo of Putin and the words “Wanted: Dead or Alive, For Mass Murder.”
In his tweet, Alex also stated that he would pay $1 million for Putin’s imprisonment as a war criminal under international law.
Facebook has taken down Konyakhin’s post, citing a violation of the social media platform’s regulations. Meanwhile, Alex has stressed that he was not requesting that people assassinate Putin. He does, however, desire to bring him to justice.
Alex used to work at the Russian Exchange Bank in a senior position. After being suspected of embezzling $8 million from a Russian exchange bank, he was forced to quit and fled to the United States. In 1999, he was granted asylum. But, four years later, his refuge was cancelled, and he risked deportation to Russia before the judgement was overturned.
He is the CEO of Transparent Business, a digital work platform, and is currently headquartered in New York City.
ਰੂਸ ਦੇ ਇੱਕ ਕਾਰੋਬਾਰੀ ਅਲੈਕਸ ਕੋਨਯਾਖਿਨ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਿਰ ‘ਤੇ 1 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਉਸ ਨੇ ਆਪਣੇ ਫੇਸਬੁੱਕ ਅਤੇ ਲਿੰਕਡਿਨ ਅਕਾਊਂਟਸ ‘ਤੇ ਪੁਤਿਨ ਦੀ ਤਸਵੀਰ ਵਾਲਾ ਇਕ ਪੋਸਟਰ ਸਾਂਝਾ ਕੀਤਾ ਹੈ, ਜਿਸ ‘ਤੇ ‘ਵਾਂਟੇਡ: ਡੈੱਡ ਔਰ ਅਲਾਈਵ’, ਫਾਰ ਮਾਸ ਮਰਡਰ’ ਲਿਖਿਆ ਹੈ।
ਅਲੈਕਸ ਨੇ ਆਪਣੀ ਪੋਸਟ ਵਿੱਚ ਇਹ ਵੀ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਇੱਕ ਜੰਗੀ ਅਪਰਾਧੀ ਵਜੋਂ ਪੁਤਿਨ ਦੀ ਗ੍ਰਿਫਤਾਰੀ ਲਈ $ 1 ਮਿਲੀਅਨ ਦਾ ਭੁਗਤਾਨ ਕਰਨ ਲਈ ਤਿਆਰ ਹੈ। ਫੇਸਬੁੱਕ ਨੇ ਕੋਨਯਾਖਿਨ ਦੀ ਪੋਸਟ ਨੂੰ ਫੇਸਬੁੱਕ ਦੇ ਨਿਯਮਾਂ ਦੀ ਉਲੰਘਣਾ ਦੱਸਦੇ ਹੋਏ ਹਟਾ ਦਿੱਤਾ ਹੈ। ਇਸ ਦੌਰਾਨ ਅਲੈਕਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਲੋਕਾਂ ਨੂੰ ਪੁਤਿਨ ਨੂੰ ਮਾਰਨ ਲਈ ਨਹੀਂ ਕਹਿ ਰਿਹਾ ਸੀ। ਪਰ ਉਹ ਉਸਨੂੰ ਨਿਆਂ ਦੇ ਘੇਰੇ ਵਿੱਚ ਲਿਆਉਣਾ ਚਾਹੁੰਦਾ ਹੈ।
ਅਲੈਕਸ ਰੂਸੀ ਐਕਸਚੇਂਜ ਬੈਂਕ ਵਿੱਚ ਉੱਚ ਅਹੁਦੇ ‘ਤੇ ਕੰਮ ਕਰਦਾ ਸੀ। ਰੂਸੀ ਐਕਸਚੇਂਜ ਬੈਂਕ ਤੋਂ 8 ਮਿਲੀਅਨ ਡਾਲਰ ਦੇ ਗਬਨ ਦੇ ਦੋਸ਼ਾਂ ਤੋਂ ਬਾਅਦ ਉਸਨੂੰ ਅਸਤੀਫਾ ਦੇਣਾ ਪਿਆ ਅਤੇ ਉਹ ਅਮਰੀਕਾ ਭੱਜ ਗਿਆ। ਉਸਨੂੰ 1999 ਵਿੱਚ ਸ਼ਰਣ ਦਿੱਤੀ ਗਈ ਸੀ ਪਰ ਉਸਦੀ ਸ਼ਰਣ ਚਾਰ ਸਾਲ ਬਾਅਦ ਰੱਦ ਕਰ ਦਿੱਤੀ ਗਈ ਸੀ ਅਤੇ ਫੈਸਲੇ ਨੂੰ ਪਲਟਣ ਤੋਂ ਪਹਿਲਾਂ ਉਸਨੂੰ ਰੂਸ ਵਿੱਚ ਦੇਸ਼ ਨਿਕਾਲੇ ਦੀ ਧਮਕੀ ਦਾ ਸਾਹਮਣਾ ਕਰਨਾ ਪਿਆ ਸੀ।
ਵਰਤਮਾਨ ਵਿੱਚ ਉਹ ਨਿਊਯਾਰਕ ਸਿਟੀ ਵਿੱਚ ਹੈ ਅਤੇ ਇੱਕ ਡਿਜੀਟਲ ਵਰਕ ਪਲੇਟਫਾਰਮ ਦਾ ਸੀਈਓ ਹੈ।